ਚੰਡੀਗੜ੍ਹ : ਕਾਲਜ ਦੀ ਐੱਨ. ਐੱਸ. ਐੱਸ. ਯੂਨਿਟ ਨੇ ''ਰਾਸ਼ਟਰੀ ਏਕਤਾ ਕੈਂਪਸ'' ''ਚ ਲਿਆ ਹਿੱਸਾ
Thursday, Jan 30, 2020 - 04:44 PM (IST)

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੀ ਐੱਨ. ਐੱਸ. ਐੱਸ. ਯੂਨਿਟ ਵਲੋਂ ਗੁਜਰਾਤ 'ਚ 'ਰਾਸ਼ਟਰੀ ਏਕਤਾ ਕੈਂਪਸ 'ਚ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ 'ਚ ਵਾਲੰਟੀਅਰ ਨਿਧੀ ਸ਼ਰਮਾ ਤੇ ਅਨਮੋਲ ਸਿੰਘ ਨਾਲ ਪ੍ਰੋਗਰਾਮ ਅਧਿਕਾਰੀ ਅਮਨਜੋਤ ਕੌਰ ਸ਼ਾਮਲ ਹੋਏ।
ਇਹ ਕੈਂਪਸ ਬੜੌਦਾ ਦੇ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ 'ਚ 20 ਤੋਂ 26 ਜਨਵਰੀ ਤੱਕ ਲਾਇਆ ਗਿਆ, ਜੋ ਕਿ 'ਇਕ ਭਾਰਤ ਸ੍ਰੇਸ਼ਠ ਭਾਰਤ' ਵਿਸ਼ੇ 'ਤੇ ਆਧਾਰਿਤ ਸੀ। ਕੈਂਪਸ 'ਚ ਚੰਡੀਗੜ੍ਹ ਦੇ ਵਾਲੰਟੀਅਰਾਂ ਵਲੋਂ ਐਕਸਟੰਪੋਰ ਤੇ ਸਕਿੱਟ 'ਚ ਇਨਾਮ ਜਿੱਤੇ ਗਏ। ਦੱਸ ਦੇਈਏ ਕਿ ਇਸ ਕੈਂਪਸ 'ਚ ਪੰਜਾਬ ਯੂਨੀਵਰਸਿਟੀ ਅਤੇ ਸ਼ਹਿਰ ਦੇ ਹੋਰ ਕਾਲਜਾਂ ਦੇ 10 ਵਾਲੰਟੀਅਰਾਂ ਨੇ ਵੀ ਹਿੱਸਾ ਲਿਆ ਸੀ।