ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਰਾਤ ਹੋਈ ਰਵਾਨਾ (ਵੀਡੀਓ)

02/12/2016 12:04:22 PM

ਆਨੰਦਪੁਰ ਸਾਹਿਬ : ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਰੂਪੀ ਨਗਰ ਕੀਰਤਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਵੀਰਵਾਰ ਦੇਰ ਸ਼ਾਮ ਹਿਮਾਚਲ ''ਚ ਸਥਿਤ ਗੁਰਦੁਆਰਾ ਸਹਿਰਾ ਸਾਹਿਬ ਪੁੱਜਿਆ, ਜਿਸ ''ਚ ਹਜ਼ਾਰਾਂ ਦੀ ਗਿਣਤੀ ''ਚ ਸੰਗਤਾਂ ਸ਼ਾਮਲ ਹੋਈਆਂ। ਸਿੱਖ ਇਤਿਹਾਸ ''ਚ ਇਹ ਦਿਨ ਕਾਫੀ ਮਹੱਤਤਾ ਰੱਖਦਾ ਹੈ। ਇਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਰਾਤ ਸ਼੍ਰੀ ਆਨੰਦਪੁਰ ਸਾਹਿਬ ਤੋਂ ਹਿਮਾਚਲ ਸਥਿਤ ਗੁਰੂ ਕਾ ਲਾਹੌਰ ਲਈ ਰਵਾਨਾ ਹੋਈ ਸੀ।
ਗੁਰਦੁਆਰਾ ਭੌਰਾ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ''ਚ ਬਾਰਾਤ ਦੇ ਰੂਪ ''ਚ ਨਗਰ ਕੀਰਤਨ ਵੀਰਵਾਰ ਸਵੇਰੇ ਸ਼ੁਰੂ ਹੋਇਆ ਅਤੇ ਦੇਰ ਸ਼ਾਮ ਹਿਮਾਚਲ ਸਥਿਤ ਗੁਰਦੁਆਰਾ ਸਹਿਰਾ ਸਾਹਿਬ ਪੁੱਜਿਆ। ਇਸ ਦੌਰਾਨ ਸੰਗਤਾਂ ਨੂੰ ਲੰਗਰ ''ਚ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਪਰੋਸੀਆਂ ਗਈਆਂ। ਗੁਰਦੁਆਰਾ ਸਹਿਰਾ ਸਾਹਿਬ ''ਚ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਢਾਡੀ ਜੱਥਿਆਂ ਨੇ ਸੰਗਤ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ। 


Babita Marhas

News Editor

Related News