ਪੰਜਾਬ 'ਚ ਨੈਸ਼ਨਲ ਹਾਈਵੇ ਰਹੇਗਾ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

Monday, Oct 21, 2024 - 09:45 AM (IST)

ਪੰਜਾਬ 'ਚ ਨੈਸ਼ਨਲ ਹਾਈਵੇ ਰਹੇਗਾ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਜਲੰਧਰ (ਮਹੇਸ਼)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁੱਖ ਬੁਲਾਰੇ ਤੇ ਦੋਆਬਾ ਇੰਚਾਰਜ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਨੇ ਦੱਸਿਆ ਕਿ ਬਲਬੀਰ ਸਿੰਘ ਰਾਜੇਵਾਲ ਯੂਨੀਅਨ ਵੱਲੋਂ ਤਿੰਨ ਦਿਨ ਪਹਿਲਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਮੰਗ-ਪੱਤਰ ਦਿੱਤਾ ਗਿਆ ਸੀ, ਜਿਸ ਵਿਚ ਮੰਡੀਆਂ ’ਚ ਝੋਨੇ ਦੀ ਲਿਫਟਿੰਗ ਨਾ ਹੋਣ ਤੇ ਕਿਸਾਨਾਂ ਨੂੰ ਡੀ. ਏ. ਪੀ. ਖਾਦ ਨਾ ਮਿਲਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਕਾਰਨ ਕਿਸਾਨਾਂ ਨੂੰ 21 ਅਕਤੂਬਰ ਨੂੰ ਨੈਸ਼ਨਲ ਹਾਈਵੇ (ਜਲੰਧਰ-ਲੁਧਿਆਣਾ ਰੋਡ) ’ਤੇ ਮੈਕਡੋਨਲਡਜ਼ ਦੇ ਸਾਹਮਣੇ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੰਜਾਬੀ ਕੁੜੀ ਦੀ ਰੂਹ ਕੰਬਾਊ ਮੌਤ! ਸ਼ੱਕ ਦੇ ਘੇਰੇ 'ਚ ਪੂਰਾ ਮਾਮਲਾ

ਜਥੇਦਾਰ ਜੰਡਿਆਲਾ ਨੇ ਵੀ ਦੱਸਿਆ ਕਿ ਡੀ. ਏ. ਪੀ. ਖਾਦ ਦੇ ਮਾਮਲੇ ਸਬੰਧੀ ਖੇਤੀਬਾੜੀ ਅਧਿਕਾਰੀ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡੀ. ਏ. ਪੀ. ਖਾਦ ਨਾ ਮਿਲਣ ਕਾਰਨ ਦੋਆਬਾ ਖੇਤਰ ਵਿਚ ਸਾਰੇ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਟਲ਼ ਸਕਦੀਆਂ ਨੇ ਜ਼ਿਮਨੀ ਚੋਣਾਂ! ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ

ਇਸ ਮੌਕੇ ਸੁਖਜਿੰਦਰ ਸਿੰਘ ਡਰੋਲੀ, ਹਰਵਿੰਦਰ ਸਿੰਘ ਢੰਡੋਰ, ਬਲਜੀਤ ਸਿੰਘ ਮਾਹਲ, ਨਰਿੰਦਰ ਸਿੰਘ ਅੱਪਰਾ, ਸੰਦੀਪ ਸਿੰਘ ਕੰਗ ਜਗੀਰ, ਮਨਜਿੰਦਰ ਸਿੰਘ ਨਕੋਦਰ, ਮਨਜੀਤ ਸਿੰਘ ਖੁਰਸੈਦਪੁਰ, ਹਰਪਾਲ ਸਿੰਘ ਢੰਡੋਰ, ਤੀਰਥ ਸਿੰਘ ਬਸੀ ਫਿਲੌਰ, ਅਵਤਾਰ ਸਿੰਘ ਨਰੰਗਪੁਰ, ਲਖਵਿੰਦਰ ਸਿੰਘ ਮੋਤੀਪੁਰ, ਪਰਮਜੀਤ ਸਿੰਘ ਜੰਡਿਆਲਾ ਅਤੇ ਜਗਰੂਪ ਸਿੰਘ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News