ਨਾਭਾ ਜੇਲ ਦੇ ਨਾਈਜੀਰੀਅਨ ਹਵਾਲਾਤੀ ਤੋਂ ਮੋਬਾਇਲ ਬਰਾਮਦ

Saturday, Nov 21, 2020 - 04:38 PM (IST)

ਨਾਭਾ ਜੇਲ ਦੇ ਨਾਈਜੀਰੀਅਨ ਹਵਾਲਾਤੀ ਤੋਂ ਮੋਬਾਇਲ ਬਰਾਮਦ

ਨਾਭਾ (ਜੈਨ) : ਸਥਾਨਕ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ ਦੇ ਇਕ ਨਾਈਜੀਰੀਅਨ ਹਵਾਲਾਤੀ ਤੋਂ ਮੋਬਾਇਲ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਸਹਾਇਕ ਸੁਪਰਡੈਂਟ ਨਾਜਰ ਸਿੰਘ ਅਨੁਸਾਰ ਚੱਕੀ ਨੰਬਰ ਤਿੰਨ 'ਚ ਬੰਦ ਨਾਈਜੀਰੀਅਨ ਹਵਾਲਾਤੀ ਚੀਬੋਏ ਪੁੱਤਰ ਲੋਗੇਜ (ਵਿਕਾਸਪੁਰ ਨਵੀਂ ਦਿੱਲੀ) ਤੋਂ ਮੋਬਾਇਲ ਫੋਨ ਮਾਰਕਾ ਸੈਮਸੰਗ ਸਮੇਤ ਏਅਰਟੈੱਲ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ, ਜਿਸ ਸਬੰਧੀ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ।

ਵਰਨਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਇਸ ਜੇਲ ਦੇ ਇਕ ਦਰਜਨ ਨਾਈਜੀਰੀਅਨ ਹਵਾਲਾਤੀਆਂ ਤੋਂ ਮੋਬਾਇਲ ਬਰਾਮਦ ਕੀਤੇ ਗਏ ਸਨ। ਹੁਣ ਪੁਲਸ ਇਸ ਹਵਾਲਾਤੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲੈ ਕੇ ਜਾਂਚ ਕਰੇਗੀ ਕਿ ਮੋਬਾਇਲ ਉਸ ਪਾਸ ਕਿਵੇਂ ਪਹੁੰਚਿਆ?


author

Gurminder Singh

Content Editor

Related News