ਨਵਜੋਤ ਸਿੱਧੂ ਦੀ ਤਲਖ਼ੀ ਖੁੱਲ੍ਹ ਕੇ ਆਈ ਸਾਹਮਣੇ, ਸ਼ਾਇਰਾਨਾ ਅੰਦਾਜ਼ ''ਚ ਦਿੱਤਾ ਵਿਰੋਧੀਆਂ ਨੂੰ ਜਵਾਬ

Thursday, Jan 11, 2024 - 07:24 PM (IST)

ਨਵਜੋਤ ਸਿੱਧੂ ਦੀ ਤਲਖ਼ੀ ਖੁੱਲ੍ਹ ਕੇ ਆਈ ਸਾਹਮਣੇ, ਸ਼ਾਇਰਾਨਾ ਅੰਦਾਜ਼ ''ਚ ਦਿੱਤਾ ਵਿਰੋਧੀਆਂ ਨੂੰ ਜਵਾਬ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਨਾਂ ਨਾਮ ਲਏ ਸ਼ਾਇਰਾਨਾ ਅੰਦਾਜ਼ 'ਚ ਵਿਰੋਧੀਆਂ 'ਤੇ ਤਿੱਖੇ ਤੰਜ ਕੱਸੇ। ਉਨ੍ਹਾਂ ਨੇ ਐਕਸ 'ਤੇ ਵੀਡੀਓ ਪੋਸਟ ਕਰਦਿਆਂ ਕਿਹਾ, 'ਕੌੜੀ ਕੌੜੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਘੁਟਨੋਂ ਪੇ ਟਿਕੇ ਹੋਏ ਲੋਕ, ਬਰਗਦ ਕੀ ਬਾਤ ਕਰਤੇ ਹੈਂ, ਗਮਲੋਂ ਮੇਂ ਉਗੇ ਹੋਏ ਲੋਗ'।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਡੇਟਸ਼ੀਟ 'ਚ ਹੋਇਆ ਬਦਲਾਅ

ਇਸ ਸ਼ਾਇਰਾਨਾ ਅੰਦਾਜ਼ 'ਚ ਉਨ੍ਹਾਂ ਨੇ ਬਿਨਾਂ ਨਾਂ ਲਏ ਹੀ ਵਿਰੋਧੀਆਂ 'ਤੇ ਸ਼ਬਦੀ ਹਮਲਾ ਬੋਲਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਸਿੱਧੂ ਖ਼ਿਲਾਫ਼ ਬੋਲਦਿਆਂ ਕਿਹਾ ਸੀ ਕਿ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕੋਈ ਵੀ ਕਮਜ਼ੋਰ ਨਹੀਂ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਵੇਂ ਮੇਅਰ ਦੀ 18 ਜਨਵਰੀ ਨੂੰ ਹੋਵੇਗੀ ਚੋਣ, ਜਾਰੀ ਕੀਤਾ ਗਿਆ Notification

ਕਈ ਵਾਰ ਜਿਸ ਨੂੰ ਕਮਜ਼ੋਰ ਸਮਝਦੇ ਹਾਂ, ਉਹ ਅਜਿਹਾ ਟੀਕਾ ਲਗਾਉਂਦੇ ਹਨ ਕਿ ਤੁਸੀਂ ਲੱਭੇ ਨਹੀਂ ਮਿਲਦੇ ਹੋ। ਇਸ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਉਕਤ ਬਿਆਨ ਸਾਹਮਣੇ ਆਇਆ ਹੈ। ਫਿਲਹਾਲ ਦੇਵੇਂਦਰ ਯਾਦਵ ਨਾਲ ਇਸ ਵੇਲੇ ਨਵਜੋਤ ਸਿੱਧੂ ਦੀ ਮੀਟਿੰਗ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News