''ਨਵਜੋਤ ਸਿੱਧੂ'' ਨੇ ਸੋਸ਼ਲ ਮੀਡੀਆ ''ਤੇ ਫਿਰ ਭੰਡੇ ਵਿਰੋਧੀ

Thursday, May 30, 2019 - 03:58 PM (IST)

''ਨਵਜੋਤ ਸਿੱਧੂ'' ਨੇ ਸੋਸ਼ਲ ਮੀਡੀਆ ''ਤੇ ਫਿਰ ਭੰਡੇ ਵਿਰੋਧੀ

ਚੰਡੀਗੜ੍ਹ : ਜਿੱਥੇ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਪਾਰਟੀ 'ਚ ਹੜਕੰਪ ਮਚਿਆ ਹੋਇਆ ਹੈ, ਉੱਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਹੀ ਪਾਰਟੀ ਦੇ ਕਟਹਿਰੇ 'ਚ ਖੜ੍ਹਾ ਹੋਣਾ ਪੈ ਰਿਹਾ ਹੈ। ਆਪਣੀ ਭੜਾਸ ਕੱਢਣ ਲਈ ਨਵਜੋਤ ਸਿੱਧੂ ਕਿਸੇ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀ ਤਾਂ ਨਹੀਂ ਕਰ ਰਹੇ ਪਰ ਉਹ ਸੋਸ਼ਲ ਮੀਡੀਆ 'ਤੇ ਸ਼ਾਇਰਾਨਾ ਅੰਦਾਜ਼ 'ਚ ਵਿਰੋਧੀਆਂ 'ਤੇ ਖੂਬ ਤੰਜ ਕੱਸ ਰਹੇ ਹਨ।

ਨਵਜੋਤ ਸਿੱਧੂ ਨੇ ਵੀਰਵਾਰ ਨੂੰ ਫਿਰ ਨਵਾਂ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਲਿਖਿਆ ਹੈ, ''ਪਰਿੰਦਿਆਂ ਨੂੰ ਮੰਜ਼ਿਲ ਮਿਲੇਗੀ ਹਮੇਸ਼ਾ, ਇਹ ਫੈਲੇ ਹੋਏ ਉਨ੍ਹਾਂ ਦੇ ਪੰਖ ਬੋਲਦੇ ਨੇ, ਉਹੀ ਲੋਕ ਰਹਿੰਦੇ ਨੇ ਖਾਮੋਸ਼ ਅਕਸਰ, ਜ਼ਮਾਨੇ 'ਚ ਜਿਨ੍ਹਾਂ ਦੇ ਹੁਨਰ ਬੋਲਦੇ ਨੇ।'' ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਸੀ ਕਿ ਆਪਣੇ ਵਿਰੋਧੀਆਂ ਖਿਲਾਫ ਕਦੇ ਕੁਝ ਨਹੀਂ ਬੋਲਦੇ ਪਰ ਉਹ ਅਸਿੱਧੇ ਤੌਰ 'ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਨੂੰ ਭੰਡਣ ਦਾ ਕੋਈ ਮੌਕਾ ਨਹੀਂ ਛੱਡ ਰਹੇ। 
 


author

Babita

Content Editor

Related News