ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਕਿਉਂ ਲੜਨਾ ਚਾਹੁੰਦੇ ਹਨ ਚੋਣ
Friday, Feb 08, 2019 - 05:33 PM (IST)

ਅੰਮ੍ਰਿਤਸਰ ( ਗੁਰਪ੍ਰੀਤ ਸਿੰਘ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਚੰਡੀਗੜ੍ਹ ਤੋਂ ਚੋਣ ਲੜਨਾ ਚਾਹੁੰਦੀ ਹੈ। ਅੰਮ੍ਰਿਤਸਰ ਦੇ ਵਿਰਾਸਤੀ ਇਲਾਕੇ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਮੈਡਮ ਸਿਧੂ ਨੇ ਦੱਸਿਆ ਕਿ ਉਹ ਆਖਿਰਕਾਰ ਚੰਡੀਗੜ੍ਹ ਤੋਂ ਚੋਣ ਲੜਨਾ ਚਾਹੁੰਦੇ ਹਨ। ਮੈਡਮ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ ਤੇ ਇਸ ਦੇ ਲਈ ਚੰਡੀਗੜਵ ਦਾ ਹੱਥਾਂ 'ਚ ਹੋਣਾ ਬਹੁਤ ਜ਼ਰੂਰੀ ਹੈ।
ਇਸ ਦੇ ਨਾਲ ਹੀ ਮੈਡਮ ਸਿੱਧੂ ਨੇ ਰੇਲ ਹਾਦਸੇ ਨੂੰ ਲੈ ਕੇ ਵਿਰੋਧੀਆਂ ਵਲੋਂ ਕੀਤੇ ਗਏ ਕੈਂਡਲ ਮਾਰਚ 'ਤੇ ਬਾਦਲ ਪਰਿਵਾਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ ਜਿਹੜੇ ਬੱਚੇ ਮਾਰੇ ਗਏ ਸਨ ਅਕਾਲੀ ਦਲ ਉਸ ਦਾ ਪਹਿਲਾਂ ਜਵਾਬ ਦੇਵੇ। ਅਕਾਲੀ ਦਲ ਕੈਂਡਲ ਮਾਰਚ ਕਰਕੇ ਸਿਰਫ ਰੇਲ ਹਾਦਸੇ ਦੇ ਪੀੜਤਾ ਨੂੰ ਉਨ੍ਹਾਂ ਖਿਲਾਫ ਭੜਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਚੋਰ ਹੈ ਤੇ ਅਸਲੀ ਅਕਾਲੀ ਦਲ ਟਕਸਾਲੀ ਹੈ।