ਢਾਈ ਸਾਲ ਤੋਂ ਵਿਚਾਲੇ ਹੀ ਲਟਕੇ ਫੁਟ ਓਵਰਬ੍ਰਿਜ ਦੇ ਨਿਰਮਾਣ ਕਾਰਜ

11/11/2018 1:04:13 PM

ਫਗਵਾੜਾ (ਜਲੋਟਾ)— ਨੈਸ਼ਨਲ ਹਾਈਵੇਅ ਨੰਬਰ -1 'ਤੇ ਅਜਿਹੇ ਨਜ਼ਾਰੇ ਸਾਫ ਦੇਖੇ ਜਾ ਸਕਦੇ ਹਨ, ਜਿਥੇ ਲੋਕਾਂ ਨੂੰ ਸੜਕ ਕਰਾਸ ਕਰਵਾਉਣ ਲਈ ਫੁਟ ਓਵਰਬ੍ਰਿਜ ਦੀ ਸਾਜ਼ ਸਮੱਗਰੀ ਪਈ ਹੈ ਪਰ ਅੱਜ ਤੱਕ ਨਾ ਤਾਂ ਇਨ੍ਹਾਂ ਫੁੱਟ ਓਵਰਬ੍ਰਿਜਾਂ ਦਾ ਨਿਰਮਾਣ ਹੋ ਸਕਿਆ ਅਤੇ ਨਾ ਹੀ ਇਸ ਦਿਸ਼ਾ 'ਚ ਕੋਈ ਵੱਡੀ ਪਹਿਲ ਹੁੰਦੀ ਦਿਸ ਰਹੀ ਹੈ। ਫਗਵਾੜਾ ਸਬ-ਡਿਵੀਜ਼ਨ ਦੀ ਗੱਲ ਕਰੀਏ ਤਾਂ ਮੇਨ ਹਾਈਵੇ ਨੰਬਰ-1 'ਤੇ 2 ਮੁੱਖ  ਸਥਾਨਾਂ ਜਿਨ੍ਹਾਂ 'ਚ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਕੋਲ ਪਿੰਡ ਚੱਕ ਹਕੀਮ ਦੇ ਕਰੀਬ ਇਕ ਧਾਰਮਕ ਸਥਾਨ ਦੇ ਕੋਲ ਫੁਟ ਓਵਰਬ੍ਰਿਜ ਬਣਾਏ ਜਾਣੇ ਹਨ। ਇਸੇ ਤਰਜ਼ 'ਤੇ ਕਈ ਹੋਰ ਸਥਾਨਾਂ 'ਤੇ ਅਜਿਹੇ ਫੁਟ ਓਵਰਬ੍ਰਿਜ ਬਣਾਉਣੇ ਬਾਕੀ ਹਨ।ਅਹਿਮ ਪਹਿਲੂ  ਇਹ ਹੈ ਕਿ ਉਕਤ ਪੁਲਾਂ ਦੇ ਨਿਰਮਾਣ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਵੱਲੋਂ ਸਬੰਧਤ ਸਥਾਨਾਂ 'ਤੇ ਜ਼ਰੂਰੀ ਲੋਹੇ ਦਾ ਢਾਂਚਾ ਆਦਿ ਖੇਤਰ ਦੀ ਸਰਵਿਸ ਸੜਕਾਂ 'ਤੇ ਢਾਈ ਸਾਲ ਤੋਂ ਜ਼ਿਆਦਾ ਸਮੇਂ ਤੋਂ ਰੱਖੇ ਗਏ ਹਨ ਪਰ ਉਕਤ ਫੁਟ ਓਵਰਬ੍ਰਿਜਾਂ ਦਾ ਨਿਰਮਾਣ  ਪਿਛਲੇ ਲੰਬੇ ਸਮੇਂ ਤੋਂ ਲਟਕਿਆ ਪਿਆ ਹੈ। ਉਥੇ ਹੀ ਪੁਲ ਬਣਾਉਣ ਵਾਲਾ ਸੜਕ ਕਿਨਾਰੇ ਪਿਆ ਸਰਕਾਰੀ ਸਾਮਾਨ ਕਬਾੜ ਬਣ ਗਿਆ ਹੈ। 'ਜਗ ਬਾਣੀ' ਵੱਲੋਂ  ਮੁੱਦੇ ਨੂੰ ਲੈ ਕੇ ਜਨਹਿੱਤ 'ਚ ਸਮਾਚਾਰ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਉਸ ਸਮੇਂ ਫਗਵਾੜਾ ਦੇ ਐੱਸ. ਡੀ. ਐੱਮ. ਰਹੇ ਬਲਬੀਰ ਰਾਜਾ ਸਿੰਘ ਵੱਲੋਂ ਮਾਮਲੇ 'ਚ ਦਿੱਤੇ ਗਏ  ਵੱਡੇ ਭਰੋਸੇ ਤੋਂ  ਬਾਅਦ ਵੀ ਸਮੱਸਿਆ  ਉਵੇਂ ਹੀ ਬਣੀ ਹੋਈ  ਹੈ ਅਤੇ ਸਕੂਲੀ ਬੱਚੇ ਅਤੇ ਲੋਕ ਪਰੇਸ਼ਾਨ ਹਨ।

PunjabKesari

ਸਕੂਲੀ ਬੱਚੇ ਅਤੇ ਸੈਂਕੜੇ ਪਿੰਡ ਵਾਸੀ ਜਾਨ ਖਤਰੇ 'ਚ ਪਾ ਕੇ ਕਰਦੇ ਹਨ ਹਾਈਵੇਅ ਕਰਾਸ ਜਾਰੀ ਘਟਨਾਕ੍ਰਮ ਦੇ ਕਾਰਨ ਉਕਤ ਅਹਿਮ ਇਲਾਕਿਆਂ 'ਚ ਰੋਜ਼ਾਨਾ ਸਕੂਲੀ ਬੱਚਿਆਂ ਤੋਂ ਲੈ ਕੇ ਪਿੰਡ ਵਾਸੀ ਜਾਨ ਖਤਰੇ 'ਚ ਪਾ ਕੇ ਮੇਨ ਹਾਈਵੇ ਨੰਬਰ-1 ਨੂੰ ਕਰਾਸ ਕਰਦੇ ਹਨ। ਕਈ ਮੌਕਿਆਂ 'ਤੇ ਇਥੇ ਸੜਕ ਹਾਦਸੇ ਵੀ ਵਾਪਰੇ ਹਨ, ਜਿਸ 'ਚ ਬਹੁਤ ਲੋਕ ਜ਼ਖਮੀ ਹੋਏ ਪਰ ਸਰਕਾਰੀ ਤੰਤਰ ਸਾਰੀ ਹਕੀਕਤ ਜਾਣਨ ਤੋਂ ਬਾਅਦ ਵੀ ਚੁੱਪੀ ਬਣਾਏ ਹੋਏ  ਹੈ।

ਪ੍ਰਸ਼ਾਸਨ ਅਤੇ ਐੱਨ. ਐੱਚ. ਏ. ਆਈ. ਨੂੰ ਨਹੀਂ ਕੋਈ ਫਿਕਰ
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਉਨ੍ਹਾਂ ਦੀ ਇਹ ਮਜਬੂਰੀ ਹੈ ਕਿ ਉਨ੍ਹਾਂ ਕੋਲ ਇਕ ਸੜਕ ਤੋਂ ਦੂਜੀ ਸੜਕ ਪਾਰ ਕਰਕੇ ਦੂਜੇ ਪਾਸੇ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਮੌਜੂਦ ਨਹੀਂ ਹੈ। ਜੇਕਰ ਉਕਤ ਇਲਾਕੇ 'ਚ ਫੁਟ ਓਵਰਬ੍ਰਿਜ ਦਾ ਨਿਰਮਾਣ ਹੋ ਜਾਵੇ ਤਾਂ ਉਨ੍ਹਾਂ ਨੂੰ ਬੜੀ ਸਹੂਲਤ ਹੋ ਜਾਵੇਗੀ ਅਤੇ ਮੇਨ ਹਾਈਵੇਅ ਨੂੰ ਪਾਰ ਕਰਨਾ ਸੇਫ ਅਤੇ ਆਸਾਨ ਹੋ ਜਾਵੇਗਾ। ਸਕੂਲੀ ਬੱਚਿਆਂ ਨੂੰ ਸਕੂਲ ਤੱਕ ਛੱਡਣ ਵਾਲੇ ਮਾਤਾ-ਪਿਤਾ ਅਤੇ ਹੋਰ ਲੋਕਾਂ ਨੇ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਨਾ ਤਾਂ ਇਸ ਬੇਹੱਦ ਜ਼ਰੂਰੀ ਕੰਮ ਦੇ ਪ੍ਰਤੀ ਫਗਵਾੜਾ ਪ੍ਰਸ਼ਾਸਨ ਦਾ ਧਿਆਨ ਹੈ ਅਤੇ ਨਾ ਹੀ ਐੱਨ. ਐੱਚ. ਏ. ਆਈ. ਨੂੰ ਕੋਈ ਫਿਕਰ। ਇਨ੍ਹਾਂ ਹਾਲਾਤਾਂ 'ਚ ਜੇਕਰ ਇਲਾਕੇ ਵਿਚ ਖਤਰਨਾਕ ਢੰਗ ਨਾਲ ਸੜਕ ਪਾਰ ਕਰਦੇ ਹੋਏ ਸਕੂਲੀ ਬੱਚਿਆਂ ਜਾਂ ਕਿਸੇ ਹੋਰ ਵਿਅਕਤੀ ਨਾਲ ਭਿਆਨਕ ਸੜਕ ਹਾਦਸਾ ਹੋ ਜਾਵੇ ਤਾਂ ਇਸਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਆਖਿਰ ਐੱਨ. ਐੱਚ. ਏ. ਆਈ. ਉਕਤ ਇਲਾਕੇ ਵਿਚ ਫੁਟ ਓਵਰਬ੍ਰਿਜ ਨੂੰ ਨਿਰਮਾਣ ਕਰਨ ਦਾ ਜਦ ਸਾਰਾ ਸਾਮਾਨ ਪਹੁੰਚਾ ਚੁੱਕਾ ਹੈ ਤਾਂ ਫਿਰ ਇਸਦੇ ਨਿਰਮਾਣ 'ਚ ਦੇਰੀ ਕਿਨ੍ਹਾਂ ਕਾਰਨਾਂ ਕਰਕੇ ਕੀਤੀ ਜਾ ਰਹੀ ਹੈ। ਇਹ ਆਪਣੇ-ਆਪ 'ਚ ਵੱਡਾ ਸਵਾਲ ਬਣ ਗਿਆ ਹੈ। ਇਹ ਤਰਕ ਪਿੰਡ ਚੱਕ ਹਕੀਮ 'ਚ ਰਹਿੰਦੇ ਲੋਕਾਂ ਨੇ ਦਿੱਤੇ ਹਨ।

PunjabKesari

ਸੇਂਟ ਜੋਸਫ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਨੇ ਵੀ ਕੀਤੀ ਪੁਲ ਦੇ ਜਲਦ ਨਿਰਮਾਣ ਦੀ ਮੰਗ
ਸੇਂਟ ਜੋਸਫ ਕਾਨਵੈਂਟ ਸਕੂਲ ਫਗਵਾੜਾ ਦੀ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਫਿਰ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਇਸ ਖੇਤਰ 'ਚ ਜਲਦ ਫੁੱਟ ਓਵਰਬ੍ਰਿਜ ਦਾ ਨਿਰਮਾਣ ਹੋਵੇ, ਇਸ ਨੂੰ ਲੈ ਕੇ ਉੱਚ ਅਧਿਕਾਰੀਆਂ ਨੂੰ ਵੀ ਲਿਖਿਆ ਗਿਆ ਹੈ। ਉਕਤ ਪੁਲ ਦੇ ਨਿਰਮਾਣ  ਹੋਣ ਨਾਲ ਹਜ਼ਾਰਾਂ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਜੀ. ਟੀ. ਰੋਡ ਕਰਾਸ ਕਰਨ 'ਚ ਸੌਖ ਹੋਵੇਗੀ।


shivani attri

Content Editor

Related News