ਹੋਲੇ ਮਹੱਲੇ ਦੇ ਮੱਦੇਨਜ਼ਰ ਨੱਕੀਆਂ ਟੋਲ ਪਲਾਜ਼ਾ ਬੰਦ, 8 ਮਾਰਚ ਤਕ ਮੁਫ਼ਤ ਲੰਘਣਗੇ ਵਾਹਨ

Saturday, Mar 04, 2023 - 07:49 PM (IST)

ਹੋਲੇ ਮਹੱਲੇ ਦੇ ਮੱਦੇਨਜ਼ਰ ਨੱਕੀਆਂ ਟੋਲ ਪਲਾਜ਼ਾ ਬੰਦ, 8 ਮਾਰਚ ਤਕ ਮੁਫ਼ਤ ਲੰਘਣਗੇ ਵਾਹਨ

ਸ੍ਰੀ ਅਨੰਦਪੁਰ ਸਾਹਿਬ (ਚੌਵੇਸ਼ ਲੋਟਾਵਾ) : ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਸਾਲਾਨਾ 6 ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਮੇਲਾ 3 ਮਾਰਚ ਤੋਂ 8 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ, ਦੇ ਸਬੰਧ ਵਿਚ ਭਾਰੀ ਤਾਦਾਦ ’ਚ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

PunjabKesari

ਸੰਗਤ ਦੀ ਸਹੂਲਤ ਲਈ ਪਿੰਡ ਨੱਕੀਆਂ ਵਿਖੇ ਲੱਗਿਆ ਹੋਇਆ ਰੋਹਨ-ਰਾਜਦੀਪ ਟੋਲ ਪਲਾਜ਼ਾ ਡਿਪਟੀ ਕਮਿਸ਼ਨਰ ਰੂਪਨਗਰ ਨੇ ਟੋਲ ਪਲਾਜ਼ਾ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਬੰਦ ਕਰਵਾ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਟੋਲ ਪਲਾਜ਼ਾ ਨੱਕੀਆਂ ਦੇ ਮੇਨੈਜਰ ਕੈਪਟਨ ਦਰਸ਼ਨ ਲਾਲ ਸੈਣੀ ਨੇ ਦੱਸਿਆ ਕਿ ਹਰ ਸਾਲ ਵਾਂਗ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਮੱਦੇਨਜ਼ਰ ਨੱਕੀਆਂ ਟੋਲ ਪਲਾਜ਼ਾ ਇਸ ਵਾਰ 3 ਮਾਰਚ ਤੋਂ 8 ਮਾਰਚ ਰਾਤ ਤਕ ਬੰਦ ਕਰ ਦਿੱਤਾ ਗਿਆ ਹੈ। ਹੁਣ ਹਰੇਕ ਵਾਹਨ ਮੁਫ਼ਤ ਲੰਘ ਸਕਦਾ ਹੈ।

PunjabKesari


author

Manoj

Content Editor

Related News