ਨਾਭਾ ਜੇਲ੍ਹ ਦੇ 21 ਹਵਾਲਾਤੀਆਂ/ਕੈਦੀਆਂ ਖ਼ਿਲਾਫ਼ ਮਾਮਲਾ ਦਰਜ, ਭੁੱਖ-ਹੜਤਾਲ ਜਾਰੀ

Saturday, Jul 11, 2020 - 01:10 PM (IST)

ਨਾਭਾ (ਜੈਨ) : ਇੱਥੇ ਮੈਕਸੀਮਮ ਸਕਿਓਰਿਟੀ ਜੇਲ 'ਚ ਡੀ. ਐੱਸ. ਪੀ. ਰਾਜੇਸ਼ ਛਿੱਬੜ ਅਤੇ ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਨਾਨ-ਲਾਈਨਰ ਜੰਕਸ਼ਨ ਡਿਟੈਕਸ਼ਨ ਦੀ ਮਦਦ ਅਤੇ ਹੱਥਾਂ ਨਾਲ ਕੀਤੀ ਗਈ ਪੁਟਾਈ ਨਾਲ ਜੇਲ ਦੀ ਬੈਰਕ ਨੰਬਰ-6 'ਚੋਂ ਮੋਬਾਇਲ ਅਤੇ ਹੋਰ ਸਮਾਨ ਦੀ ਬਰਾਮਦਗੀ ਨਾਲ ਇਕ ਹੋਰ ਵੱਡਾ ਹਾਦਸਾ/ਦੁਖਾਂਤ ਵਾਪਰਨੋਂ ਟਲ ਗਿਆ। ਜ਼ਿਕਰਯੋਗ ਹੈ ਕਿ ਇਸ ਬੈਰਕ 'ਚ ਅਨਲਾਘ ਫੁੱਲ ਐਕਟੀਵਿਟੀ ਐਕਟ ਅਧੀਨ ਗ੍ਰਿਫ਼ਤਾਰ ਕੀਤੇ ਗਏ ਬੰਦੀ ਸਿੰਘ ਬੰਦ ਹਨ।

ਛਾਪਾਮਾਰੀ ਟੀਮ 'ਚ ਦੋ ਐੱਸ. ਐੱਚ. ਓਜ਼, ਦੋ ਜੇਲ੍ਹ ਡਿਪਟੀ ਸੁਪਰਡੈਂਟ, ਭਾਰੀ ਪੁਲਸ ਅਮਲਾ, ਆਰਥਿਕ ਕ੍ਰਾਈਮ ਬਰਾਂਚ ਅਤੇ ਐਂਟੀ ਸਾਬੋਟਾਜ ਟੀਮਾਂ ਸ਼ਾਮਲ ਸਨ। ਇਸ ਜੇਲ੍ਹ 'ਚ 27 ਨਵੰਬਰ, 2016 ਨੂੰ ਦਿਨ-ਦਿਹਾੜੇ ਜੇਲ੍ਹ ਬਰੇਕ ਕਰ ਕੇ 6 ਗੈਂਗਸਟਰ/ਅੱਤਵਾਦੀ ਫਰਾਰ ਹੋ ਗਏ ਸਨ, ਜਿਨ੍ਹਾਂ 'ਚੋਂ ਇਕ ਕਸ਼ਮੀਰਾ ਸਿੰਘ ਅਜੇ ਵੀ ਪੁਲਸ ਦੇ ਹੱਥ ਨਹੀਂ ਲੱਗਾ।
ਡੀ. ਐੱਸ. ਪੀ. ਛਿੱਬੜ ਅਤੇ ਐੱਸ. ਐੱਚ. ਓ. ਕੋਤਵਾਲੀ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲਸ ਵੱਲੋਂ 21 ਬੰਦੀ ਸਿੰਘਾਂ ਰਮਨਦੀਪ ਸਿਘ, ਬਲਵੀਰ ਸਿੰਘ, ਮਾਨ ਸਿੰਘ, ਜਸਪ੍ਰੀਤ ਸਿੰਘ, ਹਰਬਰਿੰਦਰ ਸਿੰਘ, ਗੁਰਸੇਵਕ ਸਿੰਘ, ਲਖਵੀਰ ਸਿੰਘ, ਸੁਰਜੀਤ ਸਿੰਘ, ਅਰਵਿੰਦਰ ਸਿੰਘ, ਰਣਜੀਤ ਸਿੰਘ, ਸਤਿੰਦਰਜੀਤ, ਰਣਦੀਪ ਸਿੰਘ, ਪਰਮਿੰਦਰ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਸੁਲਤਾਨ, ਮਨਿੰਦਰ, ਗੁਰਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਹੁਣ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ 'ਚ ਲੈ ਕੇ ਪੜਤਾਲ ਕੀਤੀ ਜਾਵੇਗੀ ਕਿ ਉਨ੍ਹਾਂ ਕੋਲ ਮੋਬਾਇਲ, ਡੋਂਗਲਾਂ ਅਤੇ ਹੈੱਡ ਫੋਨ ਸਮੇਤ ਸਾਰੀ ਸਮੱਗਰੀ ਕਿਵੇਂ ਪਹੁੰਚੀ। ਦੂਜੇ ਪਾਸੇ ਇਨ੍ਹਾਂ ਬੰਦੀ ਸਿੰਘਾਂ ਦੀ ਭੁੱਖ-ਹੜਤਾਲ 8ਵੇਂ ਦਿਨ 'ਚ ਦਾਖ਼ਲ ਹੋ ਗਈ ਹੈ।


Babita

Content Editor

Related News