''ਨਵਜੋਤ ਸਿੱਧੂ'' ਨੇ ''ਫ਼ਸਲ ਬੀਮਾ ਯੋਜਨਾ'' ''ਚ ਹੋਏ ਘੋਟਾਲੇ ਦੀਆਂ ਖੋਲ੍ਹੀਆਂ ਪਰਤਾਂ (ਵੀਡੀਓ)
Wednesday, Dec 16, 2020 - 12:06 PM (IST)
ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਟਵਿੱਟਰ 'ਤੇ ਕਿਸਾਨਾਂ ਦੇ ਸਮਰਥਨ 'ਚ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਫ਼ਸਲ ਬੀਮਾ ਯੋਜਨਾ 'ਚ ਹੋਏ ਵੱਡੇ ਘੋਟਾਲੇ ਦੀਆਂ ਪਰਤਾਂ ਖੋਲ੍ਹੀਆਂ ਹਨ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਨਿੱਜੀ ਫ਼ਸਲ ਬੀਮਾ ਕੰਪਨੀਆਂ, ਸਰਕਾਰੀ ਬੀਮਾ ਸਹੂਲਤ ਦੀ ਥਾਂ ਲੈ ਕੇ ਵੱਡੀਆਂ ਕਿਸ਼ਤਾਂ ਵਸੂਲਣ ਦੇ ਬਾਵਜੂਦ ਕਿਸਾਨਾਂ ਨਾਲ ਵੱਡੀ ਧੱਕੇਸ਼ਾਹੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ‘ਹੁਣ 4 ਵਾਰ ਹੋਵੇਗਾ 'JEE Main', ਪਹਿਲਾ ਸੈਸ਼ਨ 22 ਫਰਵਰੀ ਤੋਂ, ਅੱਜ ਤੋਂ ਅਰਜ਼ੀਆਂ ਸ਼ੁਰੂ
ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਵੱਡੀਆਂ ਕਿਸ਼ਤਾਂ ਵਸੂਲਣ ਦੇ ਬਾਵਜੂਦ ਫ਼ਸਲ ਬਰਬਾਦ ਹੋਣ 'ਤੇ ਨਾ-ਮਾਤਰ ਮੁਆਵਜ਼ਾ ਦੇ ਕੇ ਕਿਸਾਨਾਂ ਨੂੰ ਅਤੇ ਸਰਕਾਰੀ ਖਜ਼ਾਨੇ ਨੂੰ ਸ਼ਰੇਆਮ ਲੁੱਟ ਰਹੀਆਂ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੇਂਦਰ ਸਰਕਾਰ ਦੀ ਸ਼ਹਿ 'ਤੇ ਕਾਰਪੋਰੇਟ ਘਰਾਣੇ ਖੇਤੀ ਖੇਤਰ 'ਤੇ ਕਬਜ਼ਾ ਕਰਨ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ 31 ਹਜ਼ਾਰ ਕਰੋੜ ਦੀ ਬੀਮਾ ਯੋਜਨਾ ਸੀ, ਜਿਸ 'ਚੋਂ ਕਿਸਾਨਾਂ ਨੂੰ ਸਿਰਫ 15 ਹਜ਼ਾਰ ਕਰੋੜ ਰੁਪਿਆ ਹੀ ਮਿਲਿਆ, ਜਦੋਂ ਕਿ 16 ਹਜ਼ਾਰ ਕਰੋੜ ਰੁਪਿਆ ਪੂੰਜਪਤੀਆਂ ਦੀ ਜੇਬ 'ਚ ਗਿਆ।
ਇਹ ਵੀ ਪੜ੍ਹੋ : ਹੁਣ ਡਾਕਟਰ ਨੇ ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਕਰ 'ਤੀ ਵੱਡੀ ਗਲਤੀ, ICU 'ਚ ਮੌਤ ਨਾਲ ਲੜ ਰਹੀ ਪੀੜਤਾ
ਉਨ੍ਹਾਂ ਕਿਹਾ ਕਿ ਪਹਿਲਾਂ ਸੂਬੇ ਦੀਆਂ ਸਰਕਾਰਾਂ ਵੱਲੋਂ ਬੀਮਾ ਕੀਤਾ ਜਾਂਦਾ ਸੀ, ਜੋ ਕਿ ਬਹੁਤ ਸਹੀ ਕੀਮਤਾਂ 'ਤੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਹੁਣ ਪ੍ਰੀਮੀਅਮ ਬਹੁਤ ਜ਼ਿਆਦਾ ਵੱਧ ਗਿਆ ਹੈ ਪਰ ਇਸ ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਬਹੁਤ ਹੀ ਘੱਟ ਮਿਲ ਰਿਹਾ ਹੈ ਅਤੇ ਪੂੰਜੀਪਤੀਆਂ ਨੂੰ ਬਹੁਤ ਜ਼ਿਆਦਾ ਲਾਭ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਕੈਪਟਨ ਤੱਕ ਪੁੱਜੀ 'ਬੈਂਸ' 'ਤੇ ਦੋਸ਼ ਲਾਉਣ ਵਾਲੀ ਵਿਧਵਾ ਬੀਬੀ, ਇਨਸਾਫ਼ ਨਾ ਮਿਲਣ 'ਤੇ ਦਿੱਤੀ ਧਮਕੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਭਾਰਤ ਦੇ ਖੁਰਾਕ ਸਿਸਟਮ 'ਤੇ ਕਾਰਪੋਰੇਟ ਘਰਾਣੇ ਟੇਕਓਵਰ ਦੇ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ 'ਲਾਸਟ ਲਾਈਨ ਆਫ ਡਿਫੈਂਸ' ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਦੇਸ਼ ਨੂੰ ਕਈ ਪੀੜ੍ਹੀਆਂ ਤੱਕ ਭੋਜਨ ਦਿੱਤਾ ਹੈ, ਸਰਕਾਰ ਉਨ੍ਹਾਂ ਕਿਸਾਨਾਂ ਦੇ ਖ਼ਿਲਾਫ਼ ਆਧਾਰਹੀਣ ਤਰਕ ਦੇ ਰਹੀ ਹੈ ਕਿ ਉਨ੍ਹਾਂ ਨੂੰ ਭਰਮਾਇਆ ਗਿਆ ਹੈ ਅਤੇ ਵਰਗਲਾਇਆ ਗਿਆ ਹੈ। ਸਿੱਧੂ ਨੇ ਕਿਹਾ ਸੀ ਕਿ ਇਕ ਗਲਤੀ ਨੂੰ ਸਹੀ ਸਾਬਿਤ ਕਰਨਾ ਉਸ ਗਲਤੀ ਨੂੰ ਹੋਰ ਵੀ ਵੱਡਾ ਕਰ ਸਕਦਾ ਹੈ।
ਨੋਟ : ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਫ਼ਸਲ ਬੀਮਾ ਯੋਜਨਾ ਦੇ ਘੋਟਾਲੇ ਬਾਰੇ ਕੀਤੇ ਟਵੀਟ 'ਤੇ ਦਿਓ ਰਾਏ