ਔਰਤਾਂ ਨੂੰ ਆਪਣੇ ਹੱਕਾਂ ਲਈ ਸਿਆਸਤ ''ਚ ਸਰਗਰਮੀ ਨਾਲ ਭਾਗ ਲੈਣਾ ਚਾਹੀਦੈ: ਮੈਡਮ ਸਿੱਧੂ
Wednesday, May 01, 2019 - 06:47 PM (IST)

ਜ਼ੀਰਾ (ਗੁਰਮੇਲ)— ਭਾਵੇਂ ਕਿ ਅੱਜਕਲ ਔਰਤਾਂ ਹਰ ਖੇਤਰ 'ਚ ਮਰਦ ਨਾਲ ਕਿਸੇ ਕਿਸਮ ਵੀ ਘੱਟ ਨਹੀਂ ਹਨ ਅਤੇ ਹਰੇਕ ਜਗ੍ਹਾ ਔਰਤਾਂ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਕਈ ਔਰਤਾਂ ਨੂੰ ਆਪਣੇ ਹੱਕਾਂ ਦਾ ਗਿਆਨ ਨਾ ਹੋਣ ਕਾਰਨ ਉਹ ਅਜੇ ਵੀ ਚੁੱਲ੍ਹੇ ਚੌਕੇਂ 'ਚ ਬਾਹਰ ਨਹੀਂ ਨਿਕਲੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਮੈਡਮ ਨਵਜੋਤ ਕੌਰ ਸਿੱਧੂ ਸਾਬਕਾ ਸੰਸਦੀ ਸਕੱਤਰ ਨੇ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨ ਸਰਬਜੀਤ ਕੌਰ ਦੇ ਗ੍ਰਹਿ ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਿਆਸੀ, ਸਮਾਜਿਕ ਅਤੇ ਆਰਥਿਕ ਬਰਾਬਰਤਾ ਲਈ ਸਿਆਸਤ 'ਚ ਸਰਗਰਮੀ ਨਾਲ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਮਹਿੰਦਰਜੀਤ ਸਿੰਘ ਜ਼ੀਰਾ ਚੇਅਰਮੈਨ, ਰਾਜੇਸ਼ ਢੰਡ ਵਾਈਸ ਪ੍ਰਧਾਨ ਨਗਰ ਕੌਸਲ ਜ਼ੀਰਾ, ਕੁਲਬੀਰ ਸਿੰਘ ਟਿੰਮੀ, ਹਾਕਮ ਸਿੰਘ ਪ੍ਰਧਾਨ ਅਰੋੜ ਵੰਸ਼, ਹਰੀਸ਼ ਜੈਨ ਗੋਗਾ ਪ੍ਰਧਾਨ, ਧਰਮਪਾਲ ਚੁੱਘ ਐੱਮ. ਸੀ, ਸੁਮਿਤ ਨਰੂਲਾ, ਬਿੱਟੂ 'ਚ ਐੱਮ. ਸੀ, ਹਰੀਸ਼ ਤਾਂਗਰਾ ਐੱਮ. ਸੀ, ਮਹਿੰਦਰ ਮਦਾਨ ਪ੍ਰਧਾਨ ਨਗਰ ਪੰਚਾਇਤ ਮਖੂ, ਰੌਸ਼ਨ ਲਾਲ ਬਿੱਟਾ ਪ੍ਰਧਾਨ ਮੱਲਾਂਵਾਲਾ, ਭੁਪਿੰਦਰ ਸਿੰਘ ਮਨੀ, ਦਵਿੰਦਰ ਸਿੰਘ ਥੋਮੀ, ਰੋਮੀ ਚੋਪੜਾ, ਜਸਵਿੰਦਰ ਸਿੰਘ ਸੰਜੂ, ਸਲਵਿੰਦਰ ਸਿੰਘ ਕਾਲਾ ਐੱਮ.ਸੀ, ਹਰਜੀਤ ਕੌਰ ਐੱਮ.ਸੀ, ਹਰਪ੍ਰੀਤ ਕੌਰ ਐੱਮ.ਸੀ, ਹਰਮੀਤ ਕੌਰ ਐੱਮ. ਸੀ, ਦਰਸ਼ਨ ਸਿੰਘ ਭਾਗੋ ਕੇ ਐੈੱਮ. ਸੀ, ਕੁਲਵੰਤ ਸਿੰਘ ਐੱਮ. ਸੀ, ਕਮਲਜੀਤ ਸਿੰਘ ਐੱਮ. ਸੀ, ਅਮਨ ਛਾਬੜਾ ਪ੍ਰਧਾਨ ਯੂਥ ਅਰੋੜਾ ਸਭਾ, ਸੱਤਪਾਲ ਨਰੂਲਾ ਪ੍ਰਧਾਨ, ਕਪਿਲ ਰਿਸ਼ੀ ਸੇਠੀ, ਕਾਲਾ ਜੈਨ ਆੜ੍ਹਤੀ, ਬਲਜੀਤ ਸਿੰਘ ਲੱਕੀ ਅਹੂਜਾ ਆਦਿ ਹਾਜ਼ਰ ਸਨ।