ਪੰਜਾਬ ਦੇ ਇਸ ਜ਼ਿਲ੍ਹੇ ''ਚ ਕਹਿਰ ਵਰਾਉਣ ਲੱਗੀ ਠੰਡ, ਤਾਪਮਾਨ 4 ਡਿਗਰੀ ਤੋਂ ਵੀ ਹੇਠਾਂ, ਚਿਤਾਵਨੀ ਜਾਰੀ

Friday, Dec 13, 2024 - 07:02 PM (IST)

ਪੰਜਾਬ ਦੇ ਇਸ ਜ਼ਿਲ੍ਹੇ ''ਚ ਕਹਿਰ ਵਰਾਉਣ ਲੱਗੀ ਠੰਡ, ਤਾਪਮਾਨ 4 ਡਿਗਰੀ ਤੋਂ ਵੀ ਹੇਠਾਂ, ਚਿਤਾਵਨੀ ਜਾਰੀ

ਜਲੰਧਰ (ਪੁਨੀਤ)–ਮਹਾਨਗਰ ਜਲੰਧਰ ਦਾ ਤਾਪਮਾਨ 4 ਡਿਗਰੀ ਤੋਂ ਹੇਠਾਂ ਪਹੁੰਚ ਚੁੱਕਾ ਹੈ ਅਤੇ ਸੀਤ ਲਹਿਰ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਠੰਡ ਦਾ ਜਲਵਾ ਵੇਖਣ ਨੂੰ ਮਿਲੇਗਾ। ਇਸੇ ਵਿਚਕਾਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਅਤੇ ਅਗਲੇ 3 ਦਿਨਾਂ ਲਈ ਜਾਨਲੇਵਾ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਗਾਊਂ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਉੱਤਰ ਭਾਰਤ ਠੰਡੀਆਂ ਹਵਾਵਾਂ ਦੇ ਕਹਿਰ ਨਾਲ ਕੰਬਦਾ ਨਜ਼ਰ ਆਵੇਗਾ। ਮੌਸਮ ਮਾਹਿਰਾਂ ਨੇ ਇਸ ਦਾ ਮੁੱਖ ਕਾਰਨ ਲਗਾਤਾਰ ਵਧ ਰਹੀ ਸਰਦੀ ਨੂੰ ਦੱਸਿਆ ਹੈ। ਦਸੰਬਰ ਦਾ ਅੱਧਾ ਮਹੀਨਾ ਖ਼ਤਮ ਹੋਣ ਵਾਲਾ ਹੈ ਪਰ ਠੰਡ ਦਾ ਪੂਰਾ ਜ਼ੋਰ ਵੇਖਣ ਨੂੰ ਅਜੇ ਤਕ ਨਹੀਂ ਮਿਲਿਆ ਕਿਉਂਕਿ ਮੌਸਮ ਵਿਚ ਅਨੁਮਾਨ ਮੁਤਾਬਕ ਬਦਲਾਅ ਨਹੀਂ ਹੋ ਰਹੇ, ਜਿਸ ਕਾਰਨ ਠੰਡ ਪੂਰੀ ਤਰ੍ਹਾਂ ਨਾਲ ਰੰਗ ਨਹੀਂ ਵਿਖਾ ਰਹੀ ਸੀ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ, ਪੱਛਮੀ ਗੜਬੜੀ ਨੇ ਬਦਲਿਆ ਪੰਜਾਬ ਦਾ ਮੌਸਮ, ਅਲਰਟ ਜਾਰੀ

ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਧੁੰਦ ਦੇ ਕਹਿਰ ਦੇ ਨਾਲ-ਨਾਲ ਭਿਆਨਕ ਸੀਤ ਲਹਿਰ ਦਾ ਵੀ ਸਾਹਮਣਾ ਕਰਨਾ ਪਵੇਗਾ। ਅਗਲੇ 24 ਘੰਟਿਆਂ ਦੌਰਾਨ ਤਾਪਮਾਨ ਵਿਚ ਹੋਰ ਗਿਰਾਵਟ ਹੋਣ ਦਾ ਅਨੁਮਾਨ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਕਮੀ ਆਵੇਗੀ। ਮੌਸਮ ਵਿਗਿਆਨ ਕੇਂਦਰ ਦੇ ਚੰਡੀਗੜ੍ਹ ਸੈਂਟਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 18.8 ਡਿਗਰੀ, ਜਦਕਿ ਘੱਟ ਤੋਂ ਘੱਟ ਤਾਪਮਾਨ 3.8 ਡਿਗਰੀ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਅਨੰਦਪੁਰ ਸਾਹਿਬ ਦਾ ਘੱਟ ਤੋਂ ਘੱਟ ਤਾਪਮਾਨ 3.1 ਡਿਗਰੀ ਰਿਕਾਰਡ ਹੋਇਆ। ਇਸਦੇ ਮੁਤਾਬਕ ਮਹਾਨਗਰ ਜਲੰਧਰ ਪੰਜਾਬ ਦੇ ਸਭ ਤੋਂ ਠੰਡੇ ਸ਼ਹਿਰਾਂ ਦੀ ਸੂਚੀ ਵਿਚ ਪਹਿਲੇ 2 ਸਥਾਨਾਂ ’ਤੇ ਆ ਰਿਹਾ ਹੈ। 15 ਦਸੰਬਰ ਤਕ ਸੀਤ ਲਹਿਰ ਦਾ ਜ਼ੋਰ ਜਾਰੀ ਰਹਿਣ ਸਬੰਧੀ ਯੈਲੋ ਅਲਰਟ ਦੱਸਿਆ ਗਿਆ ਹੈ।

ਮਹਾਨਗਰ ਜਲੰਧਰ ਦੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਲੱਗਭਗ 15 ਡਿਗਰੀ ਦਾ ਅੰਤਰ ਹੋਣਾ ਸਾਬਿਤ ਕਰਦਾ ਹੈ ਕਿ ਅਜੇ ਠੰਢ ਦਾ ਪੂਰਾ ਜ਼ੋਰ ਨਹੀਂ ਹੈ। ਅਗਾਊਂ ਅਨੁਮਾਨ ਮੁਤਾਬਕ ਸਮੁੰਦਰੀ ਤਲ ਤੋਂ ਉੱਪਰ ਜੈੱਟ ਸਟ੍ਰੀਮ ਹਵਾਵਾਂ ਜਾਰੀ ਰਹਿਣਗੀਆਂ ਅਤੇ ਇਸਦਾ ਪ੍ਰਭਾਵ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਤੇ ਦੇਖਣ ਨੂੰ ਮਿਲੇਗਾ। ਇਸੇ ਸਿਲਸਿਲੇ ਵਿਚ ਉੱਤਰ ਭਾਰਤ ਵਿਚ ਸਰਦੀ ਵਧਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗਾ ਠੰਡ ਦਾ ਪ੍ਰਕੋਪ, ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ

ਆਉਣ ਵਾਲੇ ਦਿਨਾਂ ’ਚ ਜਾਰੀ ਰਹੇਗਾ ਜਾਨਸੇਵਾ ਸੀਤ ਲਹਿਰ ਦਾ ਕਹਿਰ
ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਲਈ ਸੀਤ ਲਹਿਰ ਦੀ ਚਿਤਾਵਨੀ ਦਿੱਤੀ ਗਈ ਹੈ, ਜਦਕਿ ਸੀਤ ਲਹਿਰ ਦਾ ਕਹਿਰ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਉਥੇ ਹੀ, ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੇਗੀ। ਅਗਲੇ ਕੁਝ ਦਿਨਾਂ ਤਕ ਧੁੱਪ ਨਿਕਲਣ ਦੇ ਆਸਾਰ ਹਨ ਪਰ ਬੱਦਲਾਂ ਦੀ ਲੁਕਣ-ਮੀਟੀ ਚੱਲਦੀ ਰਹੇਗੀ, ਜਿਸ ਕਾਰਨ ਅੱਗੇ ਧੁੱਪ ਦਾ ਪੂਰਾ ਅਸਰ ਨਹੀਂ ਰਹੇਗਾ।

ਹਾਈਵੇਅ ’ਤੇ ਭਿਆਨਕ ਧੁੰਦ ’ਚ ਚੌਕਸ ਰਹਿਣ ਦੀ ਐਡਵਾਈਜ਼ਰੀ
ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਬਾਹਰੀ ਇਲਾਕਿਆਂ ਅਤੇ ਹਾਈਵੇਅ ਵਿਚ ਧੁੰਦ ਵੇਖਣ ਨੂੰ ਮਿਲ ਰਹੀ ਹੈ। ਧੁੰਦ ਸਬੰਧੀ ਐਡਵਾਈਜ਼ਰੀ ਜਾਰੀ ਕਰਦੇ ਹੋਏ ਵਾਹਨ ਚਾਲਕਾਂ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ ਹੈ। ‘ਕੋਲਡ ਡੇਅ’ ਦੇ ਵਿਚਕਾਰ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਪਵੇਗੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਇਜ਼ਾਫਾ ਹੋਵੇਗਾ।

ਬਾਜ਼ਾਰਾਂ ’ਚ ਸਰਦੀ ਦੇ ਕੱਪੜਿਆਂ ਦੀ ਖ਼ਰੀਦ ‘ਠੰਡੀ’
ਬਾਜ਼ਾਰਾਂ ਵਿਚ ਸਰਦੀ ਦੇ ਕੱਪੜਿਆਂ ਦੀ ਖਰੀਦ ਠੰਡੀ ਪਈ ਹੋਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਦੇ ਕੱਪੜਿਆਂ ਦੀ ਖ਼ਰੀਦ ਨੂੰ ਲੈ ਕੇ ਖ਼ਪਤਕਾਰਾਂ ਵਿਚ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਪਾ ਰਿਹਾ। ਆਮ ਤੌਰ ’ਤੇ ਦਸੰਬਰ ਵਿਚ ਖ਼ਰੀਦ ਜ਼ੋਰ ਫੜ ਲੈਂਦੀ ਹੈ ਪਰ ਇਸ ਵਾਰ ਮਾਹੌਲ ਠੰਡਾ ਚੱਲ ਰਿਹਾ ਹੈ ਅਤੇ ਬਾਜ਼ਾਰਾਂ ਵਿਚ ਗਰਮ ਕੱਪੜਿਆਂ ਦੀ ਖ਼ਰੀਦ ਸਬੰਧੀ ਰੌਣਕ ਘੱਟ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਮੰਡਰਾ ਰਿਹੈ ਖ਼ਤਰਾ, ਪੰਜਾਬ ਪੁਲਸ ਦੀ ਵਧੀ ਚਿੰਤਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News