ਨਾਭਾ ਪੁਲਸ ਵੱਲੋਂ ਰਾਹਗੀਰ ਜਨਾਨੀ ਪਾਸੋਂ 400 ਨਸ਼ੀਲੀਆਂ ਗੋਲੀਆਂ ਬਰਾਮਦ

Sunday, May 29, 2022 - 04:33 PM (IST)

ਨਾਭਾ ਪੁਲਸ ਵੱਲੋਂ ਰਾਹਗੀਰ ਜਨਾਨੀ ਪਾਸੋਂ 400 ਨਸ਼ੀਲੀਆਂ ਗੋਲੀਆਂ ਬਰਾਮਦ

ਨਾਭਾ (ਜੈਨ) : ਇੱਥੇ ਪੁਲਸ ਵੱਲੋਂ ਇਕ ਰਾਹਗੀਰ ਜਨਾਨੀ ਪਾਸੋਂ 400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਡੀ. ਐਸ. ਪੀ. ਰਾਜੇਸ਼ ਛਿੱਬੜ ਅਨੁਸਾਰ ਪਿੰਡ ਰੋਹਟੀ ਛੰਨਾ ਵਿਖੇ ਗਾਹਕਾਂ ਦੀ ਉਡੀਕ ਕਰ ਰਹੀ ਇਕ ਜਨਾਨੀ ਜਸਵਿੰਦਰ ਕੌਰ ਪਤਲੀ ਰਾਜਵੰਤ ਸਿੰਘ ਵਾਸੀ ਪਿੰਡ ਬਾਗੜੀਆਂ (ਅਮਰਗੜ੍ਹ) ਨੂੰ ਗ੍ਰਿਫ਼ਤਾਰ ਕਰਕੇ 400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਹ ਜਨਾਨੀ ਕੁੱਝ ਸਮੇਂ ਤੋਂ ਸਰਬਜੀਤ ਕੌਰ ਵਾਸੀ ਰੋਹਟੀ ਛੰਨਾ ਪਾਸ ਆਉਂਦੀ ਹੈ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦੀ ਆਦੀ ਹੈ। ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਛਾਪਾਮਾਰੀ ਕਰਕੇ ਕਾਰਵਾਈ ਕਰਦਿਆਂ ਜਨਾਨੀ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News