ਸੋਨ ਤਮਗਾ ਜਿੱਤਣ ਤੋਂ ਬਾਅਦ ਨਵਜੋਤ ਦੇ ਘਰ ਜਸ਼ਨ ਦਾ ਮਹੌਲ
Monday, Mar 05, 2018 - 01:49 AM (IST)

ਚੰਡੀਗੜ੍ਹ— ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣੀ ਨਵਜੋਤ ਕੌਰ ਦੇ ਘਰ 'ਚ ਜਸ਼ਨ ਦਾ ਮਹੌਲ ਹੈ। ਪੰਜਾਬ ਦੇ ਤਰਨ ਤਾਰਨ ਜਿਲੇ ਦੀ ਨਵਜੋਤ ਨੇ ਕਿਰਗਿਸਤਾਨ ਦੇ ਬਿਸ਼ਕੇਕ 'ਚ ਹੋ ਰਹੀ ਏਸ਼ੀਅਨ ਰੇਸਲਿੰਗ ਚੈਂਪੀਅਨਸ਼ਿਪ 'ਚ 65 ਕਿਲੋਗ੍ਰਾਮ ਫ੍ਰੀ-ਸਟਾਈਲ ਕੇਟੇਗਰੀ ਦੇ ਫਾਈਨਲ 'ਚ ਜਾਪਾਨ ਦੀ ਮੀਆ ਕਮਾਈ ਨੂੰ 9-1 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਉਸਦੀ ਭੈਣ ਨਵਜੀਤ ਨੇ ਤਰਨ ਤਾਰਨ ਤੋਂ ਪੀ. ਟੀ. ਆਈ. ਨੂੰ ਕਿਹਾ ਕਿ ਕੁਸ਼ਤੀ 'ਚ ਨਵਜੋਤ ਦੀ ਇਸ ਇਤਿਹਾਸਕ ਸਫਲਤਾ 'ਤੇ ਪੂਰਾ ਪਰਿਵਾਰ ਬਹੁਤ ਖੁਸ਼ ਹੈ।
ਸਾਨੂੰ ਉਸਦੀ ਉਪਲੱਬਧੀ 'ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਸ ਦੀ ਜਿੱਤ ਤੇ ਸੋਨ ਤਮਗਾ ਦੇ ਲਈ ਦੁਆ ਮੰਗ ਰਹੇ ਸੀ। ਫਾਈਨਲ 'ਚ ਮੀਆ ਨਾਲ ਮੁਕਾਬਲੇ ਨੂੰ ਲੈ ਕੇ ਘਬਰਾਏ ਹੋਏ ਸੀ ਕਿਉਂਕਿ ਜਾਪਾਨੀ ਪਹਿਲਵਾਨਾਂ ਨੂੰ ਮਜ਼ਬੂਤ ਵਿਰੋਧੀ ਮੰਨਿਆ ਜਾ ਰਿਹਾ ਸੀ। ਪਹਿਲੇ ਸਾਨੂੰ ਲੱਗਾ ਕਿ ਉਹ ਮੀਆ ਨੂੰ ਹਰਾ ਨਹੀਂ ਸਕੇਗੀ ਪਰ ਫਿਰ ਮੀਡੀਆ 'ਚ ਕਿਸੇ ਨੇ ਸਾਨੂੰ ਨਵਜੋਤ ਦੀ ਜਿੱਤ ਦੇ ਵਾਰੇ 'ਚ ਦੱਸਿਆ। ਕਿਸਾਨ ਪਰਿਵਾਰ ਦੀ ਨਵਜੋਤ ਜਦੋਂ ਕਲਾਸ 6ਵੀਂ 'ਚ ਸੀ ਤਾਂ ਉਸਨੇ ਕੁਸ਼ਤੀ ਕਰਨਾ ਸ਼ੁਰੂ ਕੀਤੀ ਸੀ।