ਬਠਿੰਡਾ ਦੇ ਨਵਦੀਪ ਆਸਟਰੇਲੀਆ ''ਚ ਲੜ ਰਹੇ ਸੰਸਦੀ ਚੋਣਾਂ
Saturday, May 11, 2019 - 12:01 PM (IST)

ਬਠਿੰਡਾ—ਇਕ ਪਾਸੇ ਜਿੱਥੇ ਭਾਰਤ 'ਚ ਲੋਕ ਸਭਾ ਚੋਣਾਂ 'ਚ ਉਮੀਦਵਾਰਾਂ ਦੀ ਜ਼ੋਰ ਅਜਮਾਇਸ਼ ਚੱਲ ਰਹੀ ਹੈ, ਉੱਥੇ 18 ਮਈ ਨੂੰ ਆਸਟਰੇਲੀਆ 'ਚ ਹੋਣ ਵਾਲੀਆਂ ਸੰਸਦੀ ਚੋਣਾਂ 'ਚ ਬਠਿੰਡਾ ਦੇ ਨਵਦੀਪ ਸਿੰਘ ਗ੍ਰੀਨ ਪਾਰਟੀ ਦੀ ਟਿਕਟ ਤੋਂ ਕਿਸਮਤ ਅਜਮਾ ਰਹੇ ਹਨ। ਆਸਟਰੇਲੀਆ 'ਚ ਤਿੰਨ ਰਾਜਨੀਤੀ ਪਾਰਟੀਆਂ ਹਨ ਲੇਬਰ, ਲਿਬਰਲ ਅਤੇ ਗ੍ਰੀਨ, ਜਦਕਿ ਨੈਸ਼ਨਲ ਪਾਰਟੀ ਸਥਾਨਕ ਪਾਰਟੀ ਹੈ। ਗ੍ਰੀਨ ਪਾਰਟੀ ਨੇ ਸੰਸਦੀ ਚੋਣਾਂ ਤੋਂ ਪਹਿਲਾਂ ਪ੍ਰੀ ਸਿਲੈਕਸ਼ਨ ਕੀਤੀ। ਇਸ 'ਚ ਬਠਿੰਡਾ ਦੇ ਮੂਲ ਨਿਵਾਸੀ ਨਵਦੀਪ ਸਿੰਘ ਨੂੰ ਦੂਜਾ ਸਥਾਨ ਮਿਲਿਆ। ਨਵਦੀਪ ਸਿੰਘ ਨਿਊ ਸਾਊਥ ਵੇਲਸ ਤੋਂ ਚੋਣਾਂ ਲੜ ਰਹੇ ਹਨ। ਨਵਦੀਪ ਸਿੰਘ ਨੇ ਦੱਸਿਆ ਕਿ ਉਹ 11 ਸਾਲ ਪਹਿਲਾਂ ਆਸਟਰੇਲੀਆ ਗਏ ਸੀ। ਉੱਥੇ ਉਨ੍ਹਾਂ ਨੇ ਕਾਰ ਰਿਪੇਅਰ ਦੀ ਵਰਕਸ਼ਾਪ ਖੋਲ੍ਹੀ। ਹਵਾ ਅਤੇ ਪਾਣੀ ਬਚਾਉਣਾ ਅਤੇ ਭ੍ਰਿਸ਼ਟਾਚਾਰ ਖਤਮ ਕਰਨਾ ਚੋਣਾਂ ਦੇ ਮੁੱਦੇ ਹਨ।