ਸਕੂਲੀ 'ਬੱਚਿਆਂ' ਨੂੰ ਜਲਦ ਮਿਲ ਸਕਦੀ ਹੈ ਵੱਡੀ ਰਾਹਤ, ਇਸ ਮੁਸ਼ਕਲ ਵੱਲ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ
Friday, Dec 11, 2020 - 01:18 PM (IST)
ਲੁਧਿਆਣਾ (ਵਿੱਕੀ) : ਭਾਰੀ ਬੈਗ ਲੈ ਕੇ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਨੂੰ ਜਲਦ ਰਾਹਤ ਮਿਲ ਸਕਦੀ ਹੈ। ਰਾਸ਼ਟਰੀ ਸਿੱਖਿਆ ਨੀਤੀ ’ਚ ਬੱਚਿਆਂ ਦੀ ਇਸ ਮੁਸ਼ਕਲ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਮੁਤਾਬਕ ਕੀਤੀਆਂ ਗਈਆਂ ਸਿਫਾਰਿਸ਼ਾਂ ’ਚ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਭਾਰ ਉਨ੍ਹਾਂ ਦੇ ਸਰੀਰ ਦੇ ਵਜ਼ਨ ਤੋਂ 10 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਸ ’ਚ ਕਿਹਾ ਗਿਆ ਹੈ ਕਿ ਇਸ ਇਲਾਕੇ ’ਚ ਕੀਤੇ ਗਏ ਸੋਧ ਅਧਿਐਨ ਦੇ ਆਧਾਰ ’ਤੇ ਸਕੂਲ ਬੈਗ ਮਾਣਕ ਭਾਰ ਨੂੰ ਲੈ ਕੇ ਅੰਤਰਰਾਸ਼ਟਰੀ ਏਜੰਸੀਆਂ ਦੀ ਸਿਫਾਰਿਸ਼ ਹੈ ਅਤੇ ਇਹ ਕੌਮਾਂਤਰੀ ਤੌਰ ’ਤੇ ਸਵੀਕਰ ਕੀਤੀ ਜਾਂਦੀ ਹੈ। ਇਸ ਫ਼ੈਸਲੇ ਦਾ ਜਿੱਥੇ ਸਕੂਲ ਪ੍ਰਬੰਧਕ ਸਵਾਗਤ ਕਰ ਰਹੇ ਹਨ, ਉੱਥੇ ਮਾਪਿਆਂ ਨੂੰ ਇਸ ਦੇ ਲਾਗੂ ਹੋਣ ਦੀ ਉਮੀਦ ਨਹੀਂ ਹੈ। ਸਕੂਲਾਂ ’ਚ ਇਸ ਦੇ ਲਾਗੂ ਹੋਣ ਨੂੰ ਲੈ ਕੇ ਮਾਤਾ-ਪਿਤਾ ਸਰਕਾਰ ’ਤੇ ਸ਼ੱਕ ਜਤਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ 'ਚ 'ਨਵਜੋਤ ਸਿੱਧੂ' ਦੀ ਵਾਪਸੀ ਟਲੀ, ਕਰਨੀ ਪਵੇਗੀ ਹੋਰ ਉਡੀਕ
ਸਕੂਲ ’ਚ ਹੋਵੇ ਭਾਰ ਚੈੱਕ ਕਰਨ ਵਾਲੀ ਮਸ਼ੀਨ
ਇਸ ਨੀਤੀ ’ਚ ਸਕੂਲਾਂ ਨੂੰ ਕੈਂਪਸ ’ਚ ਭਾਰ ਚੈੱਕ ਕਰਨ ਵਾਲੀਆਂ ਡਿਜੀਟਲ ਮਸ਼ੀਨਾਂ ਰੱਖਣ ਅਤੇ ਰੋਜ਼ਾਨਾ ਤੌਰ ’ਤੇ ਸਕੂਲ ਦੇ ਬੈਗ ਦੇ ਭਾਰ ਦੀ ਨਿਗਰਾਨੀ ਲਈ ਲਈ ਕਿਹਾ ਗਿਆ ਹੈ। ਨੀਤੀ ਦਸਤਾਵੇਜ਼ ’ਚ ਪਹਿਲੇ ਵਾਲੇ ਬੈਗ ’ਤੇ ਰੋਕ ਲਾਉਣ ਦੀ ਗੱਲ ਕਹੀ ਗਈ ਹੈ ਕਿਉਂਕਿ ਪੌੜ੍ਹੀਆਂ ਚੜ੍ਹਦੇ ਸਮੇਂ ਇਹ ਬੱਚੇ ਨੂੰ ਜ਼ਖਮੀਂ ਕਰ ਸਕਦੇ ਹਨ। ਉਸ ’ਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਜਿਹੜੀਆਂ ਸਹੂਲਤਾਂ ਉਨ੍ਹਾਂ ਨੂੰ ਜ਼ਰੂਰੀ ਤੌਰ ’ਤੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਸਕੂਲ ਉਨ੍ਹਾਂ ਨੂੰ ਕਾਫੀ ਮਾਤਰਾ ਅਤੇ ਚੰਗੀ ਕੁਆਲਿਟੀ ’ਚ ਮੁਹੱਈਆ ਕਰਵਾਉਣ, ਜਿਵੇਂ ਲੰਚ, ਤਾਂ ਕਿ ਬੱਚੇ ਘਰੋਂ ਟਿਫਨ ਵਰਗਾ ਸਾਮਾਨ ਲੈ ਕੇ ਨਾ ਆਉਣ।
ਇਹ ਵੀ ਪੜ੍ਹੋ : ਮੰਗਣੀ ਦੇ ਪ੍ਰੋਗਰਾਮ 'ਚ ਹੋਇਆ ਕੁੱਟ-ਕੁਟਾਪਾ, ਮੁੰਡੇ ਵਾਲਿਆਂ ਦੀ ਕਰਤੂਤ ਨੇ ਸਭ ਹੈਰਾਨ ਕਰ ਛੱਡੇ
ਹੁਣ ਸਿਰਫ 2 ਘੰਟੇ ਦਾ ਹੀ ਮਿਲੇਗਾ ਹੋਮ ਵਰਕ
ਨੀਤੀ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਖੇਡ ਅਤੇ ਸਰੀਰਕ ਸਿੱਖਿਆ ਅਤੇ ਸਕੂਲਾਂ ’ਚ ਪਾਠ-ਪੁਸਤਕਾਂ ਤੋਂ ਇਲਾਵਾ ਕਿਤਾਬਾਂ ਪੜ੍ਹਨ ਦਾ ਢੁੱਕਵਾਂ ਸਮਾਂ ਮੁਹੱਈਆ ਕਰਵਾਉਣ ਲਈ ਸਕੂਲ ਜਾਂ ਕਲਾਸ ਦੇ ਸਮੇਂ ਨੂੰ ਲਚਕੀਲਾ ਬਣਾਉਣ ਦੀ ਲੋੜ ਹੈ। ਨੀਤੀ ’ਚ ਕਿਹਾ ਗਿਆ ਹੈ ਕਿ ਦੂਜੀ ਜਮਾਤ ਤੱਕ ਕੋਈ ਹੋਮ ਵਰਕ ਨਾ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਵੱਧ ਤੋਂ ਵੱਧ 2 ਘੰਟੇ ਦਾ ਹੋਮ ਵਰਕ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਮਮਤਾ ਹੋਈ ਸ਼ਰਮਸਾਰ, ਸਿਵਲ ਹਸਪਤਾਲ ਦੀ ਅਮਰਜੈਂਸੀ 'ਚ ਛੱਡੀ ਰੋਂਦੀ ਹੋਈ ਮਾਸੂਮ ਬੱਚੀ
ਇਸ ’ਚ ਕਿਹਾ ਗਿਆ ਹੈ ਕਿ ਤੀਜੀ, ਚੌਥੀ ਅਤੇ 5ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਫ਼ਤੇ ’ਚ ਵੱਧ ਤੋਂ ਵੱਧ 2 ਘੰਟੇ ਦਾ ਹੋਮ ਵਰਕ ਦਿੱਤਾ ਜਾ ਸਕਦਾ ਹੈ, ਜਦੋਂ ਕਿ 6ਵੀਂ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਇਕ ਘੰਟੇ ਦਾ ਹੋਮ ਵਰਕ ਹੋਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ