ਨਗਰ ਪੰਚਾਇਤ ਕਾਮਿਆਂ ਨੇ ਫੂਕਿਆ ਸਰਕਾਰ ਦਾ ਪੁਤਲਾ

Saturday, Feb 24, 2018 - 07:01 AM (IST)

ਨਗਰ ਪੰਚਾਇਤ ਕਾਮਿਆਂ ਨੇ ਫੂਕਿਆ ਸਰਕਾਰ ਦਾ ਪੁਤਲਾ

ਕੋਟ ਈਸੇ ਖਾਂ, (ਸੰਜੀਵ, ਗਰੋਵਰ)- ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਫੈਸਲੇ ਮੁਤਾਬਕ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਕਾਮਿਆਂ ਨੇ ਰੋਸ ਮਾਰਚ ਕੱਢਦਿਆਂ ਸ਼ਹਿਰ ਦੇ ਮੇਨ ਚੌਕ 'ਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। 
ਕਾਮਿਆਂ ਨੇ ਦੱਸਿਆ ਕਿ ਐਕਸ਼ਨ ਕਮੇਟੀ ਦੇ ਸੱਦੇ 'ਤੇ ਮੁਲਾਜ਼ਮਾਂ ਵੱਲੋਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਵੱਖ-ਵੱਖ ਸ਼ਹਿਰਾਂ 'ਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ 7 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਪੱਧਰੀ ਰੈਲੀ ਕਰ ਕੇ ਸੂਬਾ ਸਰਕਾਰ ਨੂੰ ਹਲੂਣਿਆ ਜਾਵੇਗਾ।
ਕੀ ਹਨ ਮੰਗਾਂ
ਸਮੇਂ ਸਿਰ ਤਨਖਾਹ, ਠੇਕੇਦਾਰੀ ਸਿਸਟਮ ਨੂੰ ਬੰਦ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਨਵੀਂ ਭਰਤੀ ਕਰਨ, ਪੁਰਾਣੀ ਪੈਨਸ਼ਨ ਸਕੀਮ ਦੁਬਾਰਾ ਲਾਗੂ ਕਰਨ, ਸਫਾਈ ਕਰਮਚਾਰੀਆਂ ਲਈ ਭੱਤਾ, ਮੁਲਾਜ਼ਮਾਂ ਦੀ ਤਰੱਕੀ, ਤਰਸ ਦੇ ਆਧਾਰ 'ਤੇ ਨੌਕਰੀ, ਘੱਟੋ-ਘੱਟ 24,000 ਰੁਪਏ ਮਹੀਨਾ ਉਜਰਤ ਦੇਣ, ਕੰਮ ਬਰਾਬਰ ਤਨਖਾਹ ਦੇਣ ਤੋਂ ਇਲਾਵਾ ਭਿੱਖੀਵਿੰਡ ਨਗਰ ਕੌਂਸਲ ਦੇ ਕੱਢੇ ਗਏ ਮੁਲਾਜ਼ਮਾਂ ਨੂੰ ਦੁਬਾਰਾ ਰੱਖਣ ਸਬੰਧੀ ਆਦਿ ਮੰਗਾਂ ਸ਼ਾਮਲ ਸਨ।


Related News