500-1000 ਦੇ ਨੋਟਾਂ ਨੇ ਲੋਕਾਂ ''ਚ ਮਚਾਈ ਹਾਹਾਕਾਰ, ਫਿਰੋਜ਼ਪੁਰੀਆਂ ਦੇ ਵੀ ਕਢਾਏ ਪਸੀਨੇ (ਵੀਡੀਓ)

Wednesday, Nov 09, 2016 - 05:01 PM (IST)

ਫਿਰੋਜ਼ਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਧਨ ''ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕਦੇ ਹੋਏ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਹਨ, ਜਿਸ ਤੋਂ ਬਾਅਦ ਆਮ ਲੋਕਾਂ ''ਚ ਹਫੜਾ-ਦਫੜੀ ਮਚੀ ਹੋਈ ਹੈ। ਇਸ ਸਬੰਧੀ ਫਿਰੋਜ਼ਪੁਰ ''ਚ ਵੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਮਾਨ ਖਰੀਦਣ ਜਾਂ ਫਿਰ ਕਿਸੇ ਹੋਰ ਚੀਜ਼ ਲਈ ਪੈਸੇ ਦਾ ਭੁਗਤਾਨ ਕਰਨ ਲਈ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਦੱਸ ਦਈਏ ਕਿ ਹਵਾਈ ਜਹਾਜ਼ਾਂ ਦੀਆਂ ਟਿਕਟਾਂ, ਰੇਲਵੇ, ਸਰਕਾਰੀ ਬੱਸ ਟਿਕਟ ਕਾਊਂਟਰ ਅਤੇ ਹਸਪਤਾਲਾਂ ਵਿਚ 11 ਅਤੇ 12 ਨਵੰਬਰ ਦੀ ਦਰਮਿਆਨੀ ਰਾਤ ਤਕ ਇਹ ਨੋਟ ਚੱਲਣਗੇ।


author

Gurminder Singh

Content Editor

Related News