ਨਗਰ ਪੰਚਾਇਤ ਚੋਣਾਂ ਲਈ ਕਾਂਗਰਸ ਵੱਲੋਂ 15 ਉਮੀਦਵਾਰਾਂ ਦੀ ਸੂਚੀ ਜਾਰੀ

Wednesday, Dec 06, 2017 - 06:58 PM (IST)

ਤਲਵੰਡੀ ਸਾਬੋ(ਮੁਨੀਸ਼)— 17 ਦਸੰਬਰ ਨੂੰ ਹੋਣ ਵਾਲੀਆਂ ਨਗਰ-ਨਿਗਮ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਤਲਵੰਡੀ ਸਾਬੋ ਨਗਰ ਪੰਚਾਇਤ ਦੀਆਂ ਚੋਣਾਂ ਲਈ 15 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਇਹ ਲਿਸਟ ਪੰਜਾਬ ਸੂਬਾ ਕਾਂਗਰਸ ਦੇ ਬੁਲਾਰੇ ਖੁਸ਼ਬਾਜ਼ ਵੱਲੋਂ ਜਾਰੀ ਕੀਤੀ ਗਈ।

PunjabKesari

ਵਾਰਡ ਨੰਬਰ 1 'ਚੋਂ ਗੁਰਜਿੰਦਰ ਕੌਰ ਪਤਨੀ ਸੂਬਾ ਸਿੰਘ, ਵਾਰਡ ਨੰਬਰ 2 'ਚੋਂ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ, ਵਾਰਡ ਨੰਬਰ 3 'ਚੋਂ ਗੁਰਮੀਤ ਕੌਰ ਪਤਨੀ ਜਸਵੰਤ ਸਿੰਘ, ਵਾਰਡ ਨੰਬਰ-4 'ਚੋਂ ਅਜ਼ੀਜ਼ ਖਾਨ ਪੁੱਤਰ ਵਜ਼ੀਰ ਖਾਨ ਵਾਰਡ ਨੰਬਰ 5 'ਚੋਂ ਅੰਗਰੇਜ਼ ਕੌਰ ਪਤਨੀ ਜੀਤ ਸਿੰਘ, ਵਾਰਡ ਨੰਬਰ 6 'ਚੋਂ ਲੱਖਵੀਰ ਸਿੰਘ ਪੁੱਤਰ ਕੁੰਦਰ ਸਿੰਘ, ਵਾਰਡ ਨੰਬਰ 7 'ਚੋਂ ਕਰਮਜੀਤ ਕੌਰ ਪਤਨੀ ਨਸੀਬ ਸਿੰਘ, ਵਾਰਡ ਨੰਬਰ 8 'ਚੋਂ ਮੰਗੂ ਸਿੰਘ ਪੁੱਤਰ ਮਹਿੰਦਰ ਸਿੰਘ, ਵਾਰਡ ਨੰਬਰ 9 'ਚੋਂ ਅੰਜੁਨਾ ਰਾਣੀ ਪਤਨੀ ਅਰੁਣ ਕੁਮਾਰ, ਵਾਰਡ ਨੰਬਰ 10 'ਚੋਂ ਨਵਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ, ਵਾਰਡ ਨੰਬਰ 11 'ਚੋਂ ਹਰਬੰਸ ਸਿੰਘ ਪੁੱਤਰ ਮਹਿੰਦਰ ਸਿੰਘ, ਵਾਰਡ ਨੰਬਰ 12 'ਚੋਂ ਸੰਤੋਸ਼ ਰਾਣੀ ਪਤਨੀ ਤਰਸੇਮ ਕੁਮਾਰ, ਵਾਰਡ ਨੰਬਰ 13 'ਚੋਂ ਬਲਕਰਨ ਸਿੰਘ ਪੁੱਤਰ ਮੇਜਰ ਸਿੰਘ, ਵਾਰਡ ਨੰਬਰ 14 'ਚੋਂ ਗੁਰਮੇਲ ਕੌਰ ਪਤਨੀ ਪਿਆਰਾ ਸਿੰਘ, ਵਾਰਡ 15 'ਚੋਂ ਗੁਰਤਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਨੂੰ ਕਾਂਗਰਸ ਵੱਲੋਂ ਉਮੀਦਵਾਰਾਂ ਦੇ ਤੌਰ 'ਤੇ ਚੋਣਾਂ ਲਈ ਖੜ੍ਹੇ ਕੀਤਾ ਗਿਆ ਹੈ।


Related News