ਸ਼੍ਰੀ ਰਾਮ ਭਗਤ ਸੈਨਾ ਦੇ ਰਾਸ਼ਟਰੀ ਪ੍ਰਧਾਨ ''ਤੇ ਹੋਏ ਹਮਲੇ ਦਾ ਮਾਮਲਾ ਟਰੇਸ, 8 ਮੁਲਜ਼ਮ ਗ੍ਰਿਫ਼ਤਾਰ

12/05/2020 1:11:56 PM

ਜਲੰਧਰ (ਵਰੁਣ)— ਬੁੱਧਵਾਰ ਰਾਤੀਂ ਗੌਤਮ ਨਗਰ 'ਚ ਬਰਗਰ ਖਾ ਰਹੇ ਸ਼੍ਰੀ ਰਾਮ ਭਗਤ ਸੈਨਾ ਦੇ ਰਾਸ਼ਟਰੀ ਪ੍ਰਧਾਨ ਧਰਮਿੰਦਰ ਮਿਸ਼ਰਾ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲਸ ਨੇ ਟਰੇਸ ਕਰ ਲਿਆ ਹੈ। ਸੀ. ਆਈ. ਏ. ਸਟਾਫ-1 ਨੇ ਹਮਲਾ ਕਰਨ ਵਾਲੇ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਪ੍ਰਾਪਰਟੀ ਡੀਲਰ ਗੁਰਜੀਤ ਸਿੰਘ ਘੁੰਮਣ ਅਜੇ ਫਰਾਰ ਹੈ। ਧਰਮਿੰਦਰ ਮਿਸ਼ਰਾ 'ਤੇ ਹੋਇਆ ਹਮਲਾ ਇਕ ਮਹੀਨਾ ਪਹਿਲਾਂ ਹੋਏ ਝਗੜੇ ਦੀ ਰੰਜਿਸ਼ ਕੱਢਣ ਲਈ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ

ਇੰਝ ਰਚੀ ਸੀ ਹਮਲਾ ਕਰਨ ਦੀ ਸਾਜਿਸ਼
ਡੀ. ਸੀ. ਪੀ. (ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਨੇ ਦੱਸਿਆ ਕਿ ਧਰਮਿੰਦਰ ਮਿਸ਼ਰਾ ਦਾ ਦਫ਼ਤਰ ਗੁਰਜੀਤ ਸਿੰਘ ਘੁੰਮਣ ਵੱਲੋਂ ਕੱਟੀ ਗਈ ਕਾਲੋਨੀ ਦੇ ਨੇੜੇ ਹੀ ਹੈ। ਇਕ ਮਹੀਨਾ ਪਹਿਲਾਂ ਗੁਰਜੀਤ ਸਿੰਘ ਕੋਲ ਕੰਮ ਕਰਨ ਵਾਲੇ ਕਰਨ ਪੁੱਤਰ ਰਮੇਸ਼ ਕੁਮਾਰ ਨਿਵਾਸੀ ਬੈਂਕ ਕਾਲੋਨੀ ਕਬੀਰ ਨਗਰ ਅਤੇ ਖੁਦ ਗੁਰਜੀਤ ਘੁੰਮਣ ਦਾ ਧਰਮਿੰਦਰ ਦੀ ਪਾਰਟੀ ਦੇ ਮੈਂਬਰਾਂ ਨਾਲ ਝਗੜਾ ਹੋਇਆ ਸੀ। ਉਸੇ ਝਗੜੇ ਦੀ ਰੰਜਿਸ਼ ਕੱਢਣ ਲਈ ਗੁਰਜੀਤ ਸਿੰਘ ਘੁੰਮਣ ਨੇ ਸਾਜ਼ਿਸ਼ ਰਚੀ ਸੀ।

ਡੀ. ਸੀ. ਪੀ. ਨੇ ਦੱਸਿਆ ਕਿ ਬੀਤੇ ਬੁੱਧਵਾਰ ਦੀ ਰਾਤ ਨੂੰ ਧਰਮਿੰਦਰ ਮਿਸ਼ਰਾ ਜਦੋਂ ਆਪਣੇ ਸਾਥੀ ਨਾਲ ਗੌਤਮ ਨਗਰ ਵਿਚ ਬਰਗਰ ਖਾ ਰਿਹਾ ਸੀ ਕਿ ਅਚਾਨਕ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਤਾਂ ਧਰਮਿੰਦਰ ਮਿਸ਼ਰਾ 'ਚ ਮੋਟਰਸਾਈਕਲ ਮਾਰਿਆ ਅਤੇ ਬਾਅਦ 'ਚ ਗਾਲੀ-ਗਲੋਚ ਕਰਦੇ ਤੇਜ਼ ਹਥਿਆਰਾਂ ਅਤੇ ਬੇਸਬੈਟ ਨਾਲ ਹਮਲਾ ਕਰਕੇ ਫਰਾਰ ਹੋ ਗਏ। ਜ਼ਖ਼ਮੀ ਧਰਮਿੰਦਰ ਮਿਸ਼ਰਾ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਦਕਿ ਥਾਣਾ ਬਸਤੀ ਬਾਵਾ ਖੇਲ 'ਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ:  ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਪਟਨ ਵੱਲੋਂ ਲੋਗੋ ਜਾਰੀ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ-1 ਇੰਚਾਰਜ ਹਰਮਿੰਦਰ ਸਿੰਘ ਸੈਣੀ ਨੂੰ ਸੌਂਪੀ ਅਤੇ ਸੀ. ਆਈ. ਏ. ਸਟਾਫ ਨੇ ਘਟਨਾ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਹਿਊਮਨ ਸੋਰਸਿਜ਼ ਨਾਲ ਹਮਲਾਵਰਾਂ ਦਾ ਸੁਰਾਗ ਲਾਉਂਦਿਆਂ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਹੜੇ ਵਾਰਦਾਤ 'ਚ ਸ਼ਾਮਲ ਸਨ। ਪੁਲਸ ਨੇ ਗੁਰਜੀਤ ਘੁੰਮਣ ਕੋਲ ਕੰਮ ਕਰਨ ਵਾਲੇ ਕਰਨ ਸਮੇਤ ਉਸ ਦੇ ਸਾਥੀ ਬਰਜਿੰਦਰ ਉਰਫ ਬਰਜੀਨ ਪੁੱਤਰ ਕੁਲਵਿੰਦਰ ਸਿੰਘ ਨਿਵਾਸੀ ਰਾਜ ਨਗਰ, ਗੁਰਪ੍ਰੀਤ ਉਰਫ ਗੋਰੀ ਪੁੱਤਰ ਹਰਦੇਵ ਸਿੰਘ ਨਿਵਾਸੀ ਬਸਤੀ ਮਿੱਠੂ, ਸਰਬਜੀਤ ਸਿੰਘ ਪੁੱਤਰ ਇਕਬਾਲ ਸਿੰਘ ਨਿਵਾਸੀ ਬਸਤੀ ਬਾਵਾ ਖੇਲ, ਮਹਿਕਪ੍ਰੀਤ ਉਰਫ ਅਭੀ ਪੁੱਤਰ ਸੁਖਜਿੰਦਰ ਸਿੰਘ ਨਿਵਾਸੀ ਕਬੀਰ ਨਗਰ, ਅੰਮ੍ਰਿਤਪਾਲ ਸਿੰਘ ਪੁੱਤਰ ਮਨਜੀਤ ਿਸੰਘ ਨਿਵਾਸੀ ਨਿਊ ਰਾਜ ਨਗਰ, ਹਰਜਿੰਦਰ ਉਰਫ ਛਿੰਦਾ ਪੁੱਤਰ ਤਰਲੋਚਨ ਸਿੰਘ ਨਿਵਾਸੀ ਗੁਰੂ ਤੇਗ ਬਹਾਦਰ ਨਗਰ ਅਤੇ ਭੁਪਿੰਦਰ ਿਸੰਘ ਉਰਫ ਬਿੰਦਾ ਪੁੱਤਰ ਅਮਰਜੀਤ ਿਸੰਘ ਨਿਵਾਸੀ ਰਾਜ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਇਸ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਗੁਰਜੀਤ ਸਿੰਘ ਘੁੰਮਣ ਦੇ ਘਰ ਵੀ ਛਾਪਾ ਮਾਰਿਆ ਗਿਆ ਸੀ ਪਰ ਉਹ ਫਰਾਰ ਹੋ ਚੁੱਕਾ ਸੀ। ਪੁਲਸ ਉਸ ਦੀ ਭਾਲ 'ਚ ਛਾਪੇ ਮਾਰ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਹਮਲੇ ਵਿਚ ਵਰਤੇ 3 ਮੋਟਰਸਾਈਕਲ, ਬੇਸਬੈਟ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਏ ਹਨ। ਸਾਰੇ ਮੁਲਜ਼ਮਾਂ ਦੀ ਉਮਰ 19 ਤੋਂ 23 ਸਾਲ ਵਿਚਕਾਰ ਹੈ। ਇਨ੍ਹਾਂ 'ਚੋਂ ਬਰਜਿੰਦਰ ਸਿੰਘ ਆਈ. ਟੀ. ਆਈ. ਤੋਂ ਵੈਲਡਿੰਗ ਦੀ ਪੜ੍ਹਾਈ ਕਰ ਚੁੱਕਾ ਹੈ, ਜਦਕਿ ਅੰਮ੍ਰਿਤਪਾਲ ਸਿੰਘ ਆਈ. ਟੀ. ਆਈ. ਤੋਂ ਮੋਟਰ ਮਕੈਨਿਕ ਅਤੇ ਭੁਪਿੰਦਰ ਸਿੰਘ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਹੈ। ਸੀ. ਆਈ. ਏ. ਸਟਾਫ 'ਚ ਸਾਰੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ


shivani attri

Content Editor

Related News