ਪੰਜਾਬ ਕੈਬਨਿਟ ਤੋਂ ਲਾਂਭੇ ਹੋਏ ਸਿੱਧੂ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

Tuesday, Jul 23, 2019 - 06:52 PM (IST)

ਪੰਜਾਬ ਕੈਬਨਿਟ ਤੋਂ ਲਾਂਭੇ ਹੋਏ ਸਿੱਧੂ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਚੰਡੀਗੜ੍ਹ : ਪੰਜਾਬ ਕੈਬਨਿਟ ਤੋਂ ਬਾਹਰ ਹੋਏ ਨਵਜੋਤ ਸਿੱਧੂ ਨੂੰ ਹਾਈਕਮਾਨ ਪਾਰਟੀ ਦੀ ਕੇਂਦਰੀ ਕਾਰਜਕਾਰਨੀ 'ਚ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ 'ਚ ਹੈ। ਕਾਂਗਰਸ ਦੀ ਰਾਸ਼ਟਰੀ ਕਾਰਜਕਾਰਨੀ 'ਚ ਸਿੱਧੂ ਸਮੇਤ 3 ਚਿਹਰਿਆਂ ਨੂੰ ਜਗ੍ਹਾ ਮਿਲ ਸਕਦੀ ਹੈ। ਉਹ ਪਹਿਲਾਂ ਦਿੱਲੀ 'ਚ ਰਾਹੁਲ ਗਾਂਧੀ ਨੂੰ ਮਿਲੇ ਸਨ, ਉਦੋਂ ਹੀ ਕੌਮੀ ਸਿਆਸਤ ਵਿਚ ਆਉਣ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ ਸੀ। ਹੁਣ ਸਿੱਧੂ ਕੋਲ ਜ਼ਿਆਦਾ ਬਦਲ ਨਹੀਂ ਬਚੇ ਹਨ। ਸੰਭਵ ਹੈ ਸਿੱਧੂ ਵੀ ਹੁਣ ਰਾਸ਼ਟਰੀ ਕਾਰਜਕਾਰਨੀ 'ਚ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕਰਨਗੇ। 

ਪਹਿਲਾਂ ਵੀ ਪੰਜਾਬ ਦੇ ਲੀਡਰ ਰਹਿ ਚੁੱਕੇ ਹਨ ਰਾਸ਼ਟਰੀ ਕਾਰਜਕਾਰਨੀ 'ਚ 
ਪਾਰਟੀ 'ਚ ਪਹਿਲਾਂ ਵੀ ਰਾਸ਼ਟਰੀ ਕਾਰਜਕਾਰਨੀ 'ਚ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਸ਼ਾਮਲ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ, ਓ. ਪੀ. ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕੁਝ ਹੋਰ ਲੀਡਰਾਂ ਨੂੰ ਰਾਸ਼ਟਰੀ ਕਾਰਜਕਾਰਨੀ 'ਚ ਜਗ੍ਹਾ ਮਿਲ ਚੁੱਕੀ ਹੈ।

ਸਿੱਧੂ ਮੰਨ ਸਕਦੇ ਹਨ ਰਾਹੁਲ-ਪ੍ਰਿਯੰਕਾ ਦਾ ਪ੍ਰਸਤਾਅ
ਸਿੱਧੂ ਨੂੰ ਕਾਂਗਰਸ ਵਿਚ ਲਿਆਉਣ 'ਚ ਪ੍ਰਿਯੰਕਾ ਗਾਂਧੀ ਦੀ ਅਹਿਮ ਭੂਮਿਕਾ ਸੀ। ਕੈਪਟਨ ਵਲੋਂ ਵਿਭਾਗ ਬਦਲਣ ਤੋਂ ਨਾਰਾਜ਼ ਸਿੱਧੂ ਪਹਿਲਾਂ ਰਾਹੁਲ ਤੇ ਪ੍ਰਿਯੰਕਾ ਨੂੰ ਹੀ ਮਿਲੇ ਸਨ। ਸੂਤਰਾਂ ਮੁਤਾਬਕ ਉਸ ਸਮੇਂ ਭਵਿੱਖ 'ਚ ਵੱਡਾ ਅਹੁਦਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਹੁਣ ਸਿੱਧੂ ਨੂੰ ਜਿਹੜੀ ਜ਼ਿੰਮੇਵਾਰੀ ਮਿਲੇਗੀ ਉਹ ਸਵਿਕਾਰ ਕਰ ਸਕਦੇ ਹਨ। 

ਪੰਜਾਬ ਕਾਂਗਰਸ 'ਚ ਅਹੁਦਾ ਮਿਲਿਆ ਵਿਰੋਧ ਸੰਭਵ
ਪਾਰਟੀ ਹਾਈਕਮਾਨ ਨੂੰ ਇਹ ਗੱਲ ਭਲੀਭਾਂਤ ਜਾਣਦੀ ਹੈ ਕਿ ਸਿੱਧੂ ਨੂੰ ਸੂਬੇ ਵਿਚ ਅਹੁਦਾ ਦਿੱਤਾ ਤਾਂ ਕੈਪਟਨ ਸਮਰਥਕ ਵਿਰੋਧ ਕਰਨਗੇ। ਹਾਈਕਮਾਨ ਪੁਰਾਣੇ ਹਾਲਾਤ ਨਹੀਂ ਬਨਾਉਣੀ ਚਾਹੁੰਦੀ। ਕਾਂਗਰਸ ਨਹੀਂ ਚਾਹੁੰਦੀ ਕਿ ਸੂਬੇ 'ਚ ਪਾਰਟੀ ਦਾ ਅਕਸ ਖਰਾਬ ਹੋਵੇ।


author

Gurminder Singh

Content Editor

Related News