ਨਵਜੋਤ ਕੌਰ ਸਿੱਧੂ ਵਿਰੋਧੀਆਂ ਦੀ ਰਾਡਾਰ ''ਤੇ, ਭਾਜਪਾ ਨੇ ਕਿਹਾ ਗੱਦਾਰ

Saturday, Apr 20, 2019 - 04:50 PM (IST)

ਨਵਜੋਤ ਕੌਰ ਸਿੱਧੂ ਵਿਰੋਧੀਆਂ ਦੀ ਰਾਡਾਰ ''ਤੇ, ਭਾਜਪਾ ਨੇ ਕਿਹਾ ਗੱਦਾਰ

ਅੰਮ੍ਰਿਤਸਰ (ਸੁਮਿਤ ਖੰਨਾ)—ਨਵਜੋਤ ਕੌਰ ਸਿੱਧੂ ਦੀ ਇਸ ਵੀਡੀਓ ਨੇ ਪੰਜਾਬ ਦੀ ਸਿਆਸਤ 'ਚ ਭੂਚਾਲ ਲੈ ਆਉਂਦਾ ਹੈ। ਭਾਰਤੀ ਸੈਨਾ ਪ੍ਰਤੀ ਮੈਡਮ ਸਿੱਧੂ ਵਲੋਂ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਉਹ ਮੁੜ ਵਿਰੋਧੀਆਂ ਦੇ ਰਾਡਾਰ 'ਤੇ ਹਨ। ਮੈਡਮ ਸਿੱਧੂ ਨੇ ਇਸ ਵੀਡੀਓ  'ਤੇ ਆਪਣੀ ਸਫਾਈ ਦੇ ਦਿੱਤੀ ਹੈ ਪਰ ਭਾਜਪਾ ਨੇ ਇਸ ਬਿਆਨ ਨੂੰ ਲੈ ਕੇ ਨਾ ਸਿਰਫ ਸਿੱਧੂ ਪਰਿਵਾਰ ਨੂੰ ਗੱਦਾਰ ਐਲਾਨਿਆ, ਸਗੋਂ ਖਰੀਆਂ-ਖਰੀਆਂ ਵੀ ਸੁਣਾਈਆਂ।

ਇਸਦੇ ਨਾਲ ਹੀ ਭਾਜਪਾ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਗੁੰਮਸ਼ੁਦਾ ਦੱਸਿਆ ਤੇ ਕਿਹਾ ਕਿ ਸਿੱਧੂ ਜੋੜਾ ਸਿੰਘ ਵਰਸਿਸ ਕੌਰ ਵਾਲੀ ਖੇਡ ਖੇਡਣੀ ਛੱਡ ਦੇਵੇ,ਕਿਉਂਕਿ ਜਨਤਾ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਣਿਆ ਸੀ, ਉਨ੍ਹਾਂ ਦੀ ਪਤਨੀ ਨੂੰ ਨਹੀਂ। 
ਦੱਸ ਦੇਈਏ ਕਿ ਪਿੰਡ ਵੱਲ੍ਹੇ ਦੇ ਡੰਪ ਨੂੰ ਲੈ ਕੇ ਮੈਡਮ ਸਿੱਧੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਡੰਪ ਲਈ ਸੈਨਾ ਤੇ ਅਕਾਲੀ-ਭਾਜਪਾ ਸਰਕਾਰ ਨੂੰ ਜਿੰਮੇਵਾਰ ਦੱਸਦੇ ਹੋਏ ਸੈਨਾ ਦੇ ਕੁਝ ਵਿਅਕਤੀਆਂ ਨੂੰ ਚੋਰ ਸਨ।  


author

Shyna

Content Editor

Related News