ਨੰਗਲ ਵਿਖੇ ਜੰਗਲ ’ਚ ਖੇਤੀ ’ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਬਰਾਮਦ

Sunday, Aug 01, 2021 - 04:49 PM (IST)

ਨੰਗਲ ਵਿਖੇ ਜੰਗਲ ’ਚ ਖੇਤੀ ’ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਬਰਾਮਦ

ਨੰਗਲ (ਵਰੁਣ)— ਨੰਗਲ ਦੇ ਨਾਲ ਲੱਗਦੀਆਂ ਸ਼ਿਵਾਲਿਕ ਪਹਾੜੀਆਂ ’ਚ ਮਾਤਾ ਜਲਪਾ ਦੇਵੀ ਦੇ ਮੰਦਿਰ ਦੇ ਕੋਲ ਜੰਗਲ ’ਚ ਪੈਸਿਟਸਾਈਡ ਮੈਡੀਸਨ ਥਾਂ-ਥਾਂ ’ਤੇ ਬਿਖਰੀਆਂ ਹੋਈਆਂ ਮਿਲੀਆਂ। ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਪਸ਼ੂਆਂ ਨੂੰ ਚਰਾਉਣ ਲਈ ਜੰਗਲ ਜਾਂਦਾ ਸੀ।

PunjabKesari

ਪਿਛਲੇ ਇਕ ਮਹੀਨੇ ਤੋਂ ਉਸ ਦੀਆਂ 6 ਬਕਰੀਆਂ ਮਰ ਚੁੱਕੀਆਂ ਹਨ। ਕੱਲ੍ਹ ਬਕਰੀਆਂ ਲਿਜਾਂਦੇ ਸਮੇਂ ਹੀ ਉਸ ਨੇ ਖੇਤਾਂ ’ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਨੂੰ ਜੰਗਲ ’ਚ ਵੱਖ=-ਵੱਖ ਥਾਂ ’ਤੇ ਬਿਖਰੀਆਂ ਹੋਈਆਂ ਵੇਖੀਆਂ। 

ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

PunjabKesari

ਇਸ ਦੇ ਬਾਅਦ ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਅਤੇ ਖੇਤੀਬਾੜੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਅੱਜ ਜੰਗਲ ’ਚ ਜਾ ਕੇ ਉਨ੍ਹਾਂ ਦਵਾਈਆਂ ਦੀ ਜਾਂਚ ਕੀਤੀ ਅਤੇ ਵੇਖਿਆ ਕਿ ਇਸ ’ਚ ਕਈ ਦਵਾਈਆਂ ਅਜਿਹੀਆਂ ਹਨ, ਜਿਸ ਨੂੰ ਵੇਚਣ ’ਤੇ ਵੀ ਪਾਬੰਦੀ ਲੱਗੀ ਹੋਈ ਹੈ। 

PunjabKesari

ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News