ਰਾਸ਼ਟਰੀ ਹਿੰਦੂ ਸੰਘਰਸ਼ ਕਮੇਟੀ ਨੇ ਖਾਲਿਸਤਾਨ ਦਾ ਪੁਤਲਾ ਸਾੜਿਆ

02/14/2018 5:50:35 AM

ਸੁਲਤਾਨਪੁਰ ਲੋਧੀ, (ਜੋਸ਼ੀ)— ਅੱਜ ਅੰਮ੍ਰਿਤ ਸਹੋਤਾ ਰਾਸ਼ਟਰੀ ਯੂਥ ਚੇਅਰਮੈਨ ਆਲ ਇੰਡੀਆ ਹਿੰਦੂ ਸੰਗਰਸ਼ ਕਮੇਟੀ ਦੀ ਪ੍ਰਧਾਨਗੀ ਹੇਠ ਸੁਲਤਾਨਪੁਰ ਲੋਧੀ ਵਿਖੇ ਖਾਲਿਸਤਾਨ ਦਾ ਪੁਤਲਾ ਸਾੜਿਆ ਗਿਆ। ਇਸ ਦੌਰਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ 2020 ਰੈਫਰੈਂਡਮ ਨੂੰ ਰੱਦ ਕਰਨ ਦੀ ਮੰਗ ਕੀਤੀ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ 'ਚ ਵਸਦੇ ਖਾਲਿਸਤਾਨ-ਪੱਖੀ ਲੋਕਾਂ ਨੂੰ ਪੰਜਾਬ ਦੀ ਧਰਤੀ 'ਤੇ ਆਉਣ ਨਾ ਦਿੱਤਾ ਜਾਵੇ। 
ਆਗੂਆਂ ਨੇ ਕਿਹਾ ਕਿ ਆਏ ਦਿਨ ਪਾਕਿਸਤਾਨ ਵੱਲੋਂ ਸਾਡੇ ਦੇਸ਼ ਦੇ ਜਵਾਨਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ। ਸਾਡੇ ਦੇਸ਼ ਨੂੰ ਪਾਕਿਸਤਾਨ ਨਾਲ ਸਬੰਧ ਨਹੀਂ ਰੱਖਣੇ ਚਾਹੀਦੇ। ਇਸ ਲਈ ਲਾਹੌਰ-ਦਿੱਲੀ ਬੱਸ ਸੇਵਾ ਨੂੰ ਕੇਂਦਰ ਸਰਾਕਰ ਤੁਰੰਤ ਬੰਦ ਕਰੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਇਹ ਬੱਸ ਸੇਵਾ ਬੰਦ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਕਮੇਟੀ ਵੱਲੋਂ ਬੱਸ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰਦਰਸ਼ਨ ਦੌਰਾਨ ਪੰਜਾਬ ਚੇਅਰਮੈਨ ਵਿਲੀਅਮ ਸੱਭਰਵਾਲ, ਵਿਜੇ ਕੁਮਾਰ ਪੰਜਾਬ ਸਕੱਤਰ, ਸੁਖਦੇਵ ਰਾਮ ਚੇਅਰਮੈਨ ਜ਼ਿਲਾ ਜਲੰਧਰ, ਲਵ ਸਹੋਤਾ ਬਲਾਕ ਚੇਅਰਮੈਨ ਸੁਲਤਾਨਪੁਰ ਲੋਧੀ, ਉਪ ਚੇਅਰਮੈਨ ਸੰਦੀਪ ਸਹੋਤਾ ਅਤੇ ਹੋਰ ਹਾਜ਼ਰ ਸਨ। 


Related News