ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਹਰਾਇਆ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

Thursday, Nov 02, 2023 - 10:07 PM (IST)

ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਹਰਾਇਆ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

ਚੰਡੀਗੜ੍ਹ: ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕੈਂਸਰ ਨੂੰ ਹਰਾ ਦਿੱਤਾ ਹੈ। ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਰਾਹੀਂ ਆਪਣੇ ਕੈਂਸਰ ਮੁਕਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਛਾਤੀ ਵਿਚ ਸਟੇਜ 2 ਦਾ ਕੈਂਸਰ ਸੀ। ਆਪਣੀ ਪਤਨੀ ਨੂੰ ਕੈਂਸਰ ਹੋਣ ਤੋਂ ਬਾਅਦ, ਸਿੱਧੂ ਲਗਾਤਾਰ ਉਸ ਨੂੰ ਸਮਾਂ ਦੇ ਰਹੇ ਸਨ ਅਤੇ ਉਸ ਦੀ ਦੇਖਭਾਲ ਕਰ ਰਹੇ ਸਨ। ਕੈਂਸਰ ਮੁਕਤ ਹੋਣ ਦੀ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜ਼ਰਸ ਨਵਜੋਤ ਕੌਰ ਨੂੰ ਉਸ ਦੇ ਲੜਨ ਦੇ ਜਜ਼ਬੇ ਲਈ ਵਧਾਈ ਦੇ ਰਹੇ ਹਨ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਵੀ ਸਿਆਸਤ ਵਿਚ ਕਾਫ਼ੀ ਸਰਗਰਮ ਰਹਿੰਦੇ ਹਨ ਤੇ ਉਹ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ - ਦਿੱਲੀ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਕੇਜਰੀਵਾਲ ਨੇ ਟਵੀਟ ਕਰ ਦੱਸੀ ਇਹ ਵਜ੍ਹਾ

ਠੀਕ ਹੁੰਦਿਆਂ ਕਿਹਾ - 'ਹੁਣ ਅੰਗਦਾਨ ਸੰਭਵ'

ਡਾ.ਨਵਜੋਤ ਕੌਰ ਸਿੱਧੂ ਨੇ ਲਿਖਿਆ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪੀ.ਈ.ਟੀ. ਸਕੈਨ ਅਨੁਸਾਰ ਮੈਨੂੰ ਕੈਂਸਰ ਮੁਕਤ ਘੋਸ਼ਿਤ ਕੀਤਾ ਗਿਆ ਹੈ। ਇਸ ਨਾਲ ਮੇਰੇ ਪੂਰੇ ਸਰੀਰ ਦਾ ਅੰਗ ਦਾਨ ਸੰਭਵ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਵੀ ਆਪਣੇ ਵਾਲ ਦਾਨ ਕਰਨ ਦੇ ਯੋਗ ਹੋ ਗਈ ਹਾਂ। ਆਓ ਲੱਕੜ ਬਚਾਉਣ ਲਈ ਇਲੈਕਟ੍ਰਿਕ ਅੰਤਿਮ ਸੰਸਕਾਰ ਨੂੰ ਹਾਂ ਕਹੀਏ। ਲੋਕ ਕੋਰੋਨਾ ਵਿਚ ਲਾਸ਼ਾਂ ਨੂੰ ਨਕਾਰਦੇ ਦੇਖੇ ਗਏ ਸਨ। 

PunjabKesari

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ 'ਚ ਘਿਰਿਆ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਨ ਵਾਲਾ ਪਰਿਵਾਰ

ਸਿੱਧੂ ਨੇ ਸਾਂਝੀ ਕੀਤੀ ਸੀ ਫੋਟੋ

PunjabKesari

ਨਵਜੋਤ ਸਿੰਘ ਸਿੱਧੂ ਨੇ ਅਗਸਤ ਮਹੀਨੇ 'ਚ ਆਪਣੀ ਪਤਨੀ ਦੀ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਸੀ। ਇਸ 'ਚ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆ ਰਹੇ ਸਨ। ਉਦੋਂ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਸੀ ਕਿ ਜ਼ਖ਼ਮ ਤਾਂ ਭਰ ਗਏ ਹਨ ਪਰ ਇਸ ਔਖੀ ਘੜੀ ਦੇ ਮਾਨਸਿਕ ਜ਼ਖ਼ਮ ਅਜੇ ਵੀ ਰਹਿਣਗੇ। ਫਿਰ ਉਨ੍ਹਾਂ ਦੱਸਿਆ ਸੀ ਕਿ ਨਵਜੋਤ ਕੌਰ ਦਾ ਪੰਜਵਾਂ ਕੀਮੋ ਚੱਲ ਰਿਹਾ ਹੈ। ਇਸ ਤੋਂ ਬਾਅਦ ਸਿੱਧੂ ਆਪਣੇ ਪਰਿਵਾਰ ਨਾਲ ਮਨਾਲੀ ਚਲੇ ਗਏ। ਕੈਂਸਰ ਦੇ ਇਲਾਜ ਤੋਂ ਬਾਅਦ ਸਿੱਧੂ ਜੋੜਾ ਕਈ ਧਾਰਮਿਕ ਸਥਾਨਾਂ 'ਤੇ ਵੀ ਗਿਆ। ਕੈਂਸਰ ਨੂੰ ਹਰਾਉਣ ਤੋਂ ਬਾਅਦ ਹੁਣ ਨਵਜੋਤ ਕੌਰ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News