ਨਿੰਮ-ਹਲਦੀ ਵਾਲੇ ਬਿਆਨ ‘ਤੇ ਸਿੱਧੂ ਦਾ U-Turn, ਪਤਨੀ ਲਈ ਗਾਣਾ ਗਾ ਇੰਝ ਕੀਤੀਆਂ ਤਾਰੀਫ਼ਾਂ

Monday, Nov 25, 2024 - 01:32 PM (IST)

ਜਲੰਧਰ/ਅੰਮ੍ਰਿਤਸਰ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾ. ਨਵਜੋਤ ਕੌਰ ਦੇ ਕੈਂਸਰ ਦੇ ਇਲਾਜ ਆਯੁਰਵੈਦਿਕ ਤਰੀਕੇ ਨਾਲ ਕਰਨ ਦੇ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਇਲਾਜ ਸਭ ਤੋਂ ਉਪਰ ਹੈ। ਨਵਜੋਤ ਸਿੰਘ ਸਿੱਧੂ ਪਤਨੀ ਨਾਲ ਅੰਮ੍ਰਿਤਸਰ ਵਿਚ ਆਊਟਿੰਗ ਕਰਨ ਆਏ ਸਨ।  ਇਸ ਦੀ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਵਿਆਹ ਲਈ ਸਜਾਈ ਲਿਮੋਜ਼ਿਨ ਗੱਡੀ ਦਾ ਪੁਲਸ ਨੇ ਕਰ 'ਤਾ ਚਲਾਨ, ਹੈਰਾਨ ਕਰੇਗਾ ਮਾਮਲਾ

PunjabKesari

ਸਾਂਝੀ ਕੀਤੀ ਗਈ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਠੀਕ ਹੋਣ ਤੋਂ ਬਾਅਦ ਵੀਡੀਓ ‘ਚ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ। ਇਸ ਦੌਰਾਨ ਸਿੱਧੂ ਨੇ ਡਾ. ਨਵਜੋਤ ਕੌਰ ਲਈ 'ਯੇ ਚਾਂਦ ਸਾ ਰੌਸ਼ਨ ਚਿਹਰਾ, ਜ਼ੁਲਫੋਂ ਕਾ ਰੰਗ ਸੁਨਹਿਰਾ' ਗਾਣਾ ਵੀ ਗਾਇਆ।  ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਘੁੰਮਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ, ਇਸੇ ਵੀਡੀਓ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਡਾਕਟਰੀ ਇਲਾਜ ਸਭ ਤੋਂ ਪਹਿਲਾਂ ਹੁੰਦਾ ਹੈ ਪਰ ਇਲਾਜ ਦੇ ਨਾਲ ਕੀ ਕਰਨਾ ਚਾਹੀਦਾ ਹੈ, ਇਹ ਸਭ ਕੁਝ ਦੱਸਾਂਗਾ। ਇਸ ਲਈ ਕਿਸੇ ਕੋਲ ਇਕ ਪੈਸਾ ਨਹੀਂ ਲਵਾਂਗਾ ਅਤੇ ਮੋਟੀਵੇਸ਼ਨਲ ਟਾਕ ਕਰਾਂਗਾ। ਇਸ ਦੇ ਲਈ ਬਹੁਤ ਪੈਸੇ ਮਿਲਦੇ ਹਨ ਪਰ ਮੈਂ ਇੱਕ ਪੈਸਾ ਨਹੀਂ ਲਵਾਂਗਾ ਇਸ ਦੌਰਾਨ ਉਨ੍ਹਾਂ ਪਤਨੀ ਨਾਲ ਇਕ ਢਾਬੇ ਤੋਂ ਚਾਹ ਪੀਣ ਦੇ ਨਾਲ-ਨਾਲ ਕਚੋਰੀਆਂ ਦਾ ਵੀ ਸੁਆਦ ਚੱਖਿਆ। 

PunjabKesari

PunjabKesari

ਇਹ ਵੀ ਪੜ੍ਹੋ- ਦੀਵਾਲੀ ਦੇ ਦਿਨ ਗੋਲ਼ੀਆਂ ਮਾਰ ਕੇ ਕਤਲ ਕੀਤੇ ਬਾਦਸ਼ਾਹ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News