ਨਾਭਾ ਜੇਲ੍ਹ ''ਚ ਕੈਦੀਆਂ ਵੱਲੋਂ ਚਲਾਏ ਜਾ ਰਹੇ ਵੱਡੇ ਨੈੱਟਵਰਕ ਦਾ ਖ਼ੁਲਾਸਾ, ਇੰਝ ਸਾਹਮਣੇ ਆਇਆ ਸੱਚ

Thursday, Jul 15, 2021 - 02:06 PM (IST)

ਨਾਭਾ ਜੇਲ੍ਹ ''ਚ ਕੈਦੀਆਂ ਵੱਲੋਂ ਚਲਾਏ ਜਾ ਰਹੇ ਵੱਡੇ ਨੈੱਟਵਰਕ ਦਾ ਖ਼ੁਲਾਸਾ, ਇੰਝ ਸਾਹਮਣੇ ਆਇਆ ਸੱਚ

ਨਾਭਾ (ਜੈਨ) : ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਇਕ ਵਾਰ ਮੁੜ ਵਿਵਾਦਾਂ ਵਿਚ ਹੈ। ਜੇਲ੍ਹ ’ਚ ਬੰਦ ਹਵਾਲਾਤੀਆਂ/ਕੈਦੀਆਂ ਵੱਲੋਂ ਚਲਾਇਆ ਜਾ ਰਿਹਾ ਵੱਡਾ ਨੈੱਟਵਰਕ ਸਾਹਮਣੇ ਆਇਆ ਹੈ। ਕੋਤਵਾਲੀ ਪੁਲਸ ਨੇ ਹਵਾਲਾਤੀ ਅਮਨ ਕੁਮਾਰ ਤੇ ਕੈਦੀ ਸੁਨੀਲ ਕਾਲੜਾ ਨੂੰ ਗ੍ਰਿਫ਼ਤਾਰ ਕਰ ਕੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਹੈ। ਇਨ੍ਹਾਂ ਨੇ ਜੇਲ੍ਹ ’ਚ ਹੀ ਜਾਅਲੀ ਸਰਕਾਰੀ ਵੈੱਬਸਾਈਟ ਤਿਆਰ ਕਰ ਕੇ ਲੋਕਾਂ ਨਾਲ ਠੱਗੀਆਂ ਮਾਰਨ ਦੀ ਯੋਜਨਾ ਤਿਆਰ ਕੀਤੀ।

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਟਰੱਕ 'ਚ ਆਏ ਕਰੰਟ ਕਾਰਨ ਇਕ ਡਰਾਈਵਰ ਦੀ ਮੌਤ, ਦੂਜਾ ਛਾਲ ਮਾਰ ਕੇ ਬਚਿਆ

ਇਨ੍ਹਾਂ ਦੋਵਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਇਸ ਸਬੰਧੀ ਡੀ. ਐੱਸ. ਪੀ ਨਾਭਾ ਰਾਜੇਸ਼ ਛਿੱਬੜ ਨੇ ਕਿਹਾ ਕਿ ਮੈਕਸੀਮਮ ਸਕਿਓਰਿਟੀ ਜੇਲ੍ਹ ਵਿਚ ਬੰਦ ਹਵਾਲਾਤੀ ਅਤੇ ਕੈਦੀ ਵੱਲੋਂ ਭਾਰਤ ਸਰਕਾਰ ਦੇ ਨਾਮ ਦੀ ਵੈੱਬਸਾਈਟ ਤਿਆਰ ਕੀਤੀ ਹੋਈ ਸੀ ਅਤੇ ਭੋਲੇ-ਭਾਲੇ ਲੋਕਾਂ ਤੋਂ ਉਸ ਜਾਅਲੀ ਵੈੱਬਸਾਈਟ ਦੇ ਜ਼ਰੀਏ ਮੋਟੇ ਪੈਸੇ ਵਸੂਲੇ ਜਾ ਰਹੇ ਸਨ।

ਇਹ ਵੀ ਪੜ੍ਹੋ : ਜਲੰਧਰ ਦੇ ਪਿੰਡ 'ਚ ਰਾਤ ਵੇਲੇ ਵੱਡੀ ਵਾਰਦਾਤ, ਕੁੜੀ ਦਾ ਗੋਲੀ ਮਾਰ ਕੇ ਕਤਲ (ਤਸਵੀਰਾਂ)

ਉਨ੍ਹਾਂ ਕਿਹਾ ਕਿ ਇਹ ਗੱਲ ਉਦੋਂ ਸਾਹਮਣੇ ਆਈ, ਜਦੋਂ ਜੇਲ੍ਹ 'ਚੋਂ ਮੋਬਾਇਲ ਮਿਲਣ 'ਤੇ ਇਹ ਸਾਰੇ ਖ਼ੁਲਾਸੇ ਹੋਏ। ਹੁਸ਼ਿਆਰਪੁਰ ਦੇ ਰਹਿਣ ਵਾਲੇ ਭੈਣ-ਭਰਾ ਨੂੰ ਇਨ੍ਹਾਂ ਨੇ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਜਾਅਲੀ ਸਰਕਾਰੀ ਵੈੱਬਸਾਈਟ ਤਿਆਰ ਕੀਤੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਦੀ ਇਸ ਨਹਿਰ 'ਚੋਂ ਇਕੱਠੀਆਂ 3 ਲਾਸ਼ਾਂ ਬਰਾਮਦ, ਲੋਕਾਂ 'ਚ ਡਰ ਵਾਲਾ ਮਾਹੌਲ (ਤਸਵੀਰਾਂ)

ਜਦੋਂ ਠੱਗੀ ਬਾਰੇ ਪੁਲਸ ਨੂੰ ਪਤਾ ਲੱਗਾ ਤਾਂ ਇਨ੍ਹਾਂ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ’ਚ ਲੈ ਲਿਆ ਗਿਆ। ਪੁਲਸ ਵੱਲੋਂ ਸੁਨੀਲ ਕਾਲੜਾ ਦੇ ਭਤੀਜੇ ਨੂੰ ਵੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News