ਸੰਗਰੂਰ-ਬਰਨਾਲਾ ਲਈ ਸਿੱਧੂ ਨੇ ਖੋਲ੍ਹੀ ''ਗੱਫਿਆਂ ਦੀ ਪੰਡ''

Tuesday, Jan 15, 2019 - 07:00 PM (IST)

ਸੰਗਰੂਰ-ਬਰਨਾਲਾ ਲਈ ਸਿੱਧੂ ਨੇ ਖੋਲ੍ਹੀ ''ਗੱਫਿਆਂ ਦੀ ਪੰਡ''

ਸੰਗਰੂਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਸੰਗਰੂਰ-ਬਰਨਾਲਾ ਦੇ ਵਿਕਾਸ ਲਈ ਫੰਡਾ ਦੇ ਗੱਫੇ ਖੋਲ੍ਹਦੇ ਹੋਏ 300 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਵੱਡੀਆਂ ਉਮੀਦਾਂ ਲਗਾ ਕੇ ਕਾਂਗਰਸ ਦੀ ਸਰਕਾਰ ਬਣਾਈ ਹੈ ਅਤੇ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰਾ ਉਤਰੇਗੀ। ਸਿੱਧੂ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੇ ਸਮੇਂ ਦੌਰਾਨ ਬਰਨਾਲਾ ਵਿਚ ਸਿਰਫ ਨੀਂਹ ਪੱਥਰ ਹੀ ਰੱਖੇ ਗਏ ਪਰ ਵਿਕਾਸ ਨਹੀਂ ਹੋਇਆ ਜਦਕਿ ਉਹ ਇਕੱਲੇ ਸੰਗਰੂਰ ਤੇ ਬਰਨਾਲਾ ਲਈ 300 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਰਹੇ ਹਨ। 
ਸਿੱਧੂ ਨੇ ਕਿਹਾ ਕਿ ਪਹਿਲਾਂ ਇਸ਼ਤਿਹਾਰਾਂ ਤੋਂ ਪੂਰੇ ਪੰਜਾਬ ਵਿਚੋਂ ਸਿਰਫ 18 ਕਰੋੜ ਰੁਪਏ ਆਉਂਦੇ ਸਨ ਜਦਕਿ ਹੁਣ ਇਕੱਲੇ ਲੁਧਿਆਣਾ ਵਿਚੋਂ ਹੀ 32 ਕਰੋੜ ਰੁਪਏ ਅਤੇ ਮੋਹਾਲੀ ਤੋਂ ਲਗਭਗ 22 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਹੋਈ ਹੈ। ਦੋਵਾਂ ਸ਼ਹਿਰਾਂ ਵਿਚੋਂ 52 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। 
ਇਸ ਤੋਂ ਇਲਾਵਾ ਕੁਲਬੀਰ ਜ਼ੀਰਾ ਨੂੰ ਕਾਂਗਰਸ ਵਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਬੰਦ ਕਮਰੇ ਵਿਚ ਬੈਠ ਕੇ ਸੁਲਝਾਇਆ ਜਾਵੇਗਾ। ਜਿਹੜੇ ਵੀ ਵਿਧਾਇਕਾਂ ਦੀਆਂ ਨਾਰਾਜ਼ਗੀਆਂ ਹਨ ਉਨ੍ਹਾਂ ਜਲਦ ਦੂਰੀ ਕੀਤਾ ਜਾਵੇਗਾ। 


author

Gurminder Singh

Content Editor

Related News