‘ਨਵਜੋਤ ਸਿੱਧੂ ਦੇ ਹੋਰਡਿੰਗ ਬੋਰਡ ਉਤਾਰੇ, ਭੜਕੇ ਸਮਰਥਕ’

Saturday, Jun 19, 2021 - 02:57 AM (IST)

‘ਨਵਜੋਤ ਸਿੱਧੂ ਦੇ ਹੋਰਡਿੰਗ ਬੋਰਡ ਉਤਾਰੇ, ਭੜਕੇ ਸਮਰਥਕ’

ਅੰਮ੍ਰਿਤਸਰ (ਰਮਨ/ਕਮਲ)- ਪਿਛਲੇ ਦਿਨ ਸ਼ਹਿਰ ’ਚ ਸਾਬਕਾ ਮੰਤਰੀ ਅਤੇ ਹਲਕਾ ਪੂਰਬੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਲਾਏ ਬੋਰਡ ਰਾਤੋਂ-ਰਾਤ ਉਤਾਰੇ ਜਾਣ ਨੂੰ ਲੈ ਕੇ ਮਾਮਲਾ ਭੱਖ ਗਿਆ ਹੈ। ਉਕਤ ਘਟਨਾ ਨਾਲ ਸਿੱਧੂ ਸਮਰਥਕ ਭੜਕ ਗਏ ਹਨ ਅਤੇ ਇਸ ਨੂੰ ਲੈ ਕੇ ਹਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿਰਫ ਨਵਜੋਤ ਸਿੰਘ ਸਿੱਧੂ ਦੇ ਬੋਰਡ ਉਤਾਰਨਾ ਗਲਤ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੇ ਦੇ ਬੋਰਡ ਉਂਝ ਦੇ ਉਂਝ ਹੀ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਵਲੋਂ 6ਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ


ਉਥੇ ਹੀ ਕੁੱਝ ਸਮਰਥਕਾਂ ਨੇ ਇਹ ਵੀ ਕਿਹਾ ਕਿ ਇਹ ਬੋਰਡ ਨਿਗਮ ਵੱਲੋਂ ਉਤਾਰੇ ਗਏ ਹਨ ਕਿਉਂਕਿ ਸਾਰੇ ਸ਼ਹਿਰ ’ਚ ਮੇਅਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਬੋਰਡ ਲਾਏ ਗਏ ਹਨ, ਇਸ ਲਈ ਨਿਗਮ ਨੇ ਇਹ ਬੋਰਡ ਉਤਾਰੇ ਹਨ ਕਿ ਸਿੱਧੂ ਦਾ ਪ੍ਰਚਾਰ ਨਾ ਹੋਵੇ। ਸ਼ਹਿਰ ’ਚ ਇਸ ਸਮੇਂ ਹੋਰਡਿੰਗ ਜੰਗ ਛਿੜੀ ਹੋਈ ਹੈ, ਉਥੇ ਹੀ ਪੰਜਾਬ ’ਚ ਕਈ ਥਾਵਾਂ ’ਤੇ ਸਿੱਧੂ ਦੇ ਹੱਕ ’ਚ ਤਾਂ ਕਿਤੇ ਕੈਪਟਨ ਦੇ ਹੱਕ ’ਚ ਬੋਰਡ ਲੱਗ ਰਹੇ ਹਨ ਪਰ ਅੰਮ੍ਰਿਤਸਰ ’ਚ ਸਿੱਧੂ ਦੇ ਹੱਕ ’ਚ ਲੱਗੇ ਬੋਰਡ ਰਾਤੋਂ-ਰਾਤ ਉਤਾਰ ਦਿੱਤੇ ਗਏ, ਜਿਸ ਨਾਲ ਸਿੱਧੂ ਦੇ ਸਮਰਥਕ ਕਾਫੀ ਲਾਲ-ਪੀਲੇ ਹੋਏ ਅਤੇ ਇਸ ਨੂੰ ਲੈ ਕੇ ਸਿੱਧੂ ਨੂੰ ਸ਼ਿਕਾਇਤ ਕਰਨਗੇ। ਇਸ ਸਬੰਧ ’ਚ ਇਸ਼ਤਿਹਾਰ ਵਿਭਾਗ ਦੇ ਸੈਕਟਰੀ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਕੋਈ ਬੋਰਡ ਨਹੀਂ ਉਤਾਰਿਆ ਗਿਆ ਹੈ। ਨਿਗਮ ਨੇ ਬੋਰਡ ਉਤਰਵਾਏ ਹਨ, ਇਹ ਗਲਤ ਪ੍ਰਚਾਰ ਹੈ। ਵਿਭਾਗ ਨੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ- WTC Final : ਨਿਰਾਸ਼ ਹੋਈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਇਹ ਹੈ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News