ਮਾਤਾ ਖੀਵੀ ਜੀ ਦੇ ਵਿਆਹ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
Saturday, Feb 03, 2018 - 03:59 PM (IST)
ਖਡੂਰ ਸਾਹਿਬ (ਜ.ਬ) - ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਖਡੂਰ ਸਾਹਿਬ ਤੋਂ ਸਜਾਏ ਨਗਰ ਕੀਰਤਨ ਦਾ ਨਗਰ ਸੰਘਰ ਕੋਟ ਪੁੱਜਣ 'ਤੇ ਪਿੰਡ ਦੀ ਲੰਗਰ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ, ਮੀਤ ਪ੍ਰਧਾਨ ਜਸਪਾਲ ਸਿੰਘ, ਸੈਕਟਰੀ ਸੁਖਵਿੰਦਰ ਸਿੰਘ 'ਤੇ ਐਨ.ਆਰ.ਆਈ ਬਲਕਾਰ ਸਿੰਘ ਸਰਪੰਚ ਸੰਘਰ ਅਤੇ ਕਮੇਟੀ ਮੈਂਬਰਾਂ ਨੇ ਸਵਾਗਤ ਕੀਤਾ। ਨਗਰ ਕੀਰਤਨ ਦੀ ਅਗਵਾਈ ਕਰ ਰਹੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ, ਬਾਬਾ ਗੁਰਮੀਤ ਸਿੰਘ ਕਾਰ ਸੇਵਾ ਖੋਸਾ ਕੋਟਲਾ, ਜੈਵਿੰਦਰ ਸਿੰਂਘ ਚੀਮਾ ਸਮੇਤ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਪੰਥ ਕਵੀਸ਼ਰੀ ਜਥੇ ਗਿਆਨੀ ਸਵਰਨ ਸਿੰਘ ਭੌਰ, ਗੋਲਡ ਮੈਡਲਲਿਸਟ ਬੀਬੀ ਅਮਨਦੀਪ ਕੌਰ ਖਾਲਸਾ ਆਦਿ ਦੇ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਵਰਣਨਯੋਗ ਹੈ ਕਿ ਇਸ ਨਗਰ ਕੀਰਤਨ ਮੌਕੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ। ਇਸ ਮੌਕੇ ਐਨ. ਆਰ. ਆਈ ਬਲਵਿੰਦਰ ਸਿੰਘ ਡੀ. ਸੀ. ਚੱਕ ਕਰੇ-ਖਾਂ ਵੱਲੋਂ ਕਰਵਾਏ ਗੁਰਦਾਸਪੁਰ 'ਤੇ ਤਰਨ ਤਾਰਨ ਜ਼ਿਲੇ ਦੀਆਂ ਕਬੱਡੀ ਟੀਮਾਂ ਵਿਚਕਾਰ ਕਬੱਡੀ ਦਾ ਮੈਚ ਕਰਵਾਇਆ। ਇਸ ਮੈਚ 'ਚ ਗੁਰਦਾਸਪੁਰ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਮੈਚ ਜਿਤ ਲਿਆ। ਇਸ ਮੌਕੇ ਭਗਵਾਨ ਸਿੰਘ, ਜਗੀਰ ਸਿੰਘ, ਕੁਲਦੀਪ ਸਿੰਘ, ਗੁਲਜਾਰ ਸਿੰਘ ਪ੍ਰਧਾਨ ਗੁ: ਕਮੇਟੀ ਆਦਿ ਵੱਡੀ ਗਿਣਤੀ ਸੰਗਤਾਂ ਨੇ ਹਾਜਰੀਆਂ ਭਰੀਆਂ।
