ਖੁਦ ਦੇ ਹਲਕੇ ਦਾ ਮਾਡਲ ਵਿਗੜਿਆ ਹੈ, ਸਿੱਧੂ ਪੰਜਾਬ ’ਚ ਕਿਹੜਾ ਮਾਡਲ ਪੇਸ਼ ਕਰਨਗੇ : ਬਿਕਰਮ ਮਜੀਠੀਆ
Tuesday, Feb 15, 2022 - 12:13 PM (IST)
ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ਈਸਟ ’ਚ ਚੋਣ ਘਮਾਸਾਨ ਪੂਰੇ ਜ਼ੋਰਾਂ ’ਤੇ ਹੈ। ਇੱਥੇ ਬਿਕਰਮ ਮਜੀਠੀਆ ਦੇ ਚੋਣ ਮੈਦਾਨ ਵਿਚ ਉਤਰਨ ਨਾਲ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ। ਮਜੀਠੀਆ ਨਵਜੋਤ ਸਿੱਧੂ ਦੇ ਪੰਜਾਬ ਮਾਡਲ ’ਤੇ ਟਿੱਪਣੀ ਕਰਦੇ ਹੋਏ ਕਹਿੰਦੇ ਹਨ ਕਿ ਪਹਿਲਾਂ ਸਿੱਧੂ ਦੇ ਹਲਕੇ ਵਿਚ ਆ ਕੇ ਵੇਖੋ, ਇਸਦਾ ਖੁਦ ਦਾ ਮਾਡਲ ਵਿਗੜਿਆ ਹੋਇਆ ਹੈ, ਇਸ ਨੇ ਕਿਹੜਾ ਮਾਡਲ ਪੇਸ਼ ਕਰ ਕੇ ਦੇਣਾ ਹੈ। ਪੇਸ਼ ਹਨ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਦੇ ਨਵੀਨ ਸੇਠੀ ਨਾਲ ਅੰਮ੍ਰਿਤਸਰ ਈਸਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਾਲ ਵਿਸ਼ੇਸ਼ ਗੱਲਬਾਤ ਦੇ ਮੁੱਖ ਅੰਸ਼. . .
1. ਜਦੋਂ ਅੰਮ੍ਰਿਤਸਰ ਈਸਟ ’ਚ ਆਏ ਤਾਂ ਤੁਸੀਂ ਕਿਹਾ ਸੀ ਕਿ ਦਿਲ ਜਿੱਤਣ ਆਏ ਹਾਂ। ਕਿੰਨੇ ਦਿਲ ਜਿੱਤ ਲਏ ਹਨ?
ਜਵਾਬ - ਵੇਖੋ, ਗੁਰੂ ਸਾਹਿਬ ਦੀ ਅਪਾਰ ਸ਼ਕਤੀ ਹੈ। ਗੁਰੂ ਦੀਆਂ ਸੰਗਤਾਂ ਤੋਂ ਬੇਹੱਦ ਪਿਆਰ ਮਿਲ ਰਿਹਾ ਹੈ, ਜਿਸ ਵਿਅਕਤੀ ਵਿਚ ਇੰਨਾ ਘੁਮੰਡ, ਇੰਨਾ ਹੰਕਾਰ ਸੀ, ਜਿਸ ਵਿਚੋਂ ‘ਮੈਂ’ ਨਿਕਲਦੀ ਸੀ, ਹੁਣ ਉਸਦੇ ਹਾਲਾਤ ਇੰਨੇ ਬਦਲੇ ਹਨ ਕਿ ਜਿਸਨੇ ਪੰਜਾਬ ਵਿਚ ਪ੍ਰਚਾਰ ਕਰਨਾ ਸੀ, ਉਹ ਖੁਦ ਦੇ ਹਲਕੇ ਵਿਚ ਲੋਕਾਂ ਨੂੰ ਬੁਲਾ ਕੇ ਪ੍ਰਚਾਰ ਕਰ ਰਿਹਾ ਹੈ। ਇਹ ਹਾਲਾਤ ਉਸ ਸਮੇਂ ਬਣਦੇ ਹਨ, ਜਦੋਂ ਲੱਗੇ ਕਿ ਮੇਰੀ ਸੀਟ ਖਤਰੇ ਵਿਚ ਹੈ। ਉਸਦੀ ਹਾਰ ਲੋਕਾਂ ਨੇ ਪੱਕੀ ਕਰ ਦਿੱਤੀ ਹੈ। ਉਸਦੇ ਹੰਕਾਰ ਨੂੰ ਵੀ ਤੋੜਿਆ ਹੈ, ਉਸਦੇ ਘੁਮੰਡ ਨੂੰ ਵੀ ਕੱਢਣਾ ਹੈ, ਉਸਦੀ ਨਫ਼ਰਤ ਦੀ ਸੋਚ ਨੂੰ ਵੀ ਲੋਕਾਂ ਨੇ ਬਦਲਣਾ ਹੈ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
2. ਸਿੱਧੂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਨਹੀਂ ਬਣ ਸਕੇ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਜਵਾਬ - ਕਾਂਗਰਸ ਦੀਆਂ ਸੀਟਾਂ 10-20 ਤੋਂ ਜ਼ਿਆਦਾ ਨਹੀਂ ਆਉਣੀਆਂ ਹਨ। ਫਿਰ ਵੀ ਇੰਨਾ ਹੰਕਾਰ। ਇੰਨਾ ਘੁਮੰਡੀ ਕੋਈ ਵਿਅਕਤੀ ਨਹੀਂ ਹੋ ਸਕਦਾ। ਉੱਥੇ ਹੀ, ਜਾਖੜ ਸਾਹਿਬ ਨੂੰ ਇਸ ਲਈ ਨਹੀਂ ਬਣਾਇਆ, ਕਿਉਂਕਿ ਉਹ ਹਿੰਦੂ ਭਾਈਚਾਰੇ ਤੋਂ ਸਨ। ਕੀ ਇਹ ਸੋਚ ਐਂਟੀ ਹਿੰਦੂ ਨਹੀਂ ਹੈ? ਚੰਨੀ ਦੀ ਜਿੰਨਾ ਅਪਮਾਨ ਨਵਜੋਤ ਸਿੱਧੂ ਨੇ ਕੀਤਾ, ਇੰਨਾ ਕਿਸੇ ਨੇ ਨਹੀਂ ਕੀਤੀ। ਇਹ ਹੈ ਉਨ੍ਹਾਂ ਦੀ ਐਂਟੀ ਦਲਿਤ ਸੋਚ। ਜੇਕਰ ਪਛੜੀ ਜਾਤੀ ਦੇ ਨੇਤਾ ਮੇਰੇ ਨਾਲ ਆਉਣ ਮਨਜੀਤ ਸਿੰਘ ਵੇਰਕਾ ਵਰਗੇ ਜਾਂ ਜੋ ਈਸਾਈ ਭਾਈਚਾਰੇ ਦੇ ਜ਼ਿਲ੍ਹੇ ਦੇ ਪ੍ਰਧਾਨ ਗੁਰਸਾਪੁਰ ਦੇ ਜੋਸਫ ਜੀ ਆਏ ਹਨ, ਉਹ ਸਾਰੇ ਇਹੀ ਗੱਲ ਕਹਿ ਰਹੇ ਹਨ ਕਿ ਇਸ ਨੂੰ ਨਫ਼ਰਤ ਹੈ ਸਾਡੇ ਭਾਈਚਾਰੇ ਤੋਂ। ਨਫ਼ਰਤ ਦੀ ਰਾਜਨੀਤੀ ਦੀ ਪੰਜਾਬ ਵਿਚ ਜਗ੍ਹਾ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ
3. ਨਵਜੋਤ ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦੇ ਹਨ, ਤੁਸੀਂ ਜਦੋਂ ਲੋਕਾਂ ਵਿਚਕਾਰ ਜਾਂਦੇ ਹੋ ਤਾਂ ਤੁਸੀਂ ਮਜੀਠਾ ਹਲਕੇ ਦੇ ਵਿਕਾਸ ਦੀ ਗੱਲ ਕਰ ਰਹੇ ਹੋ ਜਾਂ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕਰਦੇ ਹੋ?
ਜਵਾਬ - ਪੰਜਾਬ ਦਾ ਇਸਦਾ ਮਾਡਲ ਕਿਹੜਾ ਮਾਡਲ ਹੈ। ਇਹ ਹਲਕਾ ਹੈ ਉਸਦਾ, ਹਰ ਸਰਕਾਰ ਦੇ ਇਹ ਸਾਹਮਣੇ ਰਿਹਾ, ਅਕਾਲੀ, ਭਾਜਪਾ, ਕਾਂਗਰਸ ਹੋਵੇ, ਐੱਮ. ਪੀ. ਰਿਹਾ, ਮੰਤਰੀ ਰਿਹਾ ਸਾਰੇ ਅਹੁਦਿਆਂ ’ਤੇ ਰਿਹਾ। 18 ਸਾਲ ਇਸ ਹਲਕੇ ਵਿਚ ਰਾਜ ਕੀਤਾ ਪਰ ਦਿਲਾਂ ’ਤੇ ਰਾਜ ਨਹੀਂ ਕਰ ਸਕਿਆ। ਲੋਕਾਂ ਦੇ ਚਿਹਰੇ ’ਤੇ ਮੁਸਕਾਨ ਨਹੀਂ ਲਿਆ ਸਕਿਆ। ਲੋਕ ਨੌਕਰੀ ਨੂੰ ਤਰਸਦੇ ਹਨ। ਅੱਜ ਵੀ ਲੋਕ ਰਾਸ਼ਨ ਕਾਰਡ ਨੂੰ ਤਰਸਦੇ ਹਨ। ਅੱਜ ਵੀ ਲੋਕ ਮਹਿੰਗੀ ਬਿਜਲੀ ਦੇ ਬਿੱਲਾਂ ਤੋਂ ਆਪਣੀ ਜਾਨ ਛਡਾਉਣਾ ਚਾਹੁੰਦੇ ਹਨ। ਕਿਤੇ ਪਾਣੀ ਨਹੀਂ ਪਹੁੰਚਦਾ, ਪਾਣੀ ਪਹੁੰਚਦਾ ਹੈ ਤਾਂ ਸੀਵਰੇਜ ਦੇ ਨਾਲ ਮਿਲ ਜਾਂਦਾ ਹੈ, ਸੀਵਰੇਜ ਅਤੇ ਬਿਜਲੀ ਦੀ ਬੁਰੀ ਹਾਲਤ ਹੈ। ਰੇਲਵੇ ਓਵਰਬ੍ਰਿਜ਼ ਦੀ ਬੁਰੀ ਹਾਲਤ ਹੈ। ਲੋਕਲ ਪੁਆਇੰਟ ਇੰਡਸਟਰੀ, ਨਿਊ ਫੋਕਲ ਪੁਆਇੰਟ ਦਾ ਹਾਲ ਜਾ ਕੇ ਵੇਖੋ, ਕੀ ਬਣਿਆ ਹੋਇਆ ਹੈ। ਸਬਜ਼ੀ ਮੰਡੀ ਦਾ ਹਾਲ ਵੇਖੋ, ਜੋ ਏਸ਼ੀਆ ਨੂੰ ਸਬਜ਼ੀ ਸਪਲਾਈ ਕਰਦੇ ਸਨ ਅਤੇ ਜਿੱਥੇ ਹਿਮਾਚਲ, ਪਾਕਿਸਤਾਨ ਨਾਲ ਸਾਡਾ ਟ੍ਰੇਡ ਚਲਦਾ ਸੀ, ਇਹ ਟਰੇਡਰਜ਼ ਕਰਦੇ ਸਨ, ਉਨ੍ਹਾਂ ਦੀ ਮੰਡੀ ਦਾ ਇਹ ਹਾਲ ਹੈ, ਟਰਾਂਸਪੋਰਟ ਦੇ ਹਾਲਾਤ ਖ਼ਰਾਬ। ਜੋ ਸਭ ਥਾਂਵਾਂ ’ਤੇ ਫੇਲ, ਉਹ ਕਹਿੰਦਾ ਹੈ ਮੈਂ ਪੰਜਾਬ ਮਾਡਲ ਪੇਸ਼ ਕਰਨਾ। ਪਹਿਲਾਂ ਇਸਦਾ ਮਾਡਲ ਤਾਂ ਵੇਖੋ ਹਲਕੇ ਵਿਚ ਆ ਕੇ। ਇਸਦਾ ਖੁਦ ਦਾ ਮਾਡਲ ਵਿਗੜਿਆ ਹੋਇਆ ਹੈ, ਇਸ ਨੇ ਕਿਹੜਾ ਮਾਡਲ ਪੇਸ਼ ਕਰ ਦੇਣਾ ਹੈ।
ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)
4. ਗੋਲਡਨ ਟੈਂਪਲ ਇੱਥੇ ਹੈ, ਸਾਰੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹਨ, ਉਨ੍ਹਾਂ ਲਈ ਵੀ ਤੁਸੀਂ ਕੁਝ ਪਲਾਨ ਕੀਤਾ ਹੈ, ਉਹ ਕਿਸ ਤਰੀਕੇ ਨਾਲ ਇੱਥੇ ਪਹੁੰਚਣ, ਉਨ੍ਹਾਂ ਨੂੰ ਕਿਵੇਂ ਸਹੂਲਤਾਂ ਦੇਣੀਆਂ ਹਨ?
ਜਵਾਬ - ਪਿਛਲੀ ਵਾਰ ਜਦੋਂ ਸਾਡੀ ਸਰਕਾਰ ਸੀ ਤਦ ਅਸੀਂ ਇਹ ਸਾਰੇ ਜਿੰਨੇ ਪੁਲ-ਸੜਕਾਂ ਹਨ, ਜਿਨ੍ਹਾਂ ਇਨਫਰਾਸਟ੍ਰਕਚਰ ਹੈ, ਵਿਰਾਸਤ-ਏ-ਮਾਰਗ ਹੈ, ਦੁਰਗਿਆਣਾ ਮੰਦਰ ਦਾ ਜੋ ਪ੍ਰਦਰਸ਼ਨੀ ਕਾਰੀਡੋਰ, ਰਾਮ ਤੀਰਥ, ਵਾਰ ਮੈਮੋਰੀਅਲ, ਮਹਾਰਾਜਾ ਰਣਜੀਤ ਸਿੰਘ ਦਾ ਕਿਲਾ, ਸਭ ਦਾ ਵਿਕਾਸ ਕੀਤਾ। ਜਦੋਂ ਇਨਫਰਾਸਟ੍ਰਕਚਰ ਤਿਆਰ ਹੋਇਆ ਤਾਂ ਹੋਟਲ ਖੁੱਲ੍ਹੇ, ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ, ਲੋਕਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਰੋਜ਼ਗਾਰ ਮਿਲਣਾ ਸ਼ੁਰੂ ਹੋਇਆ। ਕਿਸੇ ਨੇ ਟੈਕਸੀ ਲਗਾਈ, ਉਸਨੂੰ ਰੋਜ਼ਗਾਰ ਮਿਲਿਆ, ਕਿਸੇ ਨੂੰ ਗਾਈਡ ਦੇ ਰੂਪ ਵਿਚ ਕੰਮ ਮਿਲਿਆ, ਟੂਰਿਜ਼ਮ ਵਧਿਆ, ਟੂਰਿਜ਼ਮ ਨੌਕਰੀ ਸਥਾਪਿਤ ਕਰਨ ਦਾ ਇਕ ਬਿਹਤਰ ਜ਼ਰੀਆ ਹੈ, ਉਹ ਅਸੀਂ ਲੈ ਕੇ ਆਏ ਅਤੇ ਆਉਣ ਵਾਲੇ ਸਮੇਂ ਵਿਚ ਇਸ ਇਲਾਕੇ ਨੂੰ ਇੰਡਸਟਰੀ ਜ਼ੋਨ ਡਿਕਲੇਅਰ ਕਰਵਾਂਵਾਂਗੇ, ਤਾਂ ਕਿ ਇੰਡਸਟਰੀ ਬਚੀ ਰਹੇ। ਉਸ ਲਈ ਮੈਂ ਪਲਾਨ ਬਣਾ ਰਿਹਾ ਹਾਂ। ਲੋਕਾਂ ਅਤੇ ਇੰਡਸਟਰੀ ਨਾਲ ਮਿਲ ਕੇ ਅਸੀਂ ਬਦਲਾਅ ਲੈ ਕੇ ਆਵਾਂਗੇ। ਕੋਈ ਏਜੰਡਾ ਲੈ ਕੇ ਆਵਾਂਗੇ, ਜਿਸ ਨਾਲ ਇੰਡਸਟਰੀ, ਟੂਰਿਜ਼ਮ ਅਤੇ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਮਿਲੇ।
ਪੜ੍ਹੋ ਇਹ ਵੀ ਖ਼ਬਰ - ਮੁੜ ਖੁੱਲ੍ਹੇ ਪੰਜਾਬ ਦੇ ਸਕੂਲ, ਇਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਐਂਟਰੀ ਹੋਵੇਗੀ ਬੈਨ
5. ਡੈਡੀ ਵੀ ਚੋਣ ਲੜ ਰਹੇ ਹਨ ਅਤੇ ਮੰਮੀ (ਗਨੀਵ ਮਜੀਠੀਆ) ਵੀ, ਬੱਚੇ ਫੋਨ ’ਤੇ ਗੱਲ ਕਰਦੇ ਹਨ?
ਜਵਾਬ -ਮੇਰੀ ਤਾਂ ਗੱਲ ਨਹੀਂ ਹੋਈ, ਹੁਣ ਤਾਂ 20 ਤੋਂ ਬਾਅਦ ਹੀ ਗੱਲ ਹੋਵੇਗੀ। ਮੰਮੀ ਨੂੰ ਤਾਂ ਕਰਦੇ ਹਨ, ਉਨ੍ਹਾਂ ਦੀ ਪੜ੍ਹਾਈ ਥੋੜ੍ਹੀ ਉਪਰ-ਥੱਲੇ ਹੋ ਗਈ ਹੈ।ਮੰਮੀ ਦੇ ਜਾਣ ਤੋਂ ਬਾਅਦ ਨੰਬਰ ਬਹੁਤ ਘੱਟ ਆ ਰਹੇ ਹਨ ਪਰ ਚਲੋ ਹਲਕਾ ਵੀ ਦੇਖਣਗੇ, ਬੱਚਿਆਂ ਨੂੰ ਵੀ ਸੰਭਾਲਣਗੇ। ਹੁਣ ਜ਼ਿੰਮੇਵਾਰੀ ਪਈ ਹੈ, ਲੋਕਾਂ ਨੇ ਡਿਮਾਂਡ ਰੱਖੀ ਅਤੇ ਪਾਰਟੀ ਨੇ ਉਸ ਗੱਲ ’ਤੇ ਧਿਆਨ ਦਿੱਤਾ। ਹੁਣ ਜ਼ਿੰਮੇਵਾਰੀ ਨਿਭਾਉਣਗੇ, ਇਟਸ ਕਾਲ ਆਫ਼ ਡਿਊਟੀ ਇਸ ਫਰਜ਼ ਨੂੰ ਨਿਭਾਉਣਗੇ।
6. ਕੇਜਰੀਵਾਲ ਦੇ ਪਰਿਵਾਰ ਵਾਲੇ ਵੀ ਹੁਣ ਫਿਰ ਤੋਂ ਇੱਥੇ ਆ ਰਹੇ ਹਨ ਚੋਣ ਪ੍ਰਚਾਰ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆ ਰਹੇ ਹਨ? ਪਹਿਲਾਂ ਜਦੋਂ ਆਏ ਸਨ, ਤਾਂ ਤੁਸੀਂ ਸਕਿਓਰਿਟੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ?
ਜਵਾਬ -ਕੋਈ ਪ੍ਰਚਾਰ ਵਿਚ ਆਵੇ, ਕੋਈ ਜਾਵੇ, ਇਹ ਪਾਰਟੀਆਂ ਦੀ ਆਪਣੀ ਮਰਜ਼ੀ ਹੈ ਪਰ ਇਹ ਗੱਲ ਬਹੁਤ ਕਲੀਅਰ ਹੈ ਕਿ ਕੇਜਰੀਵਾਲ ਦੀ ਦੋਗਲੀ ਸੋਚ, ਝੂਠ ਦੀ ਰਾਜਨੀਤੀ ਨੂੰ ਲੋਕਾਂ ਨੇ ਰਿਜੈਕਟ ਕੀਤਾ ਹੈ। ਇਹ ਹੀ ਕਾਰਨ ਹੈ ਕਿ ਹੁਣ ਬੌਖਲਾਹਟ ਹੈ, ਨਿਰਾਸ਼ਾ ਹੈ। ਇਸ ਲਈ ਹੁਣ ਉਨ੍ਹਾਂ ਦਾ ਸਾਰਾ ਪਰਿਵਾਰ ਇਸ ਕੰਮ ਲਈ ਲੱਗ ਰਿਹਾ ਹੈ। ਜਿਸ ਨੇ ਦਿੱਲੀ ਦਾ ਬੁਰਾ ਹਾਲ ਕਰ ਦਿੱਤਾ, ਜਿਸ ਨੇ ਪੰਜਾਬ ਦਾ ਹਰ ਜਗ੍ਹਾ ਦਿੱਲੀ ਵਿਚ ਜਾ ਕੇ ਵਿਰੋਧ ਕੀਤਾ, ਐੱਸ.ਵਾਈ.ਐੱਲ. ਦੇ ਮੁੱਦੇ ’ਤੇ, ਪ੍ਰਦੂਸ਼ਣ ਦੇ ਮੁੱਦੇ ’ਤੇ, ਪਰਾਲੀ ਦੇ ਮੁੱਦੇ ’ਤੇ, ਭੁੱਲਰ ਦੀ ਰਿਹਾਈ ’ਤੇ, ਭਾਵ ਹਰ ਮੁੱਦੇ ’ਤੇ, ਉਨ੍ਹਾਂ ਨੇ ਖੁਦ ਦਾ ਸਟੈਂਡ ਪੰਜਾਬ ਵਿਰੋਧੀ ਰੱਖਿਆ ਤਾਂ ਲੋਕ ਭੁੱਲਦੇ ਥੋੜ੍ਹੀ ਹਨ ਅਜਿਹੀ ਗੱਲ ਨੂੰ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ
7. ਭੁੱਲਰ ਦੀ ਰਿਹਾਈ ਦੀ ਤੁਸੀਂ ਗੱਲ ਕੀਤੀ, ਕੀ ਲੱਗਦਾ ਹੈ?
ਜਵਾਬ -ਸੰਵਿਧਾਨ ਅਤੇ ਕਾਨੂੰਨ ਸਭ ਤੋਂ ਉਪਰ ਹਨ। ਜਦੋਂ ਕਿਸੇ ਨੇ ਸਜ਼ਾ ਪੂਰੀ ਕਰ ਲਈ ਤਾਂ ਉਸ ਨੂੰ ਪੈਰੋਲ ਛੁੱਟੀ ਦੇਣੀ ਬਣਦੀ ਹੈ, ਬਹੁਤ ਸਾਫ਼ ਹੈ ਇਹ ਦੋਗਲੀ ਸੋਚ, ਪੰਜਾਬ ਵਿਰੋਧੀ ਸੋਚ, ਇਹ ਗੱਲ ਸਹੀ ਨਹੀਂ ਹੈ।
8. ਲੜਾਈ ਕਿਸ ਨਾਲ ਨਜ਼ਰ ਆਉਂਦੀ ਹੈ ਤੁਹਾਨੂੰ, ਤੁਹਾਡੀ ਸ਼ਹਿਰੀ ਸੀਟ ਹੈ, ਤੁਸੀਂ ਕਦੇ ਸ਼ਹਿਰੀ ਸੀਟ ਤੋਂ ਨਹੀਂ ਲੜੇ?
ਜਵਾਬ - ਮੈਂ ਇਹ ਗੱਲ ਜ਼ਰੂਰ ਮੰਨਦਾ ਹਾਂ ਕਿ ਸੀਟ ਸ਼ਹਿਰੀ ਹੈ। ਇਸ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਨਹੀਂ ਲੜਿਆ ਪਰ ਲੋਕ ਅੱਜ ਇਕਜੁਟ ਹੋ ਗਏ ਹਨ ਪਾਰਟੀ ਅਤੇ ਅਹੁਦੇ ਤੋਂ ਉਪਰ ਉੱਠ ਕੇ। ਲੋਕ ਆਜ਼ਾਦੀ ਚਾਹੁੰਦੇ ਹਨ ਸਿੱਧੂ ਜੋੜੇ ਤੋਂ, ਉਸ ਦੇ ਹੰਕਾਰ ਤੋਂ। ਲੋਕ ਅੱਜ ਚਾਹੇ ਕੋਈ ਕਾਂਗਰਸ ਵਿਚ ਹੈ, ਚਾਹੇ ਬੀ. ਜੇ. ਪੀ. ਵਿਚ ਜਾਂ ਕਿਸੇ ਵੀ ਪਾਰਟੀ ਵਿਚ, ਉਹ ਬਦਲਾਅ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਕਾਰਾਤਮਕ ਬਦਲਾਅ ਅਸੀ ਲਿਆ ਸਕਦੇ ਹਾਂ। ਇਸ ਲਈ ਪਾਰਟੀ ਲਾਈਨ ਤੋਂ ਉਪਰ ਉਠ ਕੇ ਹਲਕੇ ਵਿਚ ਵਿਕਾਸ ਦੀ ਜਿੱਤ, ਭਾਈਚਾਰਾ ਸੋਚ ਦੀ ਜਿੱਤ, ਹਲਕੇ ਵਿਚ ਲਾਅ ਐਂਡ ਆਰਡਰ ਬਣਿਆ ਰਹੇ, ਇਸ ਲਈ ਜਿੱਤ ਚਾਹੁੰਦੇ ਹਨ। ਨਸ਼ੇ ਦੀ ਗੱਲ ਕਰੀਏ ਤਾਂ ਪੰਜ ਸਾਲ ਤੱਕ ਸਿੱਧੂ ਡੀ.ਜੀ. ਲਗਾਉਂਦਾ ਰਿਹਾ, ਇੰਸਪੈਕਟਰ ਲਗਾਉਂਦਾ ਰਿਹਾ, ਕਮਿਸ਼ਨਰ ਪੁਲਸ ਲਗਾਉਂਦਾ ਰਿਹਾ, ਕਿਉਂ ਨਹੀਂ ਰੁਕਿਆ, ਕਿਉਂਕਿ ਉਹ ਆਪਣੇ ਆਪ ਵਿਕਵਾਉਂਦਾ ਸੀ। ਇਹ ਅਸਲੀ ਚਿਹਰੇ ਹਨ, ਜੋ ਬੇਨਕਾਬ ਹੋ ਰਹੇ ਹਨ। ਲੋਕ ਭਾਈਚਾਰਕ ਸਾਂਝ ਦੇ ਲਈ, ਅਮਨ-ਸ਼ਾਂਤੀ, ਕਾਨੂੰਨ, ਤਰੱਕੀ ਲਈ ਮੈਨੂੰ ਪਿਆਰ ਦੇ ਰਹੇ ਹਨ। ਕਾਂਗਰਸੀ ਪਰਿਵਾਰ ਅੱਜ ਸਾਡੇ ਨਾਲ ਖੜ੍ਹੇ ਹਨ ਅਤੇ ਸਾਨੂੰ ਆਸ਼ੀਰਵਾਦ ਦੇ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ
9. ਮੁਕਾਬਲਾ ਕਿਸ ਵਿਚ? ਤੁਸੀਂ ਆਪਣੇ ਭਾਸ਼ਣਾਂ ਵਿਚ ਨਵਜੋਤ ਦਾ ਜ਼ਿਕਰ ਕਰਦੇ ਹੋ, ਤਾਂ ਕੀ ਤੁਹਾਡਾ ਮੁਕਾਬਲਾ ਬੀ.ਜੇ.ਪੀ. ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਨਹੀਂ?
ਜਵਾਬ -18 ਸਾਲ ਜਿਸ ਦਾ ਰਾਜ ਰਿਹਾ, ਉਸ ਦੇ ਕੰਮਾਂ ’ਤੇ ਸਵਾਲ ਕਰਦਾ ਹਾਂ, ਉਸ ਦੀ ਸੋਚ ’ਤੇ ਸਵਾਲ ਕਰਦਾ ਹਾਂ। ਚਲੋ ਚਾਹੇ ਉਸ ਨੂੰ ਹੁਣ ਕਾਂਗਰਸ ਨੇ ਰਿਜੈਕਟ ਕਰ ਦਿੱਤਾ, ਉਨ੍ਹਾਂ ਲਈ ਉਹ ਰਿਜੈਕਟਡ ਮਾਲ ਹੈ, ਉਹ ਅਰਬੀ ਘੋੜਾ ਨਹੀਂ, ਉਹ ਦਰਸ਼ਨੀ ਘੋੜਾ ਵੀ ਨਹੀਂ। 20 ਫਰਵਰੀ ਤੋਂ ਬਾਅਦ ਉਸ ਨੇ ਘੋੜਾ ਵੀ ਨਹੀਂ ਰਹਿਣਾ, ਇਹ ਉਸਦੀ ਅਸਲੀਅਤ ਹੈ। ਇਸ ਨੇ ਨੌਕਰੀਆਂ ਦੇ ਵਾਅਦੇ ਕੀਤੇ, ਇਸ ਨੇ ਲੋਕਾਂ ਨੂੰ ਰਾਸ਼ਨ ਕਾਰਡ ਦੇ ਵਾਅਦੇ ਕੀਤੇ ਪਰ ਲੋਕਾਂ ਨੂੰ ਨੌਕਰੀ ਤਾਂ ਕੀ ਦੇਣੀ ਸੀ, ਪਿਤਾ ਵਾਲੀ ਵੀ ਜਾਂਦੀ ਰਹੀ। ਲੋਕਾਂ ਦੇ ਰਾਸ਼ਨ ਕਾਰਡ ਬਣਾਉਣੇ ਤਾਂ ਕੀ ਸਨ, ਬਾਪੂ ਬਾਦਲ ਦੇ ਦਿੱਤੇ ਕੱਟੇ ਗਏ। ਲੋਕਾਂ ਨੂੰ ਪੈਨਸ਼ਨ ਨਵੀਂ ਤਾਂ ਕੀ ਦੇਣੀ ਸੀ, ਬਾਪੂ ਬਾਦਲ ਦੀ ਦਿੱਤੀ ਵੀ ਕੱਟ ਦਿੱਤੀ। ਸ਼ਗਨ ਸਕੀਮ ਦੇ ਨਵੇਂ ਚੈੱਕ ਤਾਂ ਕੀ ਦੇਣੇ ਸਨ, ਪਹਿਲਾਂ ਵਾਲੇ ਵੀ ਨਹੀਂ ਦਿੱਤੇ। ਜੋ 51 ਹਜ਼ਾਰ ਦਾ ਵਾਅਦਾ ਕੀਤਾ ਸੀ, ਉਹ ਨਹੀਂ ਮਿਲੇ, ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕਰਮਚਾਰੀਆਂ ਦੀ ਸੈਲਰੀ ਖਾ ਗਏ, ਉਨ੍ਹਾਂ ਦੇ ਡੀ.ਏ. ਖਾ ਗਏ, 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ ਸੀ, ਜੇਕਰ ਕੋਈ ਮੰਗਣ ਜਾਂਦਾ ਹੈ, ਉਸ ਨੂੰ ਮਾਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼
10. ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਕਿ ਨਵਜੋਤ ਲਈ ਦਰਵਾਜ਼ੇ ਨਹੀਂ ਖੋਲ੍ਹੇ, ਤੁਸੀਂ ਫੀਡਬੈਕ ਲਈ ਹੋਵੇਗੀ, ਅਸਲ ਵਿਚ ਇਹ ਕੀ ਗੱਲ ਸੀ? ਕਿਹੜੀ ਜਗ੍ਹਾ ਹੈ?
ਜਵਾਬ -ਲੋਕਾਂ ਨੇ ਇਨ੍ਹਾਂ ਨੂੰ ਇਜ਼ਤ ਦਿੱਤੀ ਪਰ ਤੁਸੀ ਲੋਕਾਂ ਦੇ ਸੁੱਖ ਵਿਚ ਨਹੀਂ, ਦੁੱਖ ਵਿਚ ਨਹੀਂ, ਜ਼ਰੂਰਤ ਦੇ ਸਮੇਂ ਨਹੀਂ, ਕੰਮ ਕੋਈ ਤੁਸੀਂ ਕਰਵਾਏ ਨਹੀਂ ਅਤੇ ਅੱਜ ਉਨ੍ਹਾਂ ਦੀ ਵਾਰੀ ਹੈ ਤਾਂ ਉਨ੍ਹਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਜਦੋਂ ਮੈਂ ਗਿਆ, ਮੇਰਾ ਬਹੁਤ ਸਤਿਕਾਰ ਕੀਤਾ, ਪਿਆਰ ਦਿੱਤਾ, ਫੁੱਲਾਂ ਦੀ ਵਰਖਾ ਕੀਤੀ। ਇਹ 27-28 ਵਾਰਡ ਨੰਬਰ ਹੈ, ਇੱਥੇ ਸ਼ਵਾਲਾ ਭਾਈਆਂ ਦੇ ਨਜ਼ਦੀਕ, ਮੁਸਲਿਮ ਗੰਜ ਇਲਾਕਾ ਹੈ, ਉਥੇ ਦੀ ਗੱਲ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: PM ਮੋਦੀ ਦੀ ਰੈਲੀ ਕਾਰਨ ਸੁਜਾਨਪੁਰ ’ਚ ਮੁੜ ਰੋਕਿਆ ਗਿਆ CM ਚੰਨੀ ਦਾ ਹੈਲੀਕਾਪਟਰ