ਨਾਭਾ ਸਕਿਓਰਟੀ ਜੇਲ ਦੇ ਹਵਾਲਾਤੀਆਂ ਤੋਂ 7 ਮੋਬਾਇਲ ਬਰਾਮਦ

Friday, Jul 03, 2020 - 02:23 PM (IST)

ਨਾਭਾ ਸਕਿਓਰਟੀ ਜੇਲ ਦੇ ਹਵਾਲਾਤੀਆਂ ਤੋਂ 7 ਮੋਬਾਇਲ ਬਰਾਮਦ

ਨਾਭਾ (ਜੈਨ, ਖੁਰਾਣਾ) : ਹਮੇਸ਼ਾ ਹੀ ਵਿਵਾਦਾਂ 'ਚ ਰਹਿਣ ਵਾਲੀ ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ 'ਚੋਂ ਬੈਰਕ ਨੰ. 3 ਦੀ ਤਲਾਸ਼ੀ ਦੌਰਾਨ ਹਵਾਲਾਤੀਆਂ ਤੋਂ 7 ਮੋਬਾਇਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਨੇੜੇ ਝੰਡੇ ਫਾਟਕ ਲੁਧਿਆਣਾ, ਹਵਾਲਾਤੀ ਗੌਰਵ ਕੁਮਾਰ ਪੁੱਤਰ ਸੁਰੇਸ਼ ਮੰਡਲ ਵਾਸੀ ਮੁਨਿਆਰ ਚੱਕ (ਬਿਹਾਰ), ਹਵਾਲਾਤੀ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਸੀਨ (ਲੁਧਿਆਣਾ), ਜਗਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੰਗਵਾਲ (ਸੰਗਰੂਰ), ਹਵਾਲਾਤੀ ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਹਰਿਆਊ (ਸੰਗਰੂਰ), ਸਤਵੀਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਬਨੇਰਾ ਖੁਰਦ ਤੋਂ 7 ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਨ੍ਹਾਂ 'ਚੋਂ ਇਕ ਮੋਬਾਇਲ ਬਾਥਰੂਮ ਨੇੜੇ ਮਿੱਟੀ 'ਚ ਦੱਬਿਆ ਹੋਇਆ ਸੀ। ਜੇਲ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਅਨੁਸਾਰ ਕੋਤਵਾਲੀ ਪੁਲਸ ਨੇ 6 ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


 


author

Babita

Content Editor

Related News