ਜਾਖੜ ਦੇ ਮੁਕਾਬਲੇ ਨਵਜੋਤ ਸਿੱਧੂ ਦੀ ਅਨੁਸ਼ਾਸਨਹੀਣਤਾ ਨੂੰ ਲੈ ਕੇ ਕਿਉਂ ਗੰਭੀਰ ਨਹੀਂ ਕਾਂਗਰਸ ਹਾਈਕਮਾਨ?

Thursday, Apr 21, 2022 - 03:26 PM (IST)

ਜਾਖੜ ਦੇ ਮੁਕਾਬਲੇ ਨਵਜੋਤ ਸਿੱਧੂ ਦੀ ਅਨੁਸ਼ਾਸਨਹੀਣਤਾ ਨੂੰ ਲੈ ਕੇ ਕਿਉਂ ਗੰਭੀਰ ਨਹੀਂ ਕਾਂਗਰਸ ਹਾਈਕਮਾਨ?

ਲੁਧਿਆਣਾ (ਹਿਤੇਸ਼) : ਕਾਂਗਰਸ ਹਾਈਕਮਾਨ ਵੱਲੋਂ ਜਿਸ ਤਰ੍ਹਾਂ ਸੁਨੀਲ ਜਾਖੜ ਨੂੰ ਨੋਟਿਸ ਜਾਰੀ ਕੀਤਾ ਗਿਆ, ਉਸ ਦੇ ਮੁਕਾਬਲੇ ਨਵਜੋਤ ਸਿੱਧੂ ਦੀ ਅਨੁਸ਼ਾਸਨਹੀਣਤਾ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਜਾਖੜ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਇਹ ਕਹਿ ਕਿ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਹੋਣ ਦੇ ਬਾਵਜੂਦ ਹਿੰਦੂ ਹੋਣ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਹਾਲਾਂਕਿ ਜਾਖੜ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਉਨ੍ਹਾਂ 'ਤੇ ਦਲਿਤ ਸਮਾਜ ਦੇ ਸਬੰਧ 'ਚ ਟਿੱਪਣੀ ਕਰਨ ਦਾ ਦੋਸ਼ ਲੱਗਣ ਤੋਂ ਬਾਅਦ ਕਾਫ਼ੀ ਹੰਗਾਮਾ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵੱਧਣ ਲੱਗੇ 'ਕੋਰੋਨਾ' ਦੇ ਕੇਸ, ਸਰਕਾਰ ਨੇ ਜਾਰੀ ਕੀਤਾ ਇਹ ਸਖ਼ਤ ਹੁਕਮ

ਇਸ ਦੇ ਮੱਦੇਨਜ਼ਰ ਹਾਈਕਮਾਨ ਵੱਲੋਂ ਜਾਖੜ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦੀ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਵੀ ਜਵਾਬ ਦੇਣ ਦੀ ਬਜਾਏ ਜਾਖੜ ਵੱਲੋਂ ਤਿੱਖੇ ਤੇਵਰ ਦਿਖਾਏ ਜਾ ਰਹੇ ਹਨ। ਸ਼ਾਇਦ ਇਸ ਦਾ ਨਤੀਜਾ ਹੈ ਕਿ ਪਾਰਟੀ ਵੱਲੋਂ ਅਸਤੀਫ਼ਾ ਲੈਣ ਤੋਂ ਬਾਅਦ ਤੋਂ ਜਾਰੀ ਸਿੱਧੂ ਦੀਆਂ ਗਤੀਵਿਧੀਆਂ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : 22 ਲੱਖ 'ਚ ਖ਼ਰੀਦੇ ਕਾਲੇ ਘੋੜੇ ਨੂੰ ਨਹਾਉਣ ਵੇਲੇ ਉੱਡੇ ਵਪਾਰੀ ਦੇ ਹੋਸ਼, ਜਾਣੋ ਅੱਗੇ ਦੀ ਕਹਾਣੀ

ਇਸ 'ਚ ਸਿੱਧੂ ਨੇ ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ ਨਹੀਂ ਕੀਤੀ ਅਤੇ ਪਾਰਟੀ ਤੋਂ ਕੱਢੇ ਗਏ ਆਗੂਆਂ ਨਾਲ ਲਗਾਤਾਰ ਮੀਟਿੰਗ ਕਰ ਰਹੇ ਹਨ। ਜਿਸ 'ਚ ਉਨ੍ਹਾਂ ਵੱਲੋਂ ਨਵੀਂ ਪਾਰਟੀ ਬਣਾਉਣ ਜਾਂ ਭਾਜਪਾ 'ਚ ਜਾਣ ਦੀ ਤਿਆਰੀ ਦੇ ਕਿਆਸ ਲਾਏ ਜਾ ਰਹੇ ਹਨ, ਜਿਸ ਦੇ ਡਰ ਵੱਜੋਂ ਕਾਂਗਰਸ ਵੱਲੋਂ ਅਜੇ ਸਿੱਧੂ ਦੇ ਪ੍ਰਤੀ ਨਰਮ ਰੁਖ ਅਪਣਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News