ਨਾਰਕੋ ਟੈਰੇਰਿਜ਼ਮ ਦੇ ਸਾਏ 'ਚ ਘਿਰਿਆ ਹੈ ਪੰਜਾਬ, ਬਰਾਮਦ ਹੋ ਰਹੇ ਨੇ ਹਾਈਟੈੱਕ ਹਥਿਆਰ

06/02/2020 11:53:26 AM

ਜਲੰਧਰ (ਕਮਲੇਸ਼)— ਪੰਜਾਬ ਇਸ ਸਮੇਂ ਨਾਰਕੋ ਟੈਰੇਰਿਜ਼ਮ ਨਾਲ ਜੂਝ ਰਿਹਾ ਹੈ। ਆਈ. ਐੱਸ. ਆਈ. ਅਤੇ ਕੇ. ਐੱਲ. ਐੱਫ. ਸੰਸਥਾ ਨੇ ਪੰਜਾਬ ਦੇ ਗੈਂਗਸਟਰਾਂ ਨਾਲ ਸੰਬੰਧ ਸਥਾਪਤ ਕੀਤੇ ਹੋਏ ਹਨ ਅਤੇ ਉਨ੍ਹਾਂ ਦੀ ਮਦਦ ਨਾਲ ਪੰਜਾਬ 'ਚ ਨਾਰਕੋ ਟੈਰੇਰਿਜ਼ਮ ਫੈਲਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਹੈਰੋਇਨ ਸਮੱਗਲਰ ਚੀਤਾ ਦੀ ਗ੍ਰਿਫਤਾਰੀ ਨਾਲ ਇਸ ਗੱਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।
ਭਾਰਤ ਨੂੰ ਘੁਸਪੈਠ ਤੋਂ ਇਲਾਵਾ ਆਈ. ਐੱਸ. ਆਈ. ਡਰੱਗਜ਼ ਨਾਲ ਕਮਜ਼ੋਰ ਕਰਨ 'ਚ ਲੱਗੀ ਹੋਈ ਹੈ। ਡਰੱਗ ਬਦਲੇ ਮਿਲ ਰਹੀ ਡਰੱਗ ਮਨੀ ਨੂੰ ਅੱਤਵਾਦੀ ਗਤੀਵਿਧੀਆਂ 'ਚ ਵਰਤਿਆ ਜਾ ਰਿਹਾ ਹੈ ਅਤੇ ਇਸ 'ਚ ਆਈ. ਐੱਸ. ਆਈ. ਕੇ. ਐੱਲ. ਐੱਫ. ਦੇ ਖਾਲਿਸਤਾਨੀ ਏਜੰਟਾਂ ਦਾ ਖੂਬ ਫਾਇਦਾ ਉਠਾ ਰਿਹਾ ਹੈ।

ਕੇ. ਐੱਲ. ਐੱਫ. ਅਤੇ ਆਈ. ਐੱਸ. ਆਈ. ਮਿਲ ਕੇ ਪੰਜਾਬ ਦੇ ਨਾਮੀ ਗੈਂਗਸਟਰਾਂ ਨੂੰ ਉਨ੍ਹਾਂ ਲਈ ਕੰਮ ਕਰਨ ਲਈ ਰਾਜ਼ੀ ਕਰਦੇ ਹਨ, ਕਿਸੇ ਗੈਂਗਸਟਰ ਨੂੰ ਖਾਲਿਸਤਾਨ ਦੇ ਨਾਮ 'ਤੇ ਰਾਜ਼ੀ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਚੰਗੀ ਕਮਾਈ ਦਾ ਲਾਲਚ ਦਿੱਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਸਰਹੱਦ ਪਾਰ ਤੋਂ ਪੰਜਾਬ ਦੇ ਨਾਰਕੋ ਟੈਰੇਰਿਜ਼ਮ ਦੀ ਖੇਡ। ਬੀਤੇ ਦਿਨੀਂ ਓਕੂ ਯੂਨਿਟ ਅਤੇ ਕਾਊਂਟਰ ਇੰਟੈਲੀਜੈਂਸ ਨੇ ਜੁਆਇੰਟ ਆਪਰੇਸ਼ਨ 'ਚ ਮੋਸਟ ਵਾਂਟਡ ਗੈਂਗਸਟਰ ਬਿੱਲਾ ਨੂੰ ਉਸ ਦੇ 5 ਸਾਥੀਆਂ ਸਮੇਤ ਕਾਬੂ ਕੀਤਾ ਸੀ। ਬਿੱਲਾ ਤੋਂ ਹਾਈਟੈੱਕ ਹਥਿਆਰ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਹਥਿਆਰਾਂ 'ਚ ਪਿਸਤੌਲ ਅਮਰੀਕੀ ਰਾਸ਼ਟਰਪਤੀ ਦੀ ਸਕਿਓਰਿਟੀ 'ਚ ਤਾਇਨਾਤ ਯੂ. ਐੱਸ. ਸੀਕ੍ਰੇਟ ਸਰਵਿਸ ਏਜੰਟ ਕੋਲ ਹੁੰਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

PunjabKesari

ਇਹ ਮੰਨਿਆ ਜਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਹੀ ਪੰਜਾਬ 'ਚ ਆਏ ਸਨ ਅਤੇ ਇਸ ਨੂੰ ਲੈ ਕੇ ਖੁਲਾਸਾ ਵੀ ਹੋਇਆ ਸੀ ਕਿਉਂਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ ਕਿ ਬਿੱਲੇ ਦੇ ਸੰਬੰਧ ਪਾਕਿਸਤਾਨ 'ਚ ਮਾਰੇ ਗਏ ਕੇ. ਐੱਲ. ਐੱਫ. ਦੇ ਪ੍ਰਮੁੱਖ ਹਰਮੀਤ ਸਿੰਘ ਨਾਲ ਸਨ। ਪੁਲਸ ਦੀ ਜਾਂਚ ਗੈਂਗਸਟਰ ਹੈਰੀ ਚੱਢਾ ਅਤੇ ਸੁੱਖਾ ਭੀਖਾਰੀਵਾਲ ਤੱਕ ਵੀ ਜਾ ਸਕਦੀ ਹੈ ਕਿਉਂਕਿ ਇਹ ਦੋਵੇਂ ਗੈਂਗਸਟਰ ਬਿੱਲਾ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਪੁਲਸ ਜਾਂਚ 'ਚ ਜਲਦ ਪਤਾ ਲੱਗ ਸਕਦਾ ਹੈ ਕਿ ਨਾਰਕੋ ਟੈਰੇਰਿਜ਼ਮ 'ਚ ਪੰਜਾਬ ਦੇ ਕਿੰਨੇ ਹੋਰ ਗੈਂਗਸਟਰ ਜੁੜੇ ਹੋਏ ਹਨ। ਪੰਜਾਬ 'ਚ ਹੈਰੋਇਨ ਦਾ ਸੇਵਨ ਕਰ ਰਿਹਾ ਨੌਜਵਾਨ ਇਸ ਗੱਲ ਤੋਂ ਜਾਣੂ ਨਹੀਂ ਹੁੰਦਾ ਕਿ ਉਹ ਅਣਜਾਣੇ 'ਚ ਹੀ ਅੱਤਵਾਦ ਲਈ ਫੰਡਿੰਗ ਕਰ ਰਹੇ ਹਨ। ਬਿੱਲਾ ਤੋਂ ਫੜੇ ਗਏ ਹਥਿਆਰ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੇ ਹਨ ਕਿ ਇਹ ਹਥਿਆਰ ਕਿਤੇ ਰਿਫਰੈਂਡਮ 2020 ਲਈ ਤਾਂ ਨਹੀਂ ਲਏ ਗਏ ਸਨ ।


ਹਵਾਲਾ ਬਣਿਆ ਨਾਰਕੋ ਟੈਰਰਿਜ਼ਮ ਦਾ ਸਹਾਰਾ
ਨਾਰਕੋ ਟੈਰੇਰਿਜ਼ਮ ਟਰੇਡ ਲਈ ਹਵਾਲਾ ਇਕ ਸਹਾਰਾ ਬਣਿਆ ਹੋਇਆ ਹੈ ਜੇਕਰ ਇਸ ਟਰੇਡ ਨੂੰ ਖਤਮ ਕਰਨਾ ਹੈ ਤਾਂ ਹਵਾਲੇ ਰਾਹੀਂ ਭੇਜੀ ਜਾ ਰਹੀ ਰਕਮ 'ਤੇ ਵੀ ਪੂਰੀ ਨਜ਼ਰ ਰੱਖਣੀ ਹੋਵੇਗੀ ਅਤੇ ਇਸ ਲਈ ਸ਼ੱਕੀ ਮਨੀ ਐਕਸਚੇਂਜਰਜ਼ 'ਤੇ ਵੀ ਨਕੇਲ ਕੱਸਣੀ ਜ਼ਰੂਰੀ ਹੋਵੇਗੀ। ਬਾਰਡਰ ਪਾਰ ਤੋਂ ਆਉਣ ਵਾਲੀ ਖੇਪ ਵੱਡੀ ਹੁੰਦੀ ਹੈ ਇਸ ਲਈ ਪੈਸੇ ਇਕੋ ਵੇਲੇ ਨਹੀਂ ਦਿੱਤੇ ਜਾ ਸਕਦੇ ਸਗੋਂ ਹਵਾਲਾ ਰਾਹੀਂ ਥੋੜ੍ਹੇ-ਥੋੜ੍ਹੇ ਪੈਕੇਜ 'ਚ ਭੇਜੇ ਜਾਂਦੇ ਹਨ। ਪੰਜਾਬ 'ਚ ਡਰੱਗ ਵਿਕਣ ਤੋਂ ਬਾਅਦ ਗੈਂਗਸਟਰ ਆਪਣਾ ਹਿੱਸਾ ਰੱਖ ਕੇ ਬਾਕੀ ਰਕਮ ਆਪਣੇ ਰਹਿਨੁਮਾਵਾਂ ਤੱਕ ਪਹੁੰਚਾਉਂਦੇ ਹਨ ਅਤੇ ਫਿਰ ਇਹੀ ਰਕਮ ਘਾਟੀ (ਕਸ਼ਮੀਰ) 'ਚ ਅੱਤਵਾਦੀ ਗਰੁੱਪਾਂ ਤੱਕ ਪਹੁੰਚਾਈ ਜਾਂਦੀ ਹੈ ਅਤੇ ਉਸੇ ਤੋਂ ਪੂਰੇ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਤਾਂਡਵ, ਇਕੋ ਪਰਿਵਾਰ ਦੇ 7 ਮੈਂਬਰਾਂ ਸਣੇ 10 ਨਵੇਂ ਕੇਸ ਮਿਲੇ

ਸਾਰੀਆਂ ਏਜੰਸੀਆਂ ਨੂੰ ਰਹਿਣਾ ਹੋਵੇਗਾ ਚੌਕਸ
ਰਿਫਰੈਂਡਮ 2020 ਨੂੰ ਲੈ ਕੇ ਆਈ. ਐੱਸ. ਆਈ. ਦੇ ਨਾਲ ਮਿਲ ਕੇ ਖਾਲਿਸਤਾਨੀ ਗਰੁੱਪ ਵੱਡੀ ਸਾਜ਼ਿਸ਼ ਰਚ ਸਕਦਾ ਹੈ। ਕੋਰੋਨਾ ਮਹਾਮਾਰੀ ਦੇ ਚਲਦੇ ਪੁਲਸ ਵੀ ਸਥਿਤੀ ਨੂੰ ਕੰਟਰੋਲ ਕਰਨ 'ਚ ਲੱਗੀ ਹੋਈ ਹੈ, ਅਜਿਹੇ 'ਚ ਉਕਤ ਗਰੁੱਪ ਆਪਣੀ ਸਾਜ਼ਿਸ਼ ਨੂੰ ਪ੍ਰਵਾਨ ਚੜ੍ਹਾ ਸਕਦੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਵੱਡੇ ਗੈਂਗਸਟਰਾਂ 'ਤੇ ਨਜ਼ਰ ਵੀ ਰੱਖਣੀ ਜ਼ਰੂਰੀ ਹੈ। ਗੈਂਗਸਟਰ ਜੈਪਾਲ ਭੁੱਲਰ ਨੇ ਕੁਝ ਸਮੇਂ ਪਹਿਲਾਂ ਲੁਧਿਆਣੇ 'ਚ 30 ਕਿੱਲੋ ਸੋਨੇ ਦੀ ਡਕੈਤੀ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਤੱਕ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ ਜਦਕਿ ਇਸ ਦੇ ਕੁਝ ਸਾਥੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪੰਜਾਬ ਨੂੰ ਬਚਾਉਣ ਦੇ ਲਈ ਨਾਰਕੋਟਿਸ ਦੀ ਕਮਰ ਤੋੜਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ ਹੋਇਆ 'ਕੋਰੋਨਾ' ਮੁਕਤ, ਆਖਰੀ ਮਰੀਜ਼ ਠੀਕ ਹੋ ਕੇ ਪਰਤਿਆ ਘਰ


shivani attri

Content Editor

Related News