ਨਵਜੋਤ ਸਿੱਧੂ ਰਾਧੇ ਮਾਂ ਦਾ ਚੇਲਾ, ਉਸ ਦੀਆਂ ਗੱਲਾਂ ''ਤੇ ਨਹੀਂ ਕੀਤਾ ਜਾ ਸਕਦਾ ਭਰੋਸਾ : ਮਜੀਠੀਆ

Sunday, Aug 15, 2021 - 09:54 PM (IST)

ਨਵਜੋਤ ਸਿੱਧੂ ਰਾਧੇ ਮਾਂ ਦਾ ਚੇਲਾ, ਉਸ ਦੀਆਂ ਗੱਲਾਂ ''ਤੇ ਨਹੀਂ ਕੀਤਾ ਜਾ ਸਕਦਾ ਭਰੋਸਾ : ਮਜੀਠੀਆ

ਖੰਨਾ(ਵਿਪਨ ਭਰਦਵਾਜ)- ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਵਾਅਦਿਆਂ ਨੂੰ ਝੂਠ ਦੀ ਪੰਡ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸਿੱਧੂ ਤਾਂ ਰਾਧੇ ਮਾਂ ਦਾ ਚੇਲਾ ਹੈ ਜੋ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ 3 ਰੁਪਏ ਬਿਜਲੀ ਦੇਣ ਦੀ ਗੱਲ ਕਰਦਾ ਹੈ, ਹੁਣ ਵੀ ਤਾਂ ਉਨ੍ਹਾਂ ਦੀ ਹੀ ਸਰਕਾਰ ਹੈ ਅਤੇ ਉਹ ਲੋਕਾਂ ਨੂੰ ਦੱਸੇ ਕਿ ਇਹ ਵਾਅਦਾ ਇਸ ਵੇਲੇ ਚਲ ਰਹੀ ਮੌਜੂਦਾ ਕਾਂਗਰਸ ਸਰਕਾਰ ਪੂਰਾ ਕਿਉਂ ਨਹੀਂ ਕਰ ਸਕਦੀ। 

ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਅੰਮਿ੍ਰਤਸਰ ਦੇ ਮੇਅਰ ਨੂੰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ

ਅੱਗੇ ਉਨ੍ਹਾਂ ਕਿਹਾ ਕਿ ਇਹ ਸਾਨੂੰ ਅੰਦਰ ਕਰਨ ਦੀਆਂ ਗੱਲਾਂ ਕਰਦਾ ਹੈ ਇਹ ਭਾਵੇਂ ਦੂਜਾ ਜਨਮ ਵੀ ਲੈ ਲਵੇਂ ਜਦੋਂ ਤੱਕ ਪਰਮਾਤਮਾ ਸਾਡੇ ਨਾਲ ਹੈ ਇਹ ਸਾਡਾ ਕੁਝ ਨਹੀਂ ਵਿਗਾੜ ਸਕਦਾ ਪਰ ਇਸ ਨੂੰ ਸਮਾਂ ਆਉਣ 'ਤੇ ਸਬਕ ਜ਼ਰੂਰ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਦੀਆਂ ਗੱਲਾਂ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਓਹੀ ਵਿਅਕਤੀ ਹੈ ਜੋ ਕਦੇ ਕਹਿੰਦਾ ਹੁੰਦਾ ਸੀ ਕਿ ਭਾਵੇਂ ਤੁਸੀਂ ਮੇਰੇ ਚੰਮ ਦੀਆਂ ਜੁਤੀਆਂ ਬਣਾ ਕੇ ਪਾ ਲਵੋ। 2016 ਤੱਕ ਤਾਂ ਇਸ ਨੂੰ ਸਭ ਠੀਕ ਹੀ ਲੱਗਦਾ ਸੀ ਪਰ ਜਦੋਂ ਇਸ ਨੇ ਸਰਕਾਰ ਬਦਲੀ ਤਾਂ ਇਸ ਨੂੰ ਸਭ ਗਲਤ ਲੱਗਣ ਲੱਗ ਪਿਆ। ਉਨ੍ਹਾਂ ਕਿਹਾ ਜਿਹੜਾ ਵਿਅਕਤੀ ਕਾਂਗਰਸ ਨੂੰ ਮੁੰਨੀ ਨਾਲੋਂ ਵੱਧ ਬਦਨਾਮ ਕਹਿੰਦਾ ਸੀ ਉਹ ਹੁਣ ਉਸੇ ਪਾਰਟੀ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਅਜਿਹੇ ਵਿਅਕਤੀ ਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਕਮਲਪ੍ਰੀਤ ਨੂੰ ਮਿਲਣ ਉਨ੍ਹਾਂ ਦੇ ਪਿੰਡ ਪੁੱਜੀ ਹਰਸਿਮਰਤ ਬਾਦਲ, 10 ਲੱਖ ਰੁਪਏ ਦੀ ਦਿੱਤੀ ਗ੍ਰਾਂਟ

ਅਕਾਲੀ ਆਗੂ ਮਜੀਠੀਆ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦੇ ਉਦੋਂ ਕਿਉਂ ਪੂਰੇ ਨਹੀਂ ਕੀਤੇ ਜਦੋਂ ਉਹ ਢਾਈ ਸਾਲ ਤੱਕ ਮੰਤਰੀ ਰਹੇ ਯਾਨੀ ਕਿ ਸਰਕਾਰ ਦੇ ਕਾਰਜਕਾਲ ਦਾ ਅੱਧਾ ਸਮਾਂ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਅਤੇ ਕਿਸਾਨਾਂ ਲਈ ਪੂਰੀ ਤਰ੍ਹਾਂ ਕਰਜ਼ਾ ਮੁਆਫੀ ਕਿੱਥੇ ਹੈ ? ਉਨ੍ਹਾਂ ਕਿਹਾ ਕਿ ਹੁਣ ਸਿੱਧੂ ਜ਼ਾਅਲੀ ਤੇ ਝੂਠੇ ਵਾਅਦਿਆਂ ਦੀ ਇਕ ਹੋਰ ਪੰਡ ਨਾਲ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ।


author

Bharat Thapa

Content Editor

Related News