ਨਰੇਸ਼ ਯਾਦਵ ਦੀ ਗ੍ਰਿਫਤਾਰੀ ਦੇ ਵਿਰੋਧ ''ਚ ''ਆਪ'' ਵੱਲੋਂ ਪ੍ਰਦਰਸ਼ਨ

07/27/2016 2:30:15 PM

ਚੰਡੀਗੜ੍ਹ  — ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਦੀ ਅਗਵਾਈ ''ਚ ਸੂਬੇ ਭਰ ''ਚ ਹਜ਼ਾਰਾਂ ਦੀ ਗਿਣਤੀ ਵਿਚ ਵਰਕਰਾਂ ਨੇ ਮੰਗਲਵਾਰ ਨੂੰ ਸਾਰੇ ਜ਼ਿਲਾ ਹੈੱਡਕੁਆਰਟਰਾਂ ''ਤੇ ਪ੍ਰਦਰਸ਼ਨ ਕਰ ਕੇ ''ਆਪ'' ਦੇ ਦਿੱਲੀ ਤੋਂ ਐੱਮ. ਐੱਲ. ਏ. ਨਰੇਸ਼ ਯਾਦਵ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ। ਇਸ ਪਿੱਛੋਂ ਨੇਤਾਵਾਂ ਨੇ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਸੰਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ।
ਪ੍ਰੈੱਸ ਨੂੰ ਜਾਰੀ ਬਿਆਨ ਵਿਚ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਦੇ ਐੱਮ. ਐੱਲ. ਏ. ਦੀ ਗ੍ਰਿਫਤਾਰੀ ਬਾਦਲਾਂ ਦੀ ਆਪ ਪ੍ਰਤੀ ਕੋਝੀ ਸਾਜ਼ਿਸ਼ ਅਤੇ ਪਿਛਲੇ 9 ਸਾਲਾਂ ਦੌਰਾਨ ਕੀਤੇ ਗਏ ਕੁਕਰਮਾਂ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਸਜ਼ਾ ਹੈ। ਛੋਟੇਪੁਰ ਨੇ ਕਿਹਾ ਕਿ ਬਾਦਲਾਂ ਕੋਲ ਸਰਕਾਰ ਦੇ ਕੰਮਾਂ ਬਾਰੇ ਦੱਸਣ ਲਈ ਕੁਝ ਵੀ ਨਹੀਂ ਹੈ ਅਤੇ ਉਹ ਲੋਕਾਂ ਦੇ ਰੋਹ ਨੂੰ ਬਰਦਾਸ਼ਤ ਕਰਨ ''ਚ ਨਾਕਾਮ ਸਿੱਧ ਹੋ ਰਹੇ ਹਨ।


Gurminder Singh

Content Editor

Related News