'ਨਵਜੋਤ ਸਿੱਧੂ ਕਦੇ ਵੀ ਨਹੀਂ ਬਣ ਸਕਦੇ ਡਿਪਟੀ ਸੀ.ਐਮ.'

Sunday, Dec 22, 2019 - 08:21 PM (IST)

'ਨਵਜੋਤ ਸਿੱਧੂ ਕਦੇ ਵੀ ਨਹੀਂ ਬਣ ਸਕਦੇ ਡਿਪਟੀ ਸੀ.ਐਮ.'

ਅੰਮ੍ਰਿਤਸਰ (ਸੁਮਿਤ)- ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੋਂ ਬਾਅਦ ਹੁਣ ਪੰਜਾਬ ਦੇ ਇਕ ਹੋਰ ਵੱਡੇ ਨੇਤਾ ਨੇ ਨਵਜੋਤ ਸਿੰਘ ਸਿੱਧੂ ਦੇ ਭਵਿੱਖ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੇ ਵੀ ਡਿਪਟੀ ਸੀ.ਐਮ. ਨਹੀ ਬਣ ਸਕਦੇ। ਇਸ ਮਾਮਲੇ 'ਚ ਰਾਜ ਕੁਮਾਰ ਵੇਰਕਾ ਨੇ ਅੱਜ ਇਕ ਬਿਆਨ ਜਾਰੀ ਕੀਤਾ, ਜਿਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ  ਦੇ ਪਾਰਟੀ ਦੇ ਨੇਤਾ ਹਨ ਅਤੇ ਪਾਰਟੀ ਵਿਚ ਉਨ੍ਹਾਂ ਦਾ ਸਨਮਾਨ ਹੈ ਪਰ ਡਿਪਟੀ ਸੀ. ਐਮ. ਦੀ ਕੋਈ ਵੀ ਗੱਲਬਾਤ ਪਾਰਟੀ ਦੇ ਹਿੱਤ ਵਿਚ ਨਹੀਂ ਹੈ ਅਤੇ ਰਵਨੀਤ ਬਿੱਟੂ ਦੇ ਬਿਆਨ ਜਿਸ 'ਚ ਉਨ੍ਹਾਂ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਅਣਗੌਲਿਆਂ ਕੀਤਾ ਗਿਆ ਹੈ। ਇਸ ਮਾਮਲੇ 'ਚ ਉਨ੍ਹਾਂ ਦਾ ਆਖਣਾ ਹੈ ਕਿ ਪਾਰਟੀ ਵਿਚ ਸਿੱਧੂ ਨੂੰ  ਲੈ ਕੇ ਕੋਈ ਵੀ ਕਸ਼ਮਕਸ਼ ਨਹੀਂ ਹੈ।


author

Sunny Mehra

Content Editor

Related News