ਅੱਜ ਕੈਪਟਨ ਨੂੰ ਮਿਲਣਗੇ ਨਵਜੋਤ ਸਿੱਧੂ, ਦੇਣਗੇ ਖਾਸ ਤੋਹਫਾ

12/12/2018 3:13:14 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਗਲੇ ਦਾ ਇਲਾਜ ਕਰਾਉਣ ਤੋਂ ਬਾਅਦ ਸਿਆਸਤ 'ਚ ਫਿਰ ਵਾਪਸੀ ਕਰ ਲਈ ਹੈ। ਨਵਜੋਤ ਸਿੱਧੂ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਮੁਲਾਕਾਤ ਦੌਰਾਨ ਸਿੱਧੂ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਰੌਹ ਦੌਰਾਨ ਪਾਕਿਸਤਾਨ ਤੋਂ ਲਿਆਂਦਾ ਹੋਇਆ 'ਤਿੱਤਰ' ਕੈਪਟਨ ਅਮਰਿੰਦਰ ਸਿੰਘ ਨੂੰ ਭੇਂਟ ਕਰਨਗੇ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਕੈਪਟਨ ਨੇ ਆਪਣੇ ਫੋਨ 'ਚ ਤਿੱਤਰ ਦੀ ਰਿੰਗਟਿਊਨ ਲਾ ਰੱਖੀ ਹੈ, ਇਸੇ ਲਈ ਉਹ ਪਾਕਿ ਤੋਂ ਉਨ੍ਹਾਂ ਲਈ ਇਹ ਤੋਹਫਾ ਲੈ ਕੇ ਆਏ ਹਨ, ਜੋ ਅੱਜ ਉਹ ਕੈਪਟਨ ਨੂੰ ਭੇਂਟ ਕਰਨਗੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਵਾਪਸ ਆ ਕੇ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਕਹਿ ਦਿੱਤਾ ਸੀ, ਜਿਸ ਕਾਰਨ ਪੰਜਾਬ ਦੀ ਸਿਆਸਤ 'ਚ ਹਲਚਲ ਪੈਦਾ ਹੋ ਗਈ ਸੀ। ਇਸ ਹੰਗਾਮੇ ਤੋਂ ਬਾਅਦ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਅੱਜ ਪਹਿਲੀ ਵਾਰ ਆਹਮੋ-ਸਾਹਮਣੇ ਹੋ ਰਹੇ ਹਨ। 


Babita

Content Editor

Related News