ਨਵਜੋਤ ਸਿੱਧੂ ਦੇ ਘਰ ਇਕੱਠੇ ਹੋਏ 7 ਸਾਬਕਾ ਵਿਧਾਇਕ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਸਵੀਰ
Sunday, Mar 20, 2022 - 10:52 PM (IST)
ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ਾਂਤ ਬੈਠੇ ਨਵਜੋਤ ਸਿੱਧੂ ਨਾਲ ਐਤਵਾਰ ਨੂੰ ਕਾਂਗਰਸ ਦੇ ਸਾਬਕਾ ਵਿਧਾਇਕਾਂ ਤੇ ਉਮੀਦਵਾਰਾਂ ਨੇ ਮੁਲਾਕਾਤ ਕੀਤੀ। ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਰੇ 7 ਸਾਬਕਾ ਵਿਧਾਇਕਾਂ ਅਤੇ ਉਮੀਦਵਾਰਾਂ ਨਾਲ ਆਪਣੀ ਤਸਵੀਰ ਪੋਸਟ ਕਰਕੇ ਲਿਖਿਆ ਦੋਸਤ ਮਿਲਣ ਪਹੁੰਚੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੀ ਹਾਰ ਅਤੇ ਨਵਜੋਤ ਸਿੱਧੂ ਨੂੰ ਪੰਜਾਬ ਦੀ ਪ੍ਰਧਾਨ ਤੋਂ ਉਲਾਂਭੇ ਕੀਤੇ ਜਾਣ ਤੋਂ ਬਾਅਦ ਇਹ ਪਹਿਲੀ ਤਸਵੀਰ ਹੈ, ਜਿਸ ਵਿਚ ਸਿੱਧੂ ਦੇ ਨਾਲ ਕਾਂਗਰਸ ਦੇ ਕਈ ਚਿਹਰੇ ਖੜ੍ਹੇ ਨਜ਼ਰ ਆਏ ਹਨ। ਉਥੇ ਹੀ ਸਿਆਸੀ ਗਲਿਆਰਿਆਂ ਵਿਚ ਇਸ ਮੀਟਿੰਗ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਮਾਮਲੇ ’ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਜਾਰੀ ਕੀਤੇ ਨਵੇਂ ਹੁਕਮ
ਯਾਦ ਰਹੇ ਕਿ ਪੰਜਾਬ ਵਿਚ ਕਾਂਗਰਸ ਦੀ ਵੱਡੀ ਹਾਰ ਦਾ ਠੀਕਰਾ ਵੀ ਨਵਜੋਤ ਸਿੱਧੂ ਦੇ ਸਿਰ ਭੰਨ੍ਹਿਆ ਗਿਆ ਸੀ, ਜਿਸ ਦੇ ਚੱਲਦੇ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਤੋਂ ਅਸਤੀਫ਼ਾ ਤੱਕ ਲੈ ਲਿਆ। ਪੰਜਾਬ ਵਿਚ ਵੀ ਕੋਈ ਉਨ੍ਹਾਂ ਦੀ ਬੋਲੀ ਨੂੰ ਲੈ ਕੇ ਸਵਾਲ ਚੁੱਕ ਰਿਹਾ ਹੈ ਤਾਂ ਕੋਈ ਮੁੱਖ ਮੰਤਰੀ ਅਹੁਦੇ ਲਈ ਉਨ੍ਹਾਂ ਦੀ ਲਾਲਸ ਨੂੰ ਹਾਰ ਦਾ ਕਾਰਣ ਦੱਸ ਰਿਹਾ ਹੈ। ਹੁਣ ਜਦੋਂ ਸਿੱਧੂ ਪੂਰੀ ਤਰ੍ਹਾਂਇਕੱਲੇ ਪੈ ਗਏ ਸਨ, ਤਾਂ ਅਜਿਹੇ ਵਿਚ ਕਾਂਗਰਸ ਦੇ 7 ਵੱਡੇ ਚਿਹਰਿਆਂ ਨੇ ਉਨ੍ਹਾਂ ਦਾ ਸਾਥ ਦੇ ਕੇ ਇਕਜੁੱਟਤਾ ਦਾ ਸਬੂਤ ਦਿੱਤਾ ਹੈ। ਅੱਜ ਜਿਹ਼ੜੇ ਆਗੂ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ ਉਨ੍ਹਾਂ ਵਿਚ ਸਾਬਕਾ ਵਿਧਾਇਕ ਸੁਨੀਲ ਦੱਤੀ, ਬਟਾਾਲ ਤੋਂ ਅਸ਼ਵਨੀ ਸੇਖੜੀ, ਸੁਰਜੀਤ ਧੀਮਾਨ ਅਤੇ ਮਜੀਠਾ ਤੋਂ ਜੱਗਾ ਮਜੀਠੀਆ ਤੋਂ ਇਲਾਵਾ ਤਿੰਨ ਹੋਰ ਸਾਬਕਾ ਵਿਧਾਇਕ ਅਤੇ ਉਮੀਦਵਾਰ ਸ਼ਾਮਲ ਹਨ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਪਹਿਲੀ ਮੀਟਿੰਗ, ਮੁੱਖ ਮੰਤਰੀ ਭਗਵੰਤ ਨੇ ਆਖੀਆਂ ਵੱਡੀਆਂ ਗੱਲਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?