ਨੰਬਰਦਾਰ ਯੂਨੀਅਨ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

Friday, Jan 05, 2018 - 02:00 PM (IST)

ਨੰਬਰਦਾਰ ਯੂਨੀਅਨ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ


ਜਲੰਧਰ (ਅਮਿਤ) – ਪੰਜਾਬ ਨੰਬਰਦਾਰ ਯੂਨੀਅਨ ਨੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਦੀ ਪ੍ਰਧਾਨਗੀ ਵਿਚ ਵੀਰਵਾਰ ਨੂੰ ਇਕ ਵਫਦ ਨੇ ਡੀ. ਸੀ. ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਮੰਗ-ਪੱਤਰ ਦਿੱਤਾ। 
ਯੂਨੀਅਨ ਨੇ ਡੀ. ਸੀ. ਤੋਂ ਗੁਹਾਰ ਲਾਈ ਕਿ ਜਲੰਧਰ ਚੁੰਗੀ ਨੂਰਮਹਿਲ ਵਿਚ ਬੀਤੇ 3 ਮਹੀਨੇ ਤੋਂ ਸੜਕ ਵਿਚ ਡੂੰਘਾ ਟੋਇਆ ਹੈ, ਜਿਸ ਨਾਲ ਹਰ ਆਉਣ ਜਾਣ ਵਾਲੇ ਦੀ ਜਾਨ ਲਈ ਖਤਰਾ ਬਣਿਆ ਹੋਇਆ ਹੈ ਪਰ ਸਬੰਧਿਤ ਡਿਪਾਰਟਮੈਂਟ (ਪੀ. ਡਬਲਯੂ. ਡੀ.) ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਦੇ ਨਾਲ ਹੀ ਨਕੋਦਰ ਟੀ-ਪੁਆਇੰਟ 'ਤੇ ਨੂਰਮਹਿਲ ਤੋਂ ਜਲੰਧਰ ਚੁੰਗੀ ਤੱਕ ਬਣੀ ਸੜਕ ਲਗਭਗ 6 ਤੋਂ 10 ਇੰਚ ਤੱਕ ਉਬੜ-ਖਾਬੜ ਹੈ। ਇਥੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਇਸ ਕਾਰਨ 10 ਤੋਂ ਜ਼ਿਆਦਾ ਲੋਕ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ ਅਤੇ ਅਨੇਕਾਂ ਵਿਅਕਤੀ ਜ਼ਖਮੀ ਵੀ ਹੋ ਚੁੱਕੇ ਹਨ। ਯੂਨੀਅਨ ਨੇ ਡੀ. ਸੀ. ਨੂੰ ਬੇਨਤੀ ਕੀਤੀ ਕਿ  ਮਾਮਲੇ ਦੀ ਉਚ-ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੇਕਰ ਵਿਭਾਗ ਨੇ 26 ਜਨਵਰੀ ਤੋਂ ਪਹਿਲਾਂ-ਪਹਿਲਾਂ ਬਰਾਬਰ ਨਾ ਕੀਤੀ ਤਾਂ ਯੂਨੀਅਨ ਲੋਕ-ਹਿੱਤ ਵਿਚ ਵਿਭਾਗ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕਰੇਗੀ। ਇਸ ਮੌਕੇ ਜਨਰਲ ਸੈਕਟਰੀ ਕੀਮਤੀ ਲਾਲ, ਚੰਦਰ ਕਲੇਰ, ਅਰਸ਼ਦੀਪ (ਆਸ਼ੂ) ਆਦਿ ਹਾਜ਼ਰ ਸਨ।


Related News