ਧੀਆਂ ਵਾਂਗ ਰੱਖੀ ਨੂੰਹ ਨੇ ਕਰ ਵਿਖਾਇਆ ਕਮਾਲ, ਸਹੁਰਿਆਂ ਦਾ ਨਾਂ ਇੰਝ ਕੀਤਾ ਰੌਸ਼ਨ
Wednesday, May 04, 2022 - 01:18 PM (IST)

ਰੋਪੜ (ਸੱਜਣ ਸੈਣੀ)- ਧਾਰਨਾ ਹੈ ਕਿ ਸੱਸ ਨੂੰਹ ਦੀ ਕਦੇ ਨਹੀਂ ਬਣਦੀ ਅਤੇ ਇਹ ਦੋਵੇਂ ਇਕ ਦੂਜੇ ਦੀਆਂ ਵੈਰੀ ਹੁੰਦੀਆਂ ਹਨ ਪਰ ਇਸ ਧਾਰਨਾ ਨੂੰ ਗਲਤ ਕਰਕੇ ਵਿਖਾਇਆ ਹੈ, ਜ਼ਿਲ੍ਹਾ ਰੋਪੜ ਦੇ ਇਕ ਛੋਟੇ ਜਿਹੇ ਪਿੰਡ ਹੁਸੈਨਪੁਰ ਦੀ ਨੂੰਹ ਗੁਰਪ੍ਰੀਤ ਕੌਰ ਨੇ। ਗੁਰਪ੍ਰੀਤ ਕੌਰ ਨੇ ਚੇਨਈ ਵਿਚ ਕਰਵਾਈ ਗਈ 42ਵੀਂ ਨੈਸ਼ਨਲ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਹੁਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਜਿੱਤ ਕੇ ਵਾਪਸ ਪਰਤੀ ਗੁਰਪ੍ਰੀਤ ਕੌਰ ਦਾ ਰੂਪਨਗਰ ਦੇ ਰੇਲਵੇ ਸਟੇਸ਼ਨ ਪਹੁੰਚਣ 'ਤੇ ਸਹੁਰਾ ਪਰਿਵਾਰ ਅਤੇ ਹਲਕਾ ਵਿਧਾਇਕ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜ਼ਿਲ੍ਹਾ ਰੋਪੜ ਦੇ ਪਿੰਡ ਹੁਸੈਨਪੁਰ ਦੀ ਨੂੰਹ ਗੁਰਪ੍ਰੀਤ ਕੌਰ ਚੇਨਈ ਵਿਚ ਵੀ 42ਵੀਂ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਜਿੱਤ ਕੇ ਵਾਪਸ ਪਰਤਣ 'ਤੇ ਢੋਲਾਂ ਨਾਲ ਰੂਪਨਗਰ ਦੇ ਰੇਲਵੇ ਸਟੇਸ਼ਨ ਉਤੇ ਸੁਆਗਤ ਕੀਤਾ ਗਿਆ। ਉਸ ਦੇ ਸੁਆਗਤ ਵਿੱਚ ਪਰਿਵਾਰ ਸਮੇਤ ਹਲਕਾ ਵਿਧਾਇਕ ਅਤੇ ਇਲਾਕੇ ਦੇ ਲੋਕ ਵੀ ਸ਼ਾਮਲ ਸਨ। ਦੱਸ ਦਈਏ ਕਿ ਗੁਰਪ੍ਰੀਤ ਕੌਰ ਨੇ ਚੇਨਈ ਵਿੱਚ ਕਰਵਾਈ ਗਈ 42ਵੀਂ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਦੌਰਾਨ 800 ਮੀਟਰ 500 ਮੀਟਰ ਅਤੇ 5 ਕਿਲੋਮੀਟਰ ਦੌੜ ਵਿੱਚ ਦੇਸ਼ ਭਰ ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਹੁਰਾ ਪਰਿਵਾਰ ਸਮੇਤ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਗੁਰਪ੍ਰੀਤ ਕੌਰ ਦਾ ਹੁਣ ਨੈਸ਼ਨਲ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਦਾ ਸੁਫ਼ਨਾ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ ਵਾਪਰੇ ਹਾਦਸੇ ਦੌਰਾਨ 5 ਸਾਲਾ ਬੱਚੀ ਦੀ ਦਰਦਨਾਕ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਖਿਡਾਰਣ ਗੁਰਪ੍ਰੀਤ ਕੌਰ ਦੀ ਹੌਂਸਲਾ ਅਫ਼ਜਾਈ ਕਰਨ ਪਹੁੰਚੇ ਹਲਕਾ ਵਿਧਾਇਕ ਵਕੀਲ ਦਿਨੇਸ਼ ਚੱਢਾ ਨੇ ਕਿਹਾ ਕਿ ਗੁਰਪ੍ਰੀਤ ਕੌਰ ਪੰਜਾਬ ਦੀਆਂ ਬਾਕੀ ਭੈਣਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਅਤੇ ਕੰਮ ਕਾਰ ਦੇ ਨਾਲ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਜਲਦੀ ਹੀ ਨਵੀਂ ਖੇਡ ਪਾਲਸੀ ਲੈ ਕੇ ਆ ਰਹੀ ਹੈ। ਗੁਰਪ੍ਰੀਤ ਕੌਰ ਦੇ ਸੁਹਰਾ ਤਰਲੋਚਨ ਸਿੰਘ ਅਤੇ ਸੱਸ ਨੇ ਕਿਹਾ ਕਿ ਨੂੰਹਾਂ ਨੂੰ ਵੀ ਧੀਆਂ ਵਾਂਗੂੰ ਰੱਖਣਾ ਚਾਹੀਦਾ ਹੈ, ਨੂੰਹ ਨੂੰ ਸਿਰਫ਼ ਕੰਮਕਾਜ ਵਿਚ ਲਗਾ ਕੇ ਨਾ ਰੱਖੋ ਸਗੋਂ ਉਨ੍ਹਾਂ ਨੂੰ ਵੀ ਧੀਆਂ ਵਾਂਗੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵੱਡਾ ਹਮਲਾ ਬੋਲਣ ਦੀ ਤਿਆਰੀ 'ਚ ਸੁਨੀਲ ਜਾਖੜ, ਚਿੰਤਨ ਕੈਂਪ ’ਚ ਵਧਾਉਣਗੇ ਕਾਂਗਰਸ ਦੀਆਂ ਚਿੰਤਾਵਾਂ
ਇਹ ਵੀ ਪੜ੍ਹੋ: ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਭਾਰੀ ਅਸਲੇ ਸਣੇ 7 ਵਿਅਕਤੀ ਗ੍ਰਿਫ਼ਤਾਰ, ਸਰਾਂ 'ਚੋਂ ਮਿਲੇ ਹਥਿਆਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ