ਜਲੰਧਰ ਵਿਖੇ ਰਾਇਲ ਪੈਲੇਸ ''ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਲਹਿਰਾਈਆਂ ਗਈਆਂ ਤਲਵਾਰਾਂ
Sunday, Dec 01, 2024 - 11:28 AM (IST)
ਜਲੰਧਰ (ਜ. ਬ.)- ਮਾਡਲ ਟਾਊਨ ਸਥਿਤ ਰਾਇਲ ਪੈਲੇਸ ਵਿਚ ਦੇਰ ਸ਼ਾਮ ਕੁਝ ਹਥਿਆਰਬੰਦ ਨੌਜਵਾਨਾਂ ਨੇ ਪੈਲੇਸ ਵਿਚ ਦਾਖ਼ਲ ਹੋ ਕੇ ਤੋੜਭੰਨ ਕਰਕੇ ਗੁੰਡਾਗਰਦੀ ਕੀਤੀ। ਹਮਲਾਵਰਾਂ ਵੱਲੋਂ ਪੈਲੇਸ ਵਿਚ ਐੱਲ. ਸੀ. ਡੀ., ਸ਼ੀਸ਼ੇ, ਪੈਲੇਸ ਦੇ ਬਾਹਰ ਖੜ੍ਹੀ ਕਰ ਦੇ ਸ਼ੀਸ਼ੇ ਆਦਿ ਤੋੜ ਦਿੱਤੇ ਗਏ। ਘਟਨਾ ਤੋਂ ਬਾਅਦ ਮੂੰਹ ਕੱਪੜੇ ਨਾਲ ਢਕ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੂਰਾ ਮਾਮਲਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ ਹੈ। ਸੂਚਨਾ ਮਿਲਣ ’ਤੇ ਥਾਣਾ ਭਾਰਗਵ ਕੈਂਪ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਪੀੜਤ ਆਸ਼ੂ ਪੁੱਤਰ ਜੋਗਿੰਦਰ ਪਾਲ ਨਿਵਾਸੀ ਮਾਡਲ ਹਾਊਸ ਨੇ ਦੱਸਿਆ ਕਿ ਸ਼ਾਮ ਨੂੰ ਲਗਭਗ 6 ਵਜੇ ਮੋਟਰਸਾਈਕਲ ’ਤੇ ਸਵਾਰ 7-8 ਨੌਜਵਾਨ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਪੈਲੇਸ ਵਿਚ ਦਾਖ਼ਲ ਹੋਏ ਅਤੇ ਤੋੜਭੰਨ ਕਰਨ ਲੱਗੇ । ਇਸ ਦੌਰਾਨ ਸਟਾਫ਼ ਨੇ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ- ਪਤਨੀ ਤੇ 3 ਧੀਆਂ ਨਾਲ ਐਕਟਿਵਾ 'ਤੇ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਵਿਛ ਗਏ ਸੱਥਰ
ਆਸ਼ੂ ਦਾ ਕਹਿਣਾ ਹੈ ਕਿ ਲਗਭਗ 8 ਮਹੀਨੇ ਪਹਿਲਾਂ ਵੀ ਉਸ ਦੇ ਪੈਲੇਸ ’ਚ ਕੁਝ ਲੋਕਾਂ ਨੇ ਤੋੜ-ਭੰਨ ਕੀਤੀ ਸੀ, ਜਿਸ ਦੌਰਾਨ ਇਕ ਨੌਜਵਾਨ ਨੂੰ ਪੁਲਸ ਨੇ ਟ੍ਰੇਸ ਕਰ ਲਿਆ ਸੀ ਜਦਕਿ ਬਾਕੀ ਟ੍ਰੇਸ ਨਹੀਂ ਹੋਏ, ਉਸ ਨੂੰ ਪੂਰਾ ਯਕੀਨ ਹੈ ਕਿ ਉਕਤ ਲੋਕਾਂ ਨੇ ਹੀ ਇਹ ਕੰਮ ਕੀਤਾ ਹੈ। ਉਥੇ ਹੀ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈਕ ਕਰ ਰਹੀ ਸੀ ਤਾਂ ਕਿ ਕ੍ਰਾਈਮ ਕਰਨ ਵਾਲਿਆਂ ਨੂੰ ਟ੍ਰੇਸ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਕੇਲਿਆਂ ਨੇ ਮਰਵਾ ਦਿੱਤਾ ਦੁਕਾਨਦਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8