ਸਿੱਧੂ-ਚੰਨੀ ਦੀ ਜੋੜੀ ਟੁੱਟਣ ’ਤੇ ਖ਼ੁਸ਼ ਹੋਣਾ ਸ਼੍ਰੋਮਣੀ ਅਕਾਲੀ ਦਲ ਲਈ ਹੋਵੇਗੀ ਜਲਦਬਾਜ਼ੀ

Saturday, Oct 02, 2021 - 12:06 PM (IST)

ਅੰਮ੍ਰਿਤਸਰ (ਜਗ ਬਾਣੀ ਟੀਮ) - ਪੰਜਾਬ ਵਿਚ ਪਿਛਲੇ ਕੁਝ ਦਿਨਾਂ ਵਿਚ ਜੋ ਸਿਆਸੀ ਘਮਾਸਾਨ ਹੋਇਆ ਹੈ, ਉਸ ਵਿਚ ਕਾਂਗਰਸ ਬੁਰੀ ਤਰ੍ਹਾਂ ਨੁਕਸਾਨ ਗਈ ਹੈ। ਇਸ ਸਭ ਦਰਮਿਆਨ ਕੋਈ ਪਾਰਟੀ ਜੇ ਸਭ ਤੋਂ ਵੱਧ ਖੁਸ਼ ਹੈ ਤਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ। ਅਕਾਲੀ ਦਲ ਲਈ ਬੇਸ਼ੱਕ ਇਹ ਇਕ ਉਛਲਣ ਵਾਲਾ ਮੌਕਾ ਹੈ ਪਰ ਪਾਰਟੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸਦਾ ਇਕ ਕਦਮ ਉਸ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਅਕਾਲੀ ਦਲ ਅੰਦਰੋਂ ਇਸ ਗੱਲ ਲਈ ਖੁਸ਼ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜੋੜੀ ਟੁੱਟ ਗਈ। ਜੇ ਇਹ ਜੋੜੀ ਇਕੱਠੀ ਰਹਿੰਦੀ ਤਾਂ ਸਭ ਤੋਂ ਵੱਧ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋਣਾ ਸੀ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਇਸ ਖੁਸ਼ੀ ਦੇ ਆਲਮ ਵਿਚ ਅਕਾਲੀ ਦਲ ਹੁਣ ਚੰਨੀ ਦੇ ਮੀਮ ਜਾਂ ਉਨ੍ਹਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਕਰ ਕੇ ਮੌਕੇ ’ਤੇ ਚੌਕਾ ਮਾਰਨ ਦੀ ਫਿਰਾਕ ਵਿਚ ਹੈ ਪਰ ਅਕਾਲੀ ਦਲ ਲਈ ਇਹ ਪਲ ਨੁਕਸਾਨਦੇਹ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹਨ ਤਾਂ ਸ਼ਾਇਦ ਇਸ ਭਾਈਚਾਰੇ ਦੀਆਂ ਵੋਟਾਂ ਖਿੱਚਣ ਵਿਚ ਕਾਂਗਰਸ ਕੋਈ ਘਾਟ ਨਹੀਂ ਛੱਡੇਗੀ। ਐੱਸ. ਸੀ./ਐੱਸ. ਟੀ. ਵੋਟਾਂ ਜੇ ਕਾਂਗਰਸ ਵੱਲ ਚਲੀਆਂ ਗਈਆਂ ਤਾਂ ਫਿਰ ਕੋਈ ਵੀ ਪਾਰਟੀ ਉਸਨੂੰ ਹਰਾ ਨਹੀਂ ਸਕੇਗੀ। ਜੱਟ ਸਿੱਖ ਵੋਟ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਜਾਏਗਾ ਹੀ ਪਰ ਕੁਝ ਹਿੱਸਾ ਭਾਜਪਾ ਨੂੰ ਵੀ ਮਿਲ ਜਾਏਗਾ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ


rajwinder kaur

Content Editor

Related News