ਨਾਭਾ ਜੇਲ੍ਹ ’ਚੋਂ ਕੈਦੀਆਂ ਤੋਂ ਮੋਬਾਇਲ ਸੁਲਫਾ ਅਤੇ ਨਸ਼ੀਲਾ ਪਦਾਰਥ ਬਰਾਮਦ
Wednesday, Oct 26, 2022 - 05:28 PM (IST)
ਨਾਭਾ (ਖੁਰਾਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਕੈਦੀ ਰਜਿੰਦਰ ਸਿੰਘ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ’ਤੇ ਇਕ ਮੋਬਾਇਲ ਸਮੇਤ ਸਿਮ ਅਤੇ 20 ਗ੍ਰਾਮ ਸੁਲਫਾ ਤੇ ਇਕ ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਏ। ਇਕ ਹੋਰ ਤਲਾਸ਼ੀ ਲੈਣ ’ਤੇ ਬਲਾਕ ਨੰਬਰ 5 ਦੀ ਚੱਕੀ ਨੰਬਰ 7 ’ਚ ਕੈਦੀ ਅਮਨਦੀਪ ਸਿੰਘ ਦੇ ਸਿਰਹਾਣੇ ਹੇਠੋਂ ਇਕ ਮੋਬਾਇਲ ਸਮੇਤ ਸਿਮ ਡਾਟਾ ਕੇਬਲ ਬਰਾਮਦ ਹੋਇਆ ਅਤੇ ਬਰਾਂਡੇ ਵਾਲੇ ਪਾਣੀ ਦੀ ਨਿਕਾਸੀ ਵਾਲੇ ਖੋਲ ਵਿਚੋਂ ਇਕ ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਫਿਰ ਬਰਾਮਦ ਹੋਇਆ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਨੇ ਇਸ ਦੀ ਇਤਲਾਹ ਥਾਣਾ ਸਦਰ ਪੁਲਸ ਨੂੰ ਦਿੱਤੀ। ਪੁਲਸ ਨੇ ਉਪਰੰਤ ਕਾਰਵਾਈ ਕਰਦਿਆਂ ਸੁਪਰਡੈਂਟ ਦੇ ਬਿਆਨਾਂ ’ਤੇ ਕੈਦੀ ਰਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਰੋਹਟੀ ਛੰਨਾ ਨਾਭਾ ਅਤੇ ਅਮਨਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ।
ਇਕ ਹੋਰ ਮਾਮਲੇ ਵਿਚ ਕੈਦੀ ਲੰਗਰ ਹਾਲ ਦੇ ਸਟੋਰ ਵਿਚ ਸ਼ੱਕੀ ਹਾਲਤ ਵਿਚ ਬੈਠਾ ਸੀ। ਚੈਕਿੰਗ ਕਰਨ ’ਤੇ ਸਬਜ਼ੀਆਂ ਦੇ ਹੇਠੋਂ ਇਕ ਮੋਬਾਇਲ ਸਮੇਤ ਸਿਮ ਬਰਾਮਦ ਹੋਇਆ। ਪੁਲਸ ਕੋਲ ਕੈਦੀ ਨੇ ਮੰਨਿਆ ਕਿ ਇਹ ਮੋਬਾਇਲ ਉਸ ਦਾ ਹੈ। ਕੈਦੀ ਖਿਲਾਫ ਵੱਖਰਾ ਮਾਮਲਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਾਜਵਿੰਦਰ ਸਿੰਘ ਨੇ ਥਾਣਾ ਸਦਰ ਪੁਲਸ ਦੇ ਬਿਆਨਾਂ ’ਤੇ ਦਿੱਤਾ। ਪੁਲਸ ਨੇ ਵੱਖ-ਵੱਖ ਧਰਾਵਾਂ ਤਹਿਤ ਕੈਦੀ ਬਾਕਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਾਤੜਾਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।