ਨਵਜੋਤ ਸਿੱਧੂ ਨੇ ਇਸ਼ਤਿਹਾਰਾਂ ਤੋਂ ਹੋਈ ਕਮਾਈ ਦੇ ਗਿਣਾਏ ਆਂਕੜੇ (ਵੀਡੀਓ)

01/12/2019 12:40:14 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਇਸ਼ਤਿਹਾਰ ਨੀਤੀ ਤਹਿਤ ਕੀਤੇ ਗਏ ਟੈਂਡਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ਼ਤਿਹਾਰਾਂ ਤੋਂ ਹੋਈ ਕਮਾਈ ਦੇ ਆਂਕੜਿਆਂ ਬਾਰੇ ਵੀ ਦੱਸਿਆ। ਨਵਜੋਤ ਸਿੱਧੂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਲੁਧਿਆਣਾ 'ਚ ਪਾਲਿਸੀ ਦਾ ਪਹਿਲਾ ਟੈਂਡਰ ਲਾਇਆ ਗਿਆ, ਜਿਸ ਦੇ ਤਹਿਤ 2007 ਤੋਂ 2017 ਤੱਕ 30 ਕਰੋੜ ਰੁਪਿਆ ਕਮਾਇਆ ਗਿਆ।

ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਸਮੇਂ 167 ਸ਼ਹਿਰਾਂ 'ਚ 18 ਕਰੋੜ ਰੁਪਏ ਕਮਾਏ ਗਏ ਪਰ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ 24 ਕਰੋੜ ਦਾ ਰੈਵਿਨਿਊ ਆਇਆ। ਉਨ੍ਹਾਂ ਕਿਹਾ ਕਿ ਲੁਧਿਆਣਾ 'ਚੋਂ ਆਉਣ ਵਾਲੇ ਸਮੇਂ 'ਚ 290 ਕਰੋੜ ਦਾ ਰੈਵਿਨਿ ਆਵੇਗਾ ਅਤੇ ਜੇਕਰ ਕਾਂਗਰਸ ਦੀ ਸਰਕਾਰ 10 ਸਾਲਾਂ ਤੱਕ ਰਹੀ ਤਾਂ ਇਸ 'ਚ ਹੋਰ ਵੀ ਵਾਧਾ ਹੋਵੇਗਾ। ਨਵਜੋਤ ਸਿੱਧੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਸਾਰੇ ਨਕਸ਼ੇ ਬਣ ਗਏ ਹਨ ਅਤੇ 15 ਜਨਵਰੀ ਤੋਂ ਬਾਅਦ ਨਕਸ਼ੇ ਆਨਲਾਈਨ ਹੋਣਗੇ। ਉਨ੍ਹਾਂ ਕਿਹਾ ਕਿ ਜੂਨ ਤੋਂ ਬਾਅਦ ਪੰਜਾਬ ਦੀਆਂ 67 ਸੇਵਾਵਾਂ ਆਨਲਾਈਨ ਹੋਣਗੀਆਂ, ਜਿਸ 'ਚ ਵਾਟਰ ਸਪਲਾਈ ਦੇ ਬਿੱਲ, ਪੇਡ ਲਾਈਸੈਂਸ, ਪ੍ਰਾਪਰਟੀ ਟੈਕਸ ਆਦਿ ਸ਼ਾਮਲ ਹਨ।


Babita

Content Editor

Related News