ਪੰਚਾਇਤੀ ਚੋਣਾਂ 2018 : ਧਰਮਸੋਤ ਨੇ ਜਿਸ ਦੇ ਲਈ ਜੋੜੇ ਹੱਥ, ਉਹ ਵੀ ਹਾਰਿਆ (ਵੀਡੀਓ)
Monday, Dec 31, 2018 - 05:16 PM (IST)
ਨਾਭਾ (ਰਾਹੁਲ ਖੁਰਾਣਾ) : ਪੰਚਾਇਤੀ ਚੋਣਾਂ 'ਚ ਸਿਆਸਤ ਦੇ ਕਈ ਵੱਡੇ-ਵੱਡੇ ਮਹਾਰਥੀਆਂ ਦੇ ਚਹੇਤਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਿਤੇ ਬਾਦਲ ਦੇ ਸ਼ਰੀਕੇ 'ਚੋਂ ਲੱਗਦਾ ਪੋਤਰਾ ਚੋਣ ਹਾਰ ਗਿਆ ਤੇ ਕਿਤੇ ਸੁਖਪਾਲ ਖਹਿਰਾ ਦੀ ਭਰਜਾਈ। ਉਥੇ ਹੀ ਕੈਬਨਿਟ ਮੰਤਰੀ ਦੀ ਹੱਥ ਬੰਨ੍ਹ ਕੇ ਕੀਤੀ ਗਈ ਇਹ ਅਪੀਲ ਵੀ ਕਿਸੇ ਕੰਮ ਨਹੀਂ ਆਈ। ਕੈਬਨਿਟ ਮੰਤਰੀ ਨੇ ਇਹ ਅਪੀਲ ਪਿੰਡ ਸੁੱਖੇਵਾਲਾ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਲਈ ਕੀਤੀ ਸੀ ਪਰ ਉਹ ਚੋਣ ਹਾਰ ਗਿਆ। ਸਰਬਜੀਤ ਸਿੰਘ ਨੂੰ ਆਜ਼ਾਦ ਉਮੀਦਵਾਰ ਚੰਨਪ੍ਰੀਤ ਕੌਰ ਨੇ 85 ਵੋਟਾਂ ਨਾਲ ਹਰਾਇਆ। ਚੰਨਪ੍ਰੀਤ ਦੀ ਜਿੱਤ ਤੋਂ ਬਾਅਦ ਜਿਥੇ ਸਮਰਥਕਾਂ 'ਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਪਰਿਵਾਰ ਨੇ ਇਸ ਜਿੱਤ ਨੂੰ ਧੱਕੇਸ਼ਾਹੀ 'ਤੇ ਜਿੱਤ ਕਰਾਰ ਦਿੱਤਾ ਹੈ। ਦੱਸ ਦੇਈਏ ਕਿ ਪੰਚਾਇਤੀ ਚੋਣਾਂ ਖਾਸ ਕਰ ਪਿੰਡ ਦੇ ਮੁੱਦਿਆਂ ਤੇ ਵਿਕਾਸ ਨੂੰ ਸਾਹਮਣੇ ਰੱਖ ਕੇ ਲੜੀਆਂ ਜਾਂਦੀਆਂ ਹਨ।