ਨਵਜੋਤ ਸਿੱਧੂ ਨੇ ਸਾਂਝੀ ਕੀਤੀ ਤਸਵੀਰ, ਕਿਹਾ ਅੱਜ ਤੋਂ ਦਸਤਾਰ ਸਜਾਉਣਗੇ ਨਵਜੋਤ ਕੌਰ

Friday, Oct 06, 2023 - 06:25 PM (IST)

ਨਵਜੋਤ ਸਿੱਧੂ ਨੇ ਸਾਂਝੀ ਕੀਤੀ ਤਸਵੀਰ, ਕਿਹਾ ਅੱਜ ਤੋਂ ਦਸਤਾਰ ਸਜਾਉਣਗੇ ਨਵਜੋਤ ਕੌਰ

ਪਟਿਆਲਾ : ਨਵਜੋਤ ਸਿੰਘ ਸਿੱਧੂ ਨੇ ਕੈਂਸਰ ਦੀ ਬਿਮਾਰੀ ਨਾਲ ਜੰਗ ਲੜ ਰਹੀ ਪਤਨੀ ਨਵਜੋਤ ਕੌਰ ਸਿੱਧੂ ਦੀ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿਚ ਬੀਬਾ ਨਵਜੋਤ ਕੌਰ ਸਿੱਧੂ ਦਸਤਾਰ ਵਿਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ਨਵਜੋਤ ਕੌਰ ਦਾ ਕਹਿਣਾ ਹੈ ਕਿ ਵਾਲ ਵਾਪਸ ਆਉਣ ਤੱਕ ਉਹ ਦਸਤਾਰ ਸਜਾਉਣਗੇ। ਸਿੱਖਾਂ ਦਾ ਮਾਣ। 

ਇਹ ਵੀ ਪੜ੍ਹੋ : ਥਾਣਾ ਧਰਮਕੋਟ ਦਾ ਐੱਸ. ਐੱਚ. ਓ. ਥਾਣੇ ਵਿਚ ਹੀ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਦੱਸਣਯੋਗ ਹੈ ਕਿ ਨਵਜੋਤ ਕੌਰ ਸਿੱਧੂ ਪਿਛਲੇ ਕੁੱਝ ਮਹੀਨਿਆਂ ਤੋਂ ਕੈਂਸਰ ਦੀ ਨਾਮੂਰਾਦ ਬਿਮਾਰੀ ਨਾਲ ਜੂਝ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀਆਂ ਕਈ ਕੀਮੋਥੈਰੇਪੀਆਂ ਵੀ ਹੋਈਆਂ। ਇਸ ਕਾਰਨ ਉਨ੍ਹਾਂ ਦੇ ਸਿਰ ਦੇ ਵਾਲ ਝੜ ਗਏ। ਹੁਣ ਬੀਬਾ ਸਿੱਧੂ ਨੇ ਉਦੋਂ ਤਕ ਦਸਤਾਰ ਸਜਾਉਣ ਦਾ ਫ਼ੈਸਲਾ ਕੀਤਾ ਹੈ ਜਦੋਂ ਤਕ ਉਨ੍ਹਾਂ ਦੇ ਵਾਲ ਵਾਪਸ ਨਹੀਂ ਆ ਜਾਂਦੇ। 

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਰਹੇ ਭਰਤ ਇੰਦਰ ਚਹਿਲ ਨੂੰ ਵੱਡੀ ਰਾਹਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News