ਨਾਂਦੇੜ-ਅੰਮ੍ਰਿਤਸਰ ਸੱਚਖੰਡ ਐਕਸਪ੍ਰੈਸ ਟ੍ਰੇਨ 1 ਤੋਂ ਚੱਲੇਗੀ
Tuesday, Dec 29, 2020 - 09:21 PM (IST)
ਜੈਤੋ,(ਰਘੂਨੰਦਨ ਪਰਾਸ਼ਰ)-ਭਾਰਤੀ ਰੇਲ ਮੰਤਰਾਲਾ ਨੇ ਨਾਂਦੇੜ-ਅੰਮ੍ਰਿਤਸਰ ਸੱਚਖੰਡ ਐਕਸਪ੍ਰੈਸ ਟ੍ਰੇਨ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਰੇਲ ਨੰਬਰ 02715 ਨਾਂਦੇੜ-ਅੰਮ੍ਰਿਤਸਰ ਸੱਚਖੰਡ ਐਕਸਪ੍ਰੈਸ ਸ੍ਰੀ ਨਾਂਦੇੜ ਸਾਹਿਬ ਤੋਂ 1 ਜਨਵਰੀ ਨੂੰ ਸਵੇਰੇ 9.30 ਵਜੇ ਚੱਲੇਗੀ ਅਤੇ ਰਾਤ 8.30 ਵਜੇ ਅੰਮ੍ਰਿਤਸਰ ਪਹੁੰਚੇਗੀ। ਜਦੋਂਕਿ ਰੇਲ ਨੰਬਰ 02716 ਅੰਮ੍ਰਿਤਸਰ-ਨਾਂਦੇੜ ਸਾਹਿਬ ਸੱਚਖੰਡ ਐਕਸਪ੍ਰੈੱਸ ਰੇਲ ਗੱਡੀ 3 ਜਨਵਰੀ ਨੂੰ ਸਵੇਰੇ 4.25 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 2.10 ਵਜੇ ਸ੍ਰੀ ਨਾਂਦੇੜ ਸਾਹਿਬ ਪਹੁੰਚੇਗੀ। ਰੇਲ ਗੱਡੀ ਹੁਣ ਰਾਜਪੁਰਾ-ਖੰਨਾ-ਸਰਹਿੰਦ ਦੀ ਬਜਾਏ ਚੰਡੀਗੜ੍ਹ ਰਾਹੀਂ ਚੱਲੇਗੀ। ਸੂਤਰਾਂ ਅਨੁਸਾਰ ਫਿਰੋਜ਼ਪੁਰ ਰੇਲ ਮੰਡਲ ਨੇ 24 ਸਤੰਬਰ ਨੂੰ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਨੂੰ ਧਿਆਨ ’ਚ ਰੱਖਦਿਆਂ ਅੰਮ੍ਰਿਤਸਰ ਤੋਂ ਕਈ ਰੇਲ ਗੱਡੀਆਂ ਚਲਾਉਣੀਆਂ ਬੰਦ ਕਰ ਦਿੱਤੀਆਂ ਸੀ, ਜਿੰਨ੍ਹਾਂ ਵਿਚ ਇੱਕ ਰੇਲ ਗੱਡੀ ਅੰਮ੍ਰਿਤਸਰ-ਨਾਂਦੇੜ ਸਾਹਿਬ ਸੱਚਖੰਡ ਐਕਸਪ੍ਰੈਸ ਵੀ ਸ਼ਾਮਲ ਸੀ।