ਹੁਣ ਫਰੀਦਕੋਟ ''ਚ ਲੱਗੇ ਸਿੱਧੂ-ਇਮਰਾਨ ਦੇ ਪੋਸਟਰ
Tuesday, Nov 12, 2019 - 06:34 PM (IST)

ਫਰੀਦਕੋਟ (ਜਗਤਾਰ ਦੋਸਾਂਝ) : ਬੇਸ਼ੱਕ ਗੁਰੂ ਘਰ ਦੇ ਦਰਸ਼ਨ ਲਈ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ ਤੇ ਲਾਂਘਾ ਖੋਲ੍ਹਣ ਨੂੰ ਲੈ ਕੇ ਹਰ ਕੋਈ ਆਪਣੇ-ਆਪ ਨੂੰ ਕ੍ਰੇਡਿਟ ਦੇਣ 'ਚ ਲੱਗਾ ਹੋਇਆ ਹੈ ਪਰ ਸੰਗਤਾਂ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦਾ ਅਸਲੀ ਹੀਰੋ ਮਨ ਰਹੀਆਂ ਹਨ। ਫਰੀਦਕੋਟ ਵਿਖੇ ਸਿੱਧੂ ਦੇ ਪ੍ਰਸ਼ੰਸਕਾਂ ਨੇ ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੇ ਫਲੈਕਸ ਬੋਰਡ ਲਗਾਏ ਜਾ ਰਹੇ ਹਨ, ਜਿਸ 'ਚ ਉਨ੍ਹਾਂ ਨੂੰ ਲਾਂਘਾ ਖੁੱਲ੍ਹਣ ਦਾ ਅਸਲੀ ਹੀਰੋ ਦੱਸਿਆ ਗਿਆ ਹੈ। ਫਲੈਕਸ ਲਗਾਉਣ ਵਾਲੇ ਜਗਤਾਰ ਢਿੱਲੋਂ ਨੇ ਨਵਜੋਤ ਸਿੱਧੂ ਤੇ ਇਮਰਾਨ ਖਾਨ ਨੂੰ ਲਾਂਘਾ ਖੁੱਲ੍ਹਣ ਦਾ ਸਿਹਰਾ ਦਿੰਦਿਆਂ ਆਖਿਆ ਕਿ 72 ਸਾਲਾਂ ਤੋਂ ਗੁਰੂ ਘਰ ਨਤਮਸਤਕ ਹੋਣ ਤੋਂ ਵਾਂਝੀਆਂ ਸੰਗਤਾਂ ਨੂੰ ਅੱਜ ਗੁਰੂ ਦੇ ਦਰਸ਼ਨ-ਦੀਦਾਰ ਹੋ ਰਹੇ ਹਨ।
ਇਥੇ ਦੱਸ ਦਈਏ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਜਿਵੇਂ ਹੀ ਨਵਜੋਤ ਸਿੱਧੂ ਦੀ ਗੱਡੀ ਭਾਰਤ 'ਚ ਦਾਖਲ ਹੋਈ ਤਾਂ ਲੋਕਾਂ ਦੇ ਹਜ਼ੂਮ ਨੇ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਅਤੇ ਲਾਂਘਾ ਖੁੱਲ੍ਹਣ ਦੇ ਅਸਲੀ ਹੀਰੋ ਦੇ ਨਾਅਰੇ ਵੀ ਲਾਏ। ਇਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਅਜਿਹੇ ਪੋਸਟਰ ਨਜ਼ਰ ਆਏ ਸਨ ਜਿਨ੍ਹਾਂ ਵਿਚ ਲਾਂਘਾ ਖੁੱਲ੍ਹਣ ਦਾ ਸਿਹਰਾ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਦੇ ਸਿਰ ਬੰਨ੍ਹਿਆ ਗਿਆ ਸੀ।